ਫ਼ਾਜ਼ਿਲਕਾ, 1 ਮਾਰਚ (ਦਵਿੰਦਰ ਪਾਲ ਸਿੰਘ)-ਥਾਣਾ ਖੂਈ ਖੇੜਾ ਪੁਲਿਸ ਨੇ ਸੱਟਾਂ ਮਾਰਨ ਵਾਲੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਹਵਾਲਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਗਦੀਸ਼ ਕੁਮਾਰ ਪੁੱਤਰ ਨਰਾਇਣ ਰਾਮ ਵਾਸੀ ਰੂਪਨਗਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਅੰਕਿਤ ਕੁਮਾਰ ਪੁੱਤਰ ਸ਼ੀਸ਼ਪਾਲ, ਰੋਹਿਤ ਕੁਮਾਰ ਪੁੱਤਰ ਸ਼ੀਸ਼ਪਾਲ ਅਤੇ ਅਜੈ ਕੁਮਾਰ ਪੁੱਤਰ ਮੰਗਲਾ ਰਾਮ ਵਾਸੀ ਬਾਰੇਕਾ ਨੇ ਉਸ ਦੇ ਘਰ ਵਿਚ ਦਾਖਲ ਹੋ ਕੇ ਡਾਂਗਾਂ ਅਤੇ ਲੋਹੇ ਦੇ ਸਰੀਏ ਨਾਲ ਉਸ ਦੀ ਅਤੇ ਉਸ ਦੇ ਲੜਕੇ ਦੀ ਕੁੱਟਮਾਰ ਕੀਤੀ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |