29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਰੇਡੀਐਂਟ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵੁਸ਼ੂ ਮੁਕਾਬਲਿਆਂ ਵਿਚ ਗੱਡੇ ਝੰਡੇ

ਅਜੀਤ ਡੈਸਕ 18-05-2026
ਮੰਡੀ ਅਰਨੀਵਾਲਾ, 17 ਮਈ (ਨਿਸ਼ਾਨ ਸਿੰਘ ਮੋਹਲ਼ਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਰੇਡੀਐਂਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮਾਹੂਆਣਾ ਬੋਦਲਾ ਦੇ ਵਿਦਿਆਰਥੀਆਂ ਨੇ ਵੁਸ਼ੂ ਖੇਡ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਪੱਧਰੀ ਵੁਸ਼ੂ ਚੈਂਪੀਅਨਸ਼ਿਪ ਵਿਚ ਕਈ ਤਗਮੇ ਆਪਣੇ ਨਾਮ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਇਸ ਸ਼ਾਨਦਾਰ ਪ੍ਰਾਪਤੀ ਤੋਂ ਬਾਅਦ ਸਕੂਲ ਸਟਾਫ਼, ਵਿਦਿਆਰਥੀਆਂ ਅਤੇ ਮਾਪਿਆਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ | ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਤਨੁਸ਼, ਅਭੀਨਵ ਅਤੇ ਸਮੇਰ ਨੇ ਸੋਨੇ ਦੇ ਤਗਮੇ ਜਿੱਤੇ | ਇਸੇ ਤਰ੍ਹਾਂ ਨਵਰਾਜ, ਮੋਹਦੀਪ ਅਤੇ ਪਵਨਪ੍ਰੀਤ ਨੇ ਚਾਂਦੀ ਦੇ ਤਗਮੇ ਹਾਸਿਲ ਕੀਤੇ ਜਦਕਿ ਸਹਿਜਬਾਜ ਨੇ ਕਾਂਸੀ ਦਾ ਤਗਮਾ ਜਿੱਤ ਕੇ ਸਕੂਲ ਦਾ ਮਾਣ ਵਧਾਇਆ | ਇਸੇ ਤਰ੍ਹਾਂ ਲੜਕੀਆਂ ਦੇ ਵਰਗ ਵਿਚ ਸ਼ਾਨਦਾਰ ਮੁੱਕੇਬਾਜ਼ੀ 'ਤੇ ਤਕਨੀਕ ਦਾ ਮੁਜ਼ਾਹਰਾ ਕਰਦਿਆਂ ਅਭਿਜੋਤ, ਸੁਖਦੀਪ ਕੌਰ ਅਤੇ ਸੁਖਮਨ ਨੇ ਸੋਨੇ ਦੇ ਤਗਮੇ ਆਪਣੇ ਨਾਮ ਕੀਤੇ | ਇਸ ਦੇ ਨਾਲ ਹੀ ਸੀਰਤ ਨੇ ਚਾਂਦੀ ਦਾ ਅਤੇ ਕਮਲ ਨੇ ਕਾਂਸੀ ਦਾ ਤਗਮਾ ਜਿੱਤ ਕੇ ਸਫਲਤਾ ਹਾਸਲ ਕੀਤੀ | ਡਾ.ਪੰਕਜ ਧਮੀਜਾ ਐਗਜ਼ੀਕਿਊਟਿਵ ਡਾਇਰੈਕਟਰ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਜੀਵਨ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਦੀਆਂ ਹਨ | ਖਿਡਾਰੀਆਂ ਦੀ ਮਿਹਨਤ ਅਤੇ ਸਮਰਪਣ ਕਾਬਿਲ-ਏ-ਤਾਰੀਫ਼ ਹੈ | ਇਸ ਮੌਕੇ ਸਕੂਲ ਪਿ੍ੰਸੀਪਲ ਸ੍ਰੀਮਤੀ ਨੀਤੀ ਸਿੰਘ ਨੇ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਲਗਨ, ਅਨੁਸ਼ਾਸਨ ਅਤੇ ਸਕੂਲ ਦੇ ਉੱਚ-ਪੱਧਰੀ ਖੇਡ ਮਾਹੌਲ ਦਾ ਨਤੀਜਾ ਹੈ | ਇਸ ਪ੍ਰਾਪਤੀ ਲਈ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਕੋਚ ਅਤੇ ਮਾਪੇ ਵੀ ਵਧਾਈ ਦੇ ਪਾਤਰ ਹਨ |
ਡਾ. ਗੁਰਵੀਨ ਕੌਰ ਨੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ | ਇਨ੍ਹਾਂ ਰਾਹੀਂ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਟੀਮ ਵਰਕ ਅਤੇ ਆਤਮ-ਵਿਸ਼ਵਾਸ ਵਿਚ ਵੀ ਵਾਧਾ ਹੁੰਦਾ ਹੈ | ਅੰਤ ਵਿਚ ਸਕੂਲ ਪ੍ਰਬੰਧਕ ਕਮੇਟੀ ਵਲੋਂ ਸਾਰੇ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਖੇਡ ਕੋਚ ਅਮਨਦੀਪ ਸਿੰਘ ਨੂੰ ਸਨਮਾਨਿਤ ਕਰਦਿਆਂ ਦਿਲੋਂ ਵਧਾਈ ਦਿੱਤੀ ਗਈ ਅਤੇ ਭਵਿੱਖ ਵਿਚ ਹੋਰ ਉਚਾਈਆਂ ਛੂਹਣ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ ਗਈਆਂ |
ਪਿਛਲੀ ਖ਼ਬਰ ਮੰਡੀ ਲਾਧੂਕਾ 'ਚ ਲਗਾਇਆ ਖ਼ੂਨਦਾਨ ਕੈਂਪ-ਨੌਜਵਾਨਾਂ ਵਲੋਂ 101 ਯੂਨਿਟ ਖ਼ੂਨ ਕੀਤਾ ਦਾਨ ਅਗਲੀ ਖ਼ਬਰ ਇੰਪੀਰੀਅਲ ਇੰਟਰਨੈਸ਼ਨਲ ਸਕੂਲ 'ਚ 'ਪੈਨਸਿਲ ਤੋਂ ਪ੍ਰੋਂਪਟ ਤੱਕ' ਵਿਸ਼ੇ 'ਤੇ ਸੈਮੀਨਾਰ ਆਯੋਜਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।