15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਚੋਰਾਂ ਨੇ ਘਰ 'ਚੋਂ ਸੋਨਾ ਤੇ ਨਕਦੀ ਕੀਤੀ ਚੋਰੀ

ਅਜੀਤ ਡੈਸਕ 29-03-2026
ਫ਼ਾਜ਼ਿਲਕਾ, 28 ਮਾਰਚ (ਦਵਿੰਦਰ ਪਾਲ ਸਿੰਘ)-ਸ਼ਹਿਰ ਦੀ ਧੀਂਗੜਾ ਕਾਲੋਨੀ ਵਿਚ ਚੋਰੀ ਦੀ ਇਕ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇਕ ਘਰ ਵਿਚੋਂ ਚੋਰਾਂ ਨੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਚਰੀ ਕਰ ਲਈ | ਘਟਨਾ ਉਸ ਸਮੇਂ ਵਾਪਰੀ ਜਦੋਂ ਪਰਿਵਾਰਕ ਮੈਂਬਰ ਦਵਾਈ ਲੈਣ ਲਈ ਹਸਪਤਾਲ ਗਏ ਹੋਏ ਸਨ | ਮਕਾਨ ਮਾਲਕ ਸੁਭਾਸ਼ ਚੰਦਰ ਨੇ ਦੱਸਿਆ ਕਿ ਉਹ ਆਪਣੇ ਕੰਮ 'ਤੇ ਗਏ ਹੋਏ ਸਨ ਅਤੇ ਪਰਿਵਾਰਕ ਮੈਂਬਰ ਹਸਪਤਾਲ ਗਏ ਸਨ | ਚੋਰਾਂ ਨੇ ਘਰ ਦੀ ਛੱਤ ਰਾਹੀਂ ਅੰਦਰ ਦਾਖਲ ਹੋ ਕੇ ਕਮਰਿਆਂ ਦੇ ਤਾਲੇ ਤੋੜੇ ਅਤੇ ਸਾਰੇ ਘਰ ਦੀ ਫਰੋਲਾ-ਫਰੋਲੀ ਕੀਤੀ | ਸ਼ਾਤਰ ਚੋਰਾਂ ਨੇ ਘਰ ਦੇ ਮੁੱਖ ਗੇਟ ਨੂੰ ਅੰਦਰੋਂ ਲਾਕ ਕਰ ਦਿੱਤਾ ਸੀ | ਜਦੋਂ ਪਰਿਵਾਰਕ ਮੈਂਬਰ ਵਾਪਸ ਪਰਤੇ ਅਤੇ ਮੁੱਖ ਗੇਟ ਨਾ ਖੁੱਲਿ੍ਹਆ ਤਾਂ ਚੋਰ ਪੌੜੀਆਂ ਵਾਲੇ ਗੇਟ ਨੂੰ ਬੰਦ ਕਰਕੇ ਛੱਤ ਦੇ ਰਸਤੇ ਫ਼ਰਾਰ ਹੋ ਗਏ | ਪੀੜਤ ਪਰਿਵਾਰ ਅਨੁਸਾਰ ਚੋਰ ਘਰ ਵਿਚੋਂ ਕਰੀਬ ਪੰਜ ਤੋਲੇ ਸੋਨਾ, ਨੂੰਹ ਦੀ ਕੋਚਿੰਗ ਐਡਮਿਸ਼ਨ ਲਈ ਰੱਖੀ 50 ਹਜ਼ਾਰ ਰੁਪਏ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ ਹਨ | ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਪਰਿਵਾਰ ਨੇ ਪ੍ਰਸ਼ਾਸਨ ਤੋਂ ਜਲਦ ਇਨਸਾਫ਼ ਅਤੇ ਮੁਲਜ਼ਮਾਂ ਨੂੰ ਫੜਨ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਹਲਕਾ ਬੱਲੂਆਣਾ ਦੇ ਸਰਕਾਰੀ ਸਕੂਲਾਂ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤ ਦੀ ਘਰ ਦੇ ਬਾਹਰ ਖੇਡਦੇ ਸਮੇਂ ਹੋਈ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।