ਫ਼ਾਜ਼ਿਲਕਾ, 10 ਮਈ (ਦਵਿੰਦਰ ਪਾਲ ਸਿੰਘ)-ਥੈਲੇਸੀਮੀਆ ਦਿਵਸ ਅਤੇ ਸਵਰਗੀ ਸ੍ਰੀਮਤੀ ਸੁਨੀਤਾ ਰਾਣੀ ਦੀ ਨਿੱਘੀ ਯਾਦ ਨੂੰ ਸਮਰਪਿਤ ਇਕ ਵਿਸ਼ਾਲ ਖ਼ੂਨਦਾਨ ਕੈਂਪ ਸਥਾਨਕ 'ਬਲੈਕ ਈਗਲ ਹੋਟਲ' ਵਿਖੇ ਲਗਾਇਆ ਗਿਆ | ਸ੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ, ਬਲੈਕ ਈਗਲ ਹੋਟਲ ਅਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ 'ਚ 201 ਖ਼ੂਨਦਾਨੀਆਂ ਨੇ ਉਤਸ਼ਾਹ ਨਾਲ ਖ਼ੂਨਦਾਨ ਕੀਤਾ | ਮੈਡੀਕਲ ਟੀਮਾਂ ਵਲੋਂ ਖ਼ੂਨ ਇਕੱਤਰ ਸੰਸਥਾ ਦੇ ਬਲੱਡ ਕੈਂਪ ਇੰਚਾਰਜ ਰਾਜੀਵ ਕੁਕਰੇਜਾ ਅਤੇ ਨੀਰਜ ਖੋਸਲਾ ਨੇ ਦੱਸਿਆ ਕਿ ਫ਼ਾਜ਼ਿਲਕਾ ਸਿਵਲ ਹਸਪਤਾਲ ਦੀ ਬਲੱਡ ਬੈਂਕ ਟੀਮ ਵਲੋਂ 80 ਯੂਨਿਟ ਅਤੇ ਫ਼ਰੀਦਕੋਟ ਮੈਡੀਕਲ ਕਾਲਜ ਦੀ ਡਾ.ਰਿਚਾ ਗੁਪਤਾ ਦੀ ਅਗਵਾਈ ਵਾਲੀ ਟੀਮ ਵਲੋਂ 121 ਯੂਨਿਟ ਖ਼ੂਨ ਸੰਗ੍ਰਹਿਤ ਕੀਤਾ ਗਿਆ | ਇਸ ਕੈਂਪ ਨੂੰ ਸਫਲ ਬਣਾਉਣ ਵਿਚ ਹੋਟਲ ਮੈਨੇਜਰ ਸੰਦੀਪ, ਪਾਇਲ ਜੁਲਾਹਾ ਅਤੇ ਵਿਕੀ ਬਤਰਾ ਦਾ ਵਿਸ਼ੇਸ਼ ਯੋਗਦਾਨ ਰਿਹਾ | ਕੈਂਪ ਦੌਰਾਨ ਖ਼ੂਨਦਾਨੀਆਂ ਨੂੰ ਮੈਡਲ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਅਗਲਾ ਖ਼ੂਨਦਾਨ ਕੈਂਪ 17 ਮਈ ਨੂੰ ਮੰਡੀ ਲਾਧੂਕਾ ਵਿਖੇ ਸਵਰਗੀ ਮਦਨ ਲਾਲ ਅਸੀਜਾ ਦੀ ਯਾਦ ਵਿਚ ਲਗਾਇਆ ਜਾਵੇਗਾ | ਇਸ ਮੌਕੇ ਗਿਰਧਾਰੀ ਸਿਲਗ, ਰਾਘਵ ਨਾਗਪਾਲ, ਸੰਜੀਵ ਛਾਬੜਾ, ਰਿਤਵਿਕ ਛਾਬੜਾ, ਮਨੋਜ ਅਰੋੜਾ, ਅਕਸ਼ਿਤ ਸੇਤੀਆ ਅਤੇ ਹੋਰ ਮੈਂਬਰ ਮੌਜੂਦ ਸਨ |