29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਪੈਨਸ਼ਨਰਜ਼ ਐਸੋਸੀਏਸ਼ਨ ਜਲਾਲਾਬਾਦ ਵਲੋਂ ਐਕਸੀਅਨ ਦਫ਼ਤਰ ਅੱਗੇ ਰੋਸ ਧਰਨਾ ਦੇਣ ਸਬੰਧੀ ਮੀਟਿੰਗ

ਅਜੀਤ ਡੈਸਕ 18-05-2026

ਜਲਾਲਾਬਾਦ, 17 ਮਈ (ਜਤਿੰਦਰ ਪਾਲ ਸਿੰਘ)-ਪੈਨਸ਼ਨਰਜ਼ ਐਸੋਸੀਏਸ਼ਨ ਜਲਾਲਾਬਾਦ ਦੀ ਹੰਗਾਮੀ ਮੀਟਿੰਗ ਮੰਡਲ ਪ੍ਰਧਾਨ ਰਾਮ ਕਿ੍ਸ਼ਨ ਦੀ ਪ੍ਰਧਾਨਗੀ ਹੇਠ 132 ਕੇ.ਵੀ ਸਬ ਸਟੇਸ਼ਨ ਜਲਾਲਾਬਾਦ ਵਿਖੇ 18 ਮਈ ਨੂੰ ਐਕਸੀਅਨ ਦਫ਼ਤਰ ਜਲਾਲਾਬਾਦ ਦੇ ਅੱਗੇ ਰੋਸ ਧਰਨਾ ਦੇਣ ਸਬੰਧੀ ਕੀਤੀ ਗਈ | ਮੀਟਿੰਗ ਵਿਚ ਹਾਜ਼ਰ ਆਗੂਆਂ ਨੇ ਕਿਹਾ ਕਿ ਐਕਸੀਅਨ ਦਫ਼ਤਰ ਜਲਾਲਾਬਾਦ ਦੇ ਸਟਾਫ਼ ਵਲੋਂ ਪੈਨਸ਼ਨਰਾਂ ਦੇ ਕੰਮਾਂ ਨੂੰ ਜਾਣ ਬੁੱਝ ਕੇ ਰੋਕਿਆ ਜਾਂਦਾ ਹੈ ਅਤੇ ਕੰਮਾਂ ਸਬੰਧੀ ਦਫ਼ਤਰ ਆਉਣ ਵਾਲੇ ਪੈਨਸ਼ਨਰਜ਼ ਸਾਥੀਆਂ ਨਾਲ ਮਾੜਾ ਵਿਹਾਰ ਕਰਕੇ ਬਦਸਲੂਕੀ ਕੀਤੀ ਜਾਂਦੀ ਹੈ | ਅੱਜ ਦੀ ਮੀਟਿੰਗ ਵਿਚ ਸਮੂਹ ਆਗੂਆਂ ਨੇ ਕਿਹਾ ਕਿ ਐਕਸੀਅਨ ਜਲਾਲਾਬਾਦ ਦੇ ਅਜਿਹੇ ਰਵੱਈਏ ਕਾਰਨ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ 18 ਮਈ ਨੂੰ ਰੋਸ ਧਰਨਾ ਦਿੱਤਾ ਜਾਵੇਗਾ | ਇਸ ਮੀਟਿੰਗ ਵਿਚ ਪ੍ਰਧਾਨ ਰਾਮ ਕਿ੍ਸ਼ਨ , ਸਰਕਲ ਸਕੱਤਰ ਫ਼ਿਰੋਜ਼ਪੁਰ ਨਰੇਸ਼ ਸੇਠੀ , ਸਰਕਲ ਆਗੂ ਸੁਰਜਣ ਸਿੰਘ, ਮੰਡਲ ਸਕੱਤਰ ਰਾਜਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਭਗਵਾਨ ਚੰਦ, ਮੀਤ ਪ੍ਰਧਾਨ ਸੁਰਜੀਤ ਸਿੰਘ, ਮੰਡਲ ਵਿੱਤ ਸਕੱਤਰ ਇਕਬਾਲ ਚੰਦ ਜੋਸਨ, ਮੰਡਲ ਜਥੇਬੰਦ ਸਕੱਤਰ ਬਲਦੇਵ ਸਿੰਘ, ਮੰਡਲ ਆਡੀਟਰ ਯਸ਼ਪਾਲ, ਮੰਡਲ ਸਹਾਇਕ ਸਕੱਤਰ ਰੇਸ਼ਮ ਲਾਲ ਆਦਿ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਇੰਪੀਰੀਅਲ ਇੰਟਰਨੈਸ਼ਨਲ ਸਕੂਲ 'ਚ 'ਪੈਨਸਿਲ ਤੋਂ ਪ੍ਰੋਂਪਟ ਤੱਕ' ਵਿਸ਼ੇ 'ਤੇ ਸੈਮੀਨਾਰ ਆਯੋਜਿਤ ਅਗਲੀ ਖ਼ਬਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 303ਵਾਂ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।