15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਫ਼ਾਜ਼ਿਲਕਾ 'ਚ ਭਾਰਤੀ ਸੈਨਾ ਵਲੋਂ ਪ੍ਰਚਾਰ ਵੈਨ ਰਾਹੀਂ ਭਰਤੀ ਜਾਗਰੂਕਤਾ ਅਭਿਆਨ ਚਲਾਇਆ

ਅਜੀਤ ਡੈਸਕ 29-03-2026
ਫ਼ਾਜ਼ਿਲਕਾ, 28 ਮਾਰਚ (ਦਵਿੰਦਰ ਪਾਲ ਸਿੰਘ)-ਭਾਰਤੀ ਸੈਨਾ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਦੇ ਲਈ ਭਾਰਤੀ ਸੈਨਾ ਨੇ ਇੱਕ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਇੱਕ ਪ੍ਰਚਾਰ ਗੱਡੀ ਫ਼ਾਜ਼ਿਲਕਾ ਵਿਖੇ ਪਹੁੰਚੀ | ਇਸ ਮੌਕੇ 'ਤੇ ਸਰਕਾਰੀ ਐਮ.ਆਰ ਕਾਲਜ ਅਤੇ ਸਰਕਾਰੀ ਆਈ.ਟੀ.ਆਈ ਫ਼ਾਜ਼ਿਲਕਾ 'ਚ ਵਿਦਿਆਰਥੀਆਂ ਲਈ ਲੈਕਚਰ ਆਯੋਜਿਤ ਕੀਤੇ ਗਏ | ਇਸ ਦੌਰਾਨ ਭਾਰਤੀ ਫ਼ੌਜ ਭਰਤੀ ਦਫ਼ਤਰ ਫ਼ਿਰੋਜ਼ਪੁਰ ਤੋਂ ਆਏ ਹਵਲਦਾਰ ਅਰੁਣ ਵੱਲੋਂ ਵਿਦਿਆਰਥੀਆਂ ਨੂੰ ਅਗਨੀਵੀਰ ਸਕੀਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਉਨ੍ਹਾਂ ਨੇ ਭਰਤੀ ਪ੍ਰਕਿਰਿਆ, ਯੋਗਤਾ ਅਤੇ ਅਗਨੀਵੀਰ ਯੋਜਨਾ ਦੇ ਫ਼ਾਇਦੇ ਵੀ ਸਮਝਾਏ | ਇਸ ਦੌਰਾਨ ਪ੍ਰਚਾਰ ਗੱਡੀ ਦੇ ਵੀਡੀਓ ਮਾਧਿਅਮ ਰਾਹੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ | ਇਸ ਤੋਂ ਇਲਾਵਾ, ਉਨ੍ਹਾਂ ਨੇ ਸੈਨਾ ਵਿਚ ਅਫ਼ਸਰ ਬਣਨ ਦੇ ਮੌਕਿਆਂ, ਜੂਨੀਅਰ ਕਮਿਸ਼ਨਡ ਅਫ਼ਸਰ ਅਤੇ ਹੋਰ ਅਸਾਮੀਆਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ | ਇਹ ਪ੍ਰੋਗਰਾਮ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਫ਼ਾਜ਼ਿਲਕਾ ਵਲੋਂ ਆਯੋਜਿਤ ਕੀਤਾ ਗਿਆ, ਜਿਸ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸੈਨਾ ਵਿਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰਨਾ ਸੀ | ਇਸ ਲੈਕਚਰ ਵਿਚ ਰਾਜ ਸਿੰਘ, ਪਲੇਸਮੈਂਟ ਅਫ਼ਸਰ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਫ਼ਾਜ਼ਿਲਕਾ ਵੱਲੋਂ ਵਿਦਿਆਰਥੀਆਂ ਨੂੰ ਅਗਨੀਵੀਰ ਭਰਤੀ ਪ੍ਰਕਿਰਿਆ ਯੋਗਤਾ ਮਾਪਦੰਡ ਚੋਣ ਪ੍ਰਕਿਰਿਆ ਤਿਆਰੀ ਦੇ ਤਰੀਕੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਅਗਨੀਵੀਰ ਭਰਤੀ ਸੰਬੰਧੀ ਲੈਕਚਰ ਸਰਕਾਰੀ ਐਮ.ਆਰ. ਕਾਲਜ ਅਤੇ ਸਰਕਾਰੀ ਆਈ.ਟੀ.ਆਈ.ਫ਼ਾਜ਼ਿਲਕਾ ਦੇ ਸਾਂਝੇ ਤਾਲਮੇਲ ਨਾਲ ਕਰਵਾਇਆ ਗਿਆ | ਇਸ ਮੌਕੇ ਸਰਕਾਰੀ ਆਈ.ਟੀ.ਆਈ ਫ਼ਾਜ਼ਿਲਕਾ ਦੇ ਪਿ੍ੰਸੀਪਲ ਰਾਜਿੰਦਰ ਸਿੰਘ, ਸਰਕਾਰੀ ਐਮ.ਆਰ ਕਾਲਜ ਦੇ ਪਿ੍ੰਸੀਪਲ ਗੁਰਮਿੰਦਰ ਕੌਰ ਅਤੇ ਆਈ.ਟੀ.ਆਈ ਤੋਂ ਗੁਰਜੰਟ ਸਿੰਘ ਅਤੇ ਜਸਵਿੰਦਰ ਸਿੰਘ ਅਤੇ ਮੈਡਮ ਮਮਤਾ ਗਰੋਵਰ ਸਰਕਾਰੀ ਐਮ.ਆਰ ਕਾਲਜ ਤੋਂ ਇਲਾਵਾ ਵਿਦਿਆਰਥੀ ਮੌਜੂਦ ਸੀ |
ਪਿਛਲੀ ਖ਼ਬਰ ਫ਼ਾਜ਼ਿਲਕਾ 'ਚ ਦਿਨ-ਦਿਹਾੜੇ ਘਰ 'ਚੋਂ ਗੈਸ ਸਿਲੰਡਰ ਚੋਰੀ ਅਗਲੀ ਖ਼ਬਰ ਹਲਕਾ ਬੱਲੂਆਣਾ ਦੇ ਸਰਕਾਰੀ ਸਕੂਲਾਂ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।