05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਪਿੰਡ ਚੂਹੜੀ ਵਾਲਾ ਧੰਨਾ ਦੇ ਰਹਿਣ ਵਾਲੇ ਰੋਹਤਾਸ਼ ਦਾ ਨਿਕਲਿਆ 45 ਹਜ਼ਾਰ ਰੁਪਏ ਦਾ ਇਨਾਮ

ਅਜੀਤ ਡੈਸਕ 01-05-2026
ਫ਼ਾਜ਼ਿਲਕਾ, 30 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸਥਾਨਕ ਫ਼ਿਰੋਜ਼ਪੁਰ ਰੋਡ 'ਤੇ ਸਥਿਤ ਮਸ਼ਹੂਰ 'ਰੂਪ ਲਾਟਰੀ ਸਟਾਲ' ਨੇ ਇਕ ਵਾਰ ਫਿਰ ਕਿਸੇ ਦੀ ਕਿਸਮਤ ਬਦਲ ਦਿੱਤੀ ਹੈ | ਇਸ ਵਾਰ ਪਿੰਡ ਚੂਹੜੀ ਵਾਲਾ ਧੰਨਾ ਦੇ ਰਹਿਣ ਵਾਲੇ ਰੋਹਤਾਸ਼ ਨੇ ਪੰਜਾਬ ਸਟੇਟ ਲਾਟਰੀ ਵਿਚ 45 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ ਹੈ | ਪੇਸ਼ੇ ਤੋਂ ਨਾਈ ਦਾ ਕੰਮ ਕਰਨ ਵਾਲੇ ਰੋਹਤਾਸ਼ ਦੀ ਇਸ ਜਿੱਤ ਨਾਲ ਇਲਾਕੇ ਵਿਚ ਖ਼ੁਸ਼ੀ ਦਾ ਮਾਹੌਲ ਹੈ | ਰੂਪ ਲਾਟਰੀ ਸਟਾਲ ਦੇ ਸੰਚਾਲਕ ਬੌਬੀ ਬਵੇਜਾ ਨੇ ਦੱਸਿਆ ਕਿ ਰੋਹਤਾਸ਼ ਨੇ ਪਹਿਲੀ ਵਾਰ ਉਨ੍ਹਾਂ ਦੀ ਦੁਕਾਨ ਤੋਂ ਟਿਕਟ ਖ਼ਰੀਦੀ ਸੀ | ਰੋਹਤਾਸ਼ ਨੇ ਕੁੱਲ ਪੰਜ ਟਿਕਟਾਂ ਖ਼ਰੀਦੀਆਂ ਸਨ, ਜਿਨ੍ਹਾਂ ਵਿਚੋਂ ਪ੍ਰਤੀ ਟਿਕਟ 9 ਹਜ਼ਾਰ ਰੁਪਏ ਦੇ ਹਿਸਾਬ ਨਾਲ ਉਸ ਨੂੰ ਕੁੱਲ 45 ਹਜ਼ਾਰ ਰੁਪਏ ਦਾ ਇਨਾਮ ਨਿਕਲਿਆ ਹੈ | ਜੇਤੂ ਰੋਹਤਾਸ਼ ਨੇ ਦੱਸਿਆ ਕਿ ਉਸ ਨੇ ਫੇਸਬੁੱਕ 'ਤੇ ਰੂਪ ਲਾਟਰੀ ਸਟਾਲ ਦੀ ਵੀਡੀਓ ਦੇਖੀ ਸੀ, ਜਿਸ ਤੋਂ ਪ੍ਰਭਾਵਿਤ ਹੋ ਕੇ ਉਹ ਇੱਥੇ ਕਿਸਮਤ ਅਜ਼ਮਾਉਣ ਆਇਆ ਸੀ | ਇਸ ਖ਼ੁਸ਼ੀ ਦੇ ਮੌਕੇ 'ਤੇ ਬੌਬੀ ਬਵੇਜਾ ਨੇ ਜੇਤੂ ਰੋਹਤਾਸ਼ ਦਾ ਮੂੰਹ ਮਿੱਠਾ ਕਰਵਾਇਆ | ਬਵੇਜਾ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਤੋਂ ਪਹਿਲਾਂ ਵੀ ਕਈ ਵੱਡੇ ਇਨਾਮ ਨਿਕਲ ਚੁੱਕੇ ਹਨ, ਜਿਨ੍ਹਾਂ ਵਿਚ 11 ਲੱਖ ਅਤੇ ਕਰੋੜਾਂ ਰੁਪਏ ਦੇ ਜੇਤੂ ਸ਼ਾਮਲ ਹਨ | ਦੁਕਾਨ ਸੰਚਾਲਕ ਨੇ ਦੱਸਿਆ ਕਿ ਆਉਣ ਵਾਲੇ ਸ਼ਨੀਵਾਰ ਨੂੰ ਡੇਢ ਕਰੋੜ ਰੁਪਏ ਦਾ ਬੰਪਰ ਡਰਾਅ ਨਿਕਲਣ ਵਾਲਾ ਹੈ |
ਪਿਛਲੀ ਖ਼ਬਰ ਐੱਸ.ਐਮ.ਓ. ਡਾ. ਸੁਰੇਸ਼ ਕੰਬੋਜ ਵਲੋਂ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਲਈ ਏ.ਐਨ.ਐਮ. ਤੇ ਆਸ਼ਾ ਵਰਕਰਾਂ ਨਾਲ ਮੀਟਿੰਗ ਅਗਲੀ ਖ਼ਬਰ ਸੀਨੀਅਰ ਸੈਕੰਡਰੀ ਸਕੂਲ ਬਣਾਏ ਜਾਣ ਦੀ ਮੰਗ ਪੰਚਾਇਤ ਨੇ ਮਤਾ ਪਾ ਕੇ ਸਿੱਖਿਆ ਅਧਿਕਾਰੀ ਨੂੰ ਸੌਂਪਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।