25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਗਊ ਵੰਸ਼ ਦੀ ਚੋਰੀ ਅਤੇ ਤਸਕਰੀ ਕਰਨ ਵਾਲੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 03-05-2026
ਜਲਾਲਾਬਾਦ, 2 ਮਈ (ਕਰਨ ਚੁਚਰਾ)-ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਗਊਆਂ ਅਤੇ ਨੰਦੀ (ਢੱਠੇ) ਚੋਰੀ ਕਰਕੇ ਬਾਹਰਲੇ ਰਾਜਾਂ ਵਿਚ ਵੇਚਣ ਵਾਲੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਲਦੀਪ ਕੁਮਾਰ ਪੁੱਤਰ ਕਿ੍ਸ਼ਨ ਸਿੰਘ ਵਾਸੀ ਤੇਲੂਪੁਰਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਗੋਰਾ ਉਰਫ਼ ਛੋਟੀਆ ਪੁੱਤਰ ਉਮੀ ਵਾਸੀ ਜੰਡਵਾਲਾ ਮੀਰਾ ਸਾਂਗਲਾ, ਜਸਵਿੰਦਰ ਸਿੰਘ ਗਾਦੀ ਵਾਸੀ ਕੋਠਾ ਪੱਕੀ, ਮੁਹੰਮਦ ਵਾਰਿਸ ਪੁੱਤਰ ਸਾਬਿਰ ਵਾਸੀ ਨਾਗਾਲੈਂਡ ਅਤੇ ਫ਼ਰੀਦ ਅਹਿਮਦ ਪੁੱਤਰ ਇਕਬਾਲ ਅਹਿਮਦ ਵਾਸੀ ਉੱਤਰ ਪ੍ਰਦੇਸ਼ ਗਊ ਵੰਸ਼ ਨੂੰ ਚੋਰੀ ਕਰਕੇ ਕੱਟਣ-ਵੱਢਣ ਦੇ ਮਕਸਦ ਨਾਲ ਬਾਹਰਲੇ ਰਾਜਾਂ ਵਿਚ ਵੇਚਣ ਦਾ ਧੰਦਾ ਕਰਦੇ ਹਨ, ਜਿਸ ਨਾਲ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ | ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਛਾਪੇਮਾਰੀ ਕਰਕੇ ਇਕਬਾਲ ਅਹਿਮਦ ਵਾਸੀ ਉੱਤਰ ਪ੍ਰਦੇਸ਼ ਨੂੰ 4 ਗਊਆਂ, 17 ਨੰਦੀ ਅਤੇ ਇਕ ਟਰੱਕ ਨੰਬਰੀ ਐਨਐਲ-01-ਏ.ਡੀ-8277 ਸਮੇਤ ਕਾਬੂ ਕਰ ਲਿਆ | ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਧਾਰਾ 299, 303(2), 3(5) ਬੀ.ਐਨ.ਐੱਸ., 12 ਪ੍ਰੀਵੇਸ਼ਨ ਆਫ਼ ਕਰੂਲਿਟੀ ਟੂ ਐਨੀਮਲ ਐਕਟ ਅਤੇ 3, 4, 4ਏ ਪਰੋਹੀਬੇਸ਼ਨ ਆਫ਼ ਕਾਊ ਸਲਾਟਰ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ |
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ ਅਗਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਨਾਲ ਓ.ਬੀ.ਸੀ ਵਫ਼ਦ ਨੇ ਕੀਤੀ ਮੁਲਾਕਾਤ- ਸੌਂਪਿਆ ਸਵਾਲ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।