23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪ੍ਰੋਜੈਕਟ 'ਮੁਸਕਾਨ' ਤਹਿਤ 35 ਬੱਚਿਆਂ ਨੂੰ ਵੰਡੀਆਂ ਕਾਪੀਆਂ

ਅਜੀਤ ਡੈਸਕ 03-05-2026
ਅਬੋਹਰ, 2 ਮਈ (ਤੇਜਿੰਦਰ ਸਿੰਘ ਖ਼ਾਲਸਾ, ਵਿਵੇਕ ਹੂੜੀਆ)-ਪ੍ਰੋਜੈਕਟ ਮੁਸਕਾਨ ਜੋ ਕਿ ਗ਼ਰੀਬ ਬੱਚਿਆਂ ਲਈ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਇਕ ਸ਼ਲਾਘਾਯੋਗ ਪਹਿਲਕਦਮੀ ਹੈ ਜਿਸ ਤਹਿਤ 35 ਜ਼ਰੂਰਤਮੰਦ ਬੱਚਿਆਂ ਨੂੰ ਕਾਪੀਆਂ ਵੰਡੀਆਂ ਗਈਆਂ | ਇਸ ਮੌਕੇ ਥਾਣਾ ਸਿਟੀ-2 ਦੇ ਐੱਸ.ਐੱਚ.ਓ ਦਵਿੰਦਰ ਸਿੰਘ ਨੇ ਬੱਚਿਆਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਸਿੱਖਿਆ ਜ਼ਿੰਦਗੀ ਵਿਚ ਤਰੱਕੀ ਦੀ ਸਭ ਤੋਂ ਮਜ਼ਬੂਤ ਨੀਂਹ ਹੈ | ਪ੍ਰੋਗਰਾਮ ਵਿਚ ਗਗਨ ਚੁੱਘ ਨੇ ਦੱਸਿਆ ਕਿ ਪਿਛਲੇ 2 ਸਾਲਾਂ ਤੋਂ ਆਰੀਆ ਨਗਰੀ ਦੀਆਂ ਪਛੜੀਆਂ ਬਸਤੀਆਂ ਦੇ 57 ਬੱਚਿਆਂ ਦਾ ਸਕੂਲ ਵਿਚ ਦਾਖਲਾ ਕਰਵਾਇਆ ਗਿਆ ਤਾਂ ਜੋ ਕੋਈ ਵੀ ਬੱਚਾ ਆਰਥਿਕ ਤੰਗੀ ਕਾਰਨ ਸਿੱਖਿਆ ਤੋਂ ਵਾਂਝਾ ਨਾ ਰਹੇ | ਇਹ ਪਹਿਲ ਬੰਬੇ ਇੰਸਟੀਚਿਊਟ ਵਲੋਂ ਚਲਾਏ ਜਾ ਰਹੇ ਪ੍ਰੋਜੈਕਟ ਮੁਸਕਾਨ ਦੇ ਤਹਿਤ ਲਾਗੂ ਕੀਤੀ ਜਾ ਰਹੀ ਹੈ | ਜੋ ਬੱਚਿਆਂ ਦੀਆਂ ਵਿੱਦਿਅਕ ਜ਼ਰੂਰਤਾਂ ਨੂੰ ਲਗਾਤਾਰ ਪੂਰਾ ਕਰਦਾ ਹੈ | ਕਾਪੀਆਂ ਵੰਡ ਪ੍ਰੋਗਰਾਮ ਬਾਬਾ ਰਾਮਦੇਵ ਮੰਦਰ ਵਿਖੇ ਆਯੋਜਿਤ ਕੀਤਾ ਗਿਆ | ਜਿੱਥੇ ਠੇਕਾ ਦੇਸੀ ਕੌਫੀ ਦੇ ਸੰਚਾਲਕ ਦੀ ਮਦਦ ਨਾਲ ਬੱਚਿਆਂ ਨੂੰ ਅਧਿਐਨ ਸਮਗਰੀ ਦਿੱਤੀ ਗਈ | ਇਸ ਮੌਕੇ ਥਾਣਾ ਸਿਟੀ-1 ਦੇ ਸਬ ਇੰਸਪੈਕਟਰ ਰਜਨੀ ਬਾਲਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਬੱਚਿਆਂ ਨੂੰ ਨਿਯਮਿਤ ਤੌਰ 'ਤੇ ਸਕੂਲ ਜਾਣ ਅਤੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਬੰਬੇ ਇੰਸਟੀਚਿਊਟ ਦੇ ਪ੍ਰਧਾਨ ਗਗਨ ਚੁੱਘ, ਏ.ਐੱਸ.ਆਈ ਪ੍ਰੇਮ ਕੁਮਾਰ, ਹਵਲਦਾਰ ਸੰਦੀਪ ਕੁਮਾਰ ਅਤੇ ਸੋਨੂੰ ਕਟਾਰੀਆ ਸਮੇਤ ਕਈ ਪਤਵੰਤੇ ਮੌਜੂਦ ਸਨ |
ਪਿਛਲੀ ਖ਼ਬਰ ਰੇਡੀਐਂਟ ਪਬਲਿਕ ਸਕੂਲ ਵਿਖੇ ਮਜ਼ਦੂਰ ਦਿਵਸ ਮੌਕੇ ਵਿਸ਼ੇਸ਼ ਸਮਾਰੋਹ ਦਾ ਆਯੋਜਨ ਅਗਲੀ ਖ਼ਬਰ ਸਾਹਿਤ ਸਿਰਜਣਾ ਮੰਚ ਵਲੋਂ ਗੁਰਤੇਜ ਕੋਹਾਰਵਾਲਾ ਦੀ ਕਾਵਿ ਪੁਸਤਕ 'ਪਾਣੀ ਦਾ ਹਾਸ਼ੀਆ' 'ਤੇ ਕੀਤੀ ਗਈ ਵਿਚਾਰ ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।