23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸਾਹਿਤ ਸਿਰਜਣਾ ਮੰਚ ਵਲੋਂ ਗੁਰਤੇਜ ਕੋਹਾਰਵਾਲਾ ਦੀ ਕਾਵਿ ਪੁਸਤਕ 'ਪਾਣੀ ਦਾ ਹਾਸ਼ੀਆ' 'ਤੇ ਕੀਤੀ ਗਈ ਵਿਚਾਰ ਚਰਚਾ

ਅਜੀਤ ਡੈਸਕ 03-05-2026
ਅਬੋਹਰ, 2 ਮਈ (ਤੇਜਿੰਦਰ ਸਿੰਘ ਖ਼ਾਲਸਾ)-ਬੀਤੇ ਦਿਨੀਂ ਸਾਹਿੱਤ ਸਿਰਜਣਾ ਮੰਚ ਦੇ ਸਹਿਯੋਗ ਨਾਲ ਪਾਠਕ ਮੰਚ ਸ਼ਬਦ ਸੰਗਤ ਵਲੋਂ 6ਵੇਂ ਸਮਾਗਮ ਤਹਿਤ ਗੁਰਤੇਜ ਕੋਹਾਰਵਾਲਾ ਦੀ ਕਾਵਿ-ਪੁਸਤਕ ''ਪਾਣੀ ਦਾ ਹਾਸ਼ੀਆ'' ਉੱਪਰ ਵਿਚਾਰ ਚਰਚਾ ਦਾ ਆਯੋਜਨ ਟੀਚਰਜ਼ ਹੋਮ ਅਬੋਹਰ ਵਿਖੇ ਕੀਤਾ ਗਿਆ | ਜਿਸ ਵਿਚ ਸਿਮਰਜੀਤ ਸਿੰਮੀ ਬਰਾੜ, ਗੌਰਵ ਸ਼ਰਮਾ, ਵਤਨ ਸਿੰਘ, ਹਰਮੀਤ ਸਿੰਘ, ਰਵਿੰਦਰ ਸਿੰਘ ਗਿੱਲ ਨੇ ਕਵੀ ਦੇ ਗ਼ਜ਼ਲ ਵਿਧਾਨ ਬਾਰੇ ਵੱਖ-ਵੱਖ ਪੱਖਾਂ ਨੂੰ ਉਜਾਗਰ ਕੀਤਾ | ਇਸ ਉਪਰੰਤ ਮਹਿਮਾਨ ਕਵੀ ਦੇ ਜੀਵਨ ਵੇਰਵਿਆਂ ਬਾਬਤ ਡਾ.ਗੁਰਰਾਜ ਸਿੰਘ ਚਹਿਲ ਨੇ ਵਿਚਾਰ ਰੱਖੇ | ਸ਼ਾਇਰ ਗੁਰਤੇਜ ਕੋਹਾਰਵਾਲਾ ਨੇ ਗ਼ਜ਼ਲ ਸਿਰਜਣਾ ਬਾਰੇ ਵਿਸਥਾਰਪੂਰਵਕ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਕੁੱਝ ਗ਼ਜ਼ਲਾਂ ਦੇ ਸ਼ੇਅਰ ਵੀ ਸਾਂਝੇ ਕੀਤੇ | ਪ੍ਰਧਾਨਗੀ ਮੰਡਲ ਵਿਚ ਸ਼ਾਮਲ ਰਾਜਿੰਦਰ ਮਾਜ਼ੀ ਅਤੇ ਸੰਜੀਵ ਕੁਮਾਰ ਨੇ ਮੰਚ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਡਾ.ਇਕਬਾਲ ਸਿੰਘ ਗੋਦਾਰਾ ਨੇ ਪ੍ਰਧਾਨਗੀ ਟਿੱਪਣੀ ਦਿੰਦਿਆਂ ਕਿਹਾ ਕਿ ਕਵਿਤਾ ਸਮਾਜ ਨੂੰ ਚੇਤਨ ਕਰਨ ਦੀ ਸਸ਼ਕਤ ਵਿਧੀ ਹੈ | ਸੂਤਰਧਾਰ ਡਾ.ਚੰਦਰ ਪ੍ਰਕਾਸ਼ ਨੇ ਭਾਵਪੂਰਤ ਟਿੱਪਣੀਆਂ ਅਤੇ ਸ਼ਾਇਰ ਦੇ ਸ਼ੇਅਰਾਂ ਦੇ ਹਵਾਲੇ ਨਾਲ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ | ਇਸ ਮੌਕੇ ਜਨ ਦਸਤਕ ਦੇ ਸੰਪਾਦਕ ਰਾਜਿੰਦਰ ਮਾਜ਼ੀ ਅਤੇ ਉਪ ਸੰਪਾਦਕ ਭੁਪਿੰਦਰ ਉਤਰੇਜਾ ਨੇ ਨਵੇਂ ਅੰਕ ਨੂੰ ਰਿਲੀਜ਼ ਕਰਵਾਇਆ | ਮੰਚ ਵਲੋਂ ਗੁਰਤੇਜ ਕੋਹਾਰਵਾਲਾ ਦਾ ਸਨਮਾਨ ਕੀਤਾ ਗਿਆ | ਸਰੋਤਿਆਂ ਵਿਚ ਰਾਜਸਥਾਨ ਤੋਂ ਪਿ੍ੰਸੀਪਲ ਹਰਮੀਤ ਸਿੰਘ ਘੁੜਿਆਣਾ ਉਚੇਚੇ ਤੌਰ 'ਤੇ ਪਹੁੰਚੇ | ਪ੍ਰੋ.ਓਾਕਾਰ ਸਿੰਘ, ਵਿਅੰਗਕਾਰ ਹਰਦੀਪ ਢਿੱਲੋਂ, ਸਤਨਾਮ ਸਿੰਘ ਅਬੋਹਰ, ਕਰਮਜੀਤ ਕੌਰ ਕਰਮ, ਵਜ਼ੀਰ ਚੰਦ, ਪਿ੍ੰਸੀਪਲ ਰਾਜ ਕੁਮਾਰ, ਮਨਜੀਤ ਉਭੀ, ਪ੍ਰੋ.ਕਮਲੇਸ਼, ਸੁਰਿੰਦਰ ਪਾਲ ਸਿੰਘ, ਰਾਜ ਬਖ਼ਸ਼, ਜਗਦੀਪ ਸਿੰਘ ਮਠਾੜੂ ਆਦਿ ਹਾਜ਼ਰ ਰਹੇ | ਸਮਾਗਮ ਨੂੰ ਸਫਲ ਬਣਾਉਣ ਵਿਚ ਵਿਜੈਅੰਤ ਜੁਨੇਜਾ, ਡਾ.ਮਨਿੰਦਰ ਵਿਰਕ, ਸੰਜੀਵ ਗਿਲਹੋਤਰਾ, ਹਨੀ ਉਤਰੇਜਾ, ਕਸ਼ਮੀਰ ਲੂਣਾ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ |
ਪਿਛਲੀ ਖ਼ਬਰ ਪ੍ਰੋਜੈਕਟ 'ਮੁਸਕਾਨ' ਤਹਿਤ 35 ਬੱਚਿਆਂ ਨੂੰ ਵੰਡੀਆਂ ਕਾਪੀਆਂ ਅਗਲੀ ਖ਼ਬਰ ਡੀ.ਏ.ਵੀ. ਸਕੂਲ ਹਰੀਪੁਰਾ ਦੇ ਵਿਦਿਆਰਥੀਆਂ ਵਲੋਂ 'ਫਾਰਮਰਜ਼ ਫਰਸਟ ਪ੍ਰਾਈਵੇਟ ਲਿਮਟਿਡ' ਦਾ ਵਿੱਦਿਅਕ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।