29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 303ਵਾਂ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਅਜੀਤ ਡੈਸਕ 18-05-2026

ਮੋਗਾ, 17 ਮਈ (ਸੁਰਿੰਦਰਪਾਲ ਸਿੰਘ/ਜਸਪਾਲ ਸਿੰਘ ਬੱਬੀ)-ਗੁਰਦੁਆਰਾ ਵਿਸ਼ਵਕਰਮਾ ਭਵਨ ਮੋਗਾ ਵਿਖੇ ਮਹਾਨ ਜਰਨੈਲ ਸਿੱਖ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 303ਵਾਂ ਜਨਮ ਦਿਹਾੜਾ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਮੋਗਾ ਦੇ ਕਾਰਜਕਾਰੀ ਪ੍ਰਧਾਨ ਰਾਜਾ ਸਿੰਘ ਭਾਰਤ ਵਾਲੇ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ | ਉਪਰੰਤ ਭਾਈ ਪਰਮਜੀਤ ਸਿੰਘ ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਅਤੇ ਕਵੀਸ਼ਰੀ ਜਥਾ ਭਾਈ ਭੁਪਿੰਦਰ ਸਿੰਘ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ | ਸਟੇਜ ਦੀ ਕਾਰਵਾਈ ਚਰਨਜੀਤ ਸਿੰਘ ਝੰਡੇਆਣਾ ਨੇ ਚਲਾਈ ਅਤੇ ਸੰਗਤਾਂ ਨੂੰ ਸੰਗਰਾਂਦ ਦੇ ਪਵਿੱਤਰ ਮੌਕੇ ਵਧਾਈ ਦਿੰਦਿਆਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਬਾਰੇ ਦੱਸਿਆ | ਇਸ ਸਮਾਗਮ 'ਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ, ਹਰਜਿੰਦਰ ਸਿੰਘ ਰੋਡੇ ਚੇਅਰਮੈਨ ਮਾਰਕੀਟ ਕਮੇਟੀ, ਨਰਿੰਦਰਪਾਲ ਸਿੰਘ ਸਿੱਧੂ ਕਾਂਗਰਸ ਆਗੂ, ਸਰਬਜੀਤ ਕੌਰ ਰੋਡੇ ਸਾਬਕਾ ਕੌਂਸਲਰ, ਰਾਜਾ ਸਿੰਘ ਭਾਰਤ ਵਾਲੇ, ਸੋਹਣ ਸਿੰਘ ਸੱਗੂ, ਨਰਿੰਦਰਪਾਲ ਸਿੰਘ ਸਹਾਰਨ, ਕੁਲਵੰਤ ਸਿੰਘ ਰਾਮਗੜ੍ਹੀਆ, ਗੁਰਪ੍ਰੀਤਮ ਸਿੰਘ ਚੀਮਾ, ਜੁਗਿੰਦਰ ਸਿੰਘ, ਮਨਜੀਤ ਸਿੰਘ ਜੱਬਲ, ਗੁਰਨਾਮ ਸਿੰਘ ਤੇ ਸੁਸਾਇਟੀ ਅਹੁਦੇਦਾਰ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਮੌਕੇ ਤਸਵੀਰ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ | ਇਸ ਮੌਕੇ ਰਾਜਾ ਸਿੰਘ ਭਾਰਤ ਵਾਲੇ, ਸੰਜੀਤ ਸਿੰਘ ਸਨੀ ਗਿੱਲ, ਚਰਨਜੀਤ ਸਿੰਘ ਝੰਡੇਆਣਾ, ਗੁਰਪ੍ਰੀਤਮ ਸਿੰਘ ਚੀਮਾ, ਨਰਿੰਦਰਪਾਲ ਸਿੰਘ ਸਹਾਰਨ ਨੇ ਕਿਹਾ ਕਿ ਸਾਨੂੰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਪਾਏ ਪੂਰਨਿਆਂ 'ਤੇ ਚੱਲਣਾ ਚਾਹੀਦਾ ਹੈ | ਆਪ ਬਹਾਦਰ ਸਿੱਖ ਜਰਨੈਲ ਸਨ, ਆਪ ਨੇ ਆਪਣੀ ਸੂਝਬੂਝ, ਬਹਾਦਰੀ ਅਤੇ ਦਲੇਰੀ ਸਦਕਾ ਅਨੇਕਾਂ ਜੰਗਾਂ ਜਿੱਤੀਆਂ | ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਮੈਂਬਰਾਂ ਵਲੋਂ ਸੰਜੀਤ ਸਿੰਘ ਸਨੀ ਗਿੱਲ, ਡਿਪਟੀ ਡੀ.ਈ.ਓ. ਗੁਰਦਿਆਲ ਸਿੰਘ ਮਠਾੜੂ, ਪੁਨੀਤਪਾਲ ਸਿੰਘ ਸੱਗੂ, ਹਰਜਿੰਦਰ ਸਿੰਘ ਰੋਡੇ, ਪਰਮਜੀਤ ਸਿੰਘ ਬਿੱਟੂ ਤੇ ਵੱਖ-ਵੱਖ ਖੇਤਰ ਦੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਗੁਰਦੁਆਰਾ ਵਿਸ਼ਵਕਰਮਾ ਭਵਨ ਦੇ ਮੁੱਖ ਗ੍ਰੰਥੀ ਭਾਈ ਚਮਕੌਰ ਸਿੰਘ ਨੇ ਅਰਦਾਸ ਕਰ ਕੇ ਮੁੱਖ ਹੁਕਮਨਾਮਾ ਲਿਆ ਤੇ ਗੁਰਬਾਣੀ ਬਾਰਾਮਾਹ ਵਿਚੋਂ ਜੇਠ ਮਹੀਨੇ ਦੀ ਸੰਗਰਾਂਦ ਸੰਗਤਾਂ ਨੂੰ ਸਰਵਣ ਕਰਵਾਈ | ਇਸ ਮੌਕੇ ਰਾਮਗੜ੍ਹੀਆ ਸੰਗਠਨ ਮੋਗਾ ਵਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਿੱਤੇ ਇਲਾਕੇ ਵਾਲਾ ਕਲੰਡਰ ਸੰਜੀਤ ਸਿੰਘ ਸਨੀ ਗਿੱਲ, ਰਾਜਾ ਸਿੰਘ ਭਾਰਤ ਵਾਲੇ, ਕੁਲਵੰਤ ਸਿੰਘ ਰਾਮਗੜ੍ਹੀਆ ਤੇ ਸੰਗਠਨ ਦੇ ਅਹੁਦੇਦਾਰਾਂ ਨੇ ਰਿਲੀਜ਼ ਕੀਤਾ | ਇਸ ਮੌਕੇ ਸੋਹਣ ਸਿੰਘ ਸੱਗੂ ਸਰਪ੍ਰਸਤ, ਚਮਕੌਰ ਸਿੰਘ ਝੰਡੇਆਣਾ, ਗੁਰਦਰਸ਼ਨ ਸਿੰਘ, ਮਾਸਟਰ ਇੰਦਰਜੀਤ ਸਿੰਘ, ਗੁਰਦਰਸ਼ਨ ਸਿੰਘ ਸਾਰੇ ਸਾਬਕਾ ਪ੍ਰਧਾਨ ਤੇ ਮੈਂਬਰ ਕੁਲਵੰਤ ਸਿੰਘ ਰਾਮਗੜ੍ਹੀਆ, ਸਰਬਜੀਤ ਸਿੰਘ ਜੰਡੂ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਜਸਪਾਲ ਸਿੰਘ ਸੱਗੂ, ਪੁਨੀਤਪਾਲ ਸਿੰਘ ਸੱਗੂ, ਨਛੱਤਰ ਸਿੰਘ, ਚਰਨਜੀਤ ਸਿੰਘ ਥੰਮ੍ਹਣ ਵਾਲਾ, ਬਲਦੇਵ ਸਿੰਘ ਭਾਰਤ ਵਾਲੇ, ਜੋਗਿੰਦਰ ਸਿੰਘ ਕੋਕਰੀ ਵਾਲੇ, ਮੱਖਣ ਸਿੰਘ ਪ੍ਰਧਾਨ, ਬਚਿੱਤਰ ਸਿੰਘ ਕਲਸੀ, ਇੰਜ: ਪ੍ਰੀਤਮ ਸਿੰਘ, ਮਹਿੰਦਰ ਸਿੰਘ ਕਲਸੀ, ਗੁਰਨਾਮ ਸਿੰਘ ਲਵਲੀ, ਸ਼ਰਨਜੀਤ ਸਿੰਘ ਜੰਡੂ, ਪਰਮਜੀਤ ਸਿੰਘ ਬਿੱਟੂ, ਬਚਿੱਤਰ ਸਿੰਘ ਕਲਸੀ, ਮਨਜੀਤ ਸਿੰਘ ਮਿੰਦੀ, ਮਹਿੰਦਰ ਸਿੰਘ ਕਲਸੀ, ਭਾਈ ਪੂਰਨ ਭਗਤ ਸਿੰਘ, ਹਾਕਮ ਸਿੰਘ ਖੋਸਾ, ਸੁਰਿੰਦਰ ਸਿੰਘ ਭੁੱਲਰ, ਰਣਯੋਧ ਸਿੰਘ, ਬਲਜੀਤ ਸਿੰਘ ਵਿੱਕੀ, ਪਿ੍ਤਪਾਲ ਸਿੰਘ ਕੁੱਕੂ, ਬਲਵੰਤ ਸਿੰਘ ਝੰਡੇਆਣਾ, ਸੁਰਿੰਦਰ ਸਿੰਘ ਭੁੱਲਰ ਸਮੇਤ ਮੈਂਬਰ ਸ਼ਾਮਿਲ ਸਨ | ਜੁਗਿੰਦਰ ਸਿੰਘ ਕੋਕਰੀ ਤੇ ਸਾਥੀਆਂ ਵਲੋਂ ਠੰਢੇ ਮਿੱਠੇ ਜਲ ਅਤੇ ਲੱਸੀ ਦੀ ਛਬੀਲ ਵੀ ਲਗਾਈ | ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ |

ਪਿਛਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਜਲਾਲਾਬਾਦ ਵਲੋਂ ਐਕਸੀਅਨ ਦਫ਼ਤਰ ਅੱਗੇ ਰੋਸ ਧਰਨਾ ਦੇਣ ਸਬੰਧੀ ਮੀਟਿੰਗ ਅਗਲੀ ਖ਼ਬਰ ਖੱਤਰੀ ਮਹਾਂ ਸਭਾ ਨੇ ਬੱਧਨੀ ਕਲਾਂ ਵਿਖੇ ਸੁਤੰਤਰਤਾ ਸੰਗਰਾਮੀ ਸ਼ਹੀਦ ਸੁਖਦੇਵ ਥਾਪਰ ਦਾ 120 ਵਾਂ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।