ਫ਼ਾਜ਼ਿਲਕਾ, 17 ਮਈ (ਦਵਿੰਦਰ ਪਾਲ ਸਿੰਘ)-ਰੌਇਲ ਵੈੱਲਫੇਅਰ ਸੁਸਾਇਟੀ ਮੰਡੀ ਲਾਧੂਕਾ ਅਤੇ ਗਰਾਮ ਪੰਚਾਇਤ ਮੰਡੀ ਲਾਧੂਕਾ ਵਲੋਂ ਸ਼੍ਰੀ ਰਾਮ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਦੁੱਖ ਨਿਵਾਰਨ ਸ਼੍ਰੀ ਬਾਲਾ ਜੀ ਧਾਮ ਦੇ ਵਿਸ਼ੇਸ਼ ਸਹਿਯੋਗ ਨਾਲ ਸਥਾਨਕ ਮੰਡੀ ਲਾਧੂਕਾ ਵਿਖੇ ਇਕ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਮੰਡੀ ਲਾਧੂਕਾ ਅਤੇ ਆਸ-ਪਾਸ ਦੇ ਨੌਜਵਾਨਾਂ ਵਲੋਂ ਉਤਸ਼ਾਹ ਦਿਖਾਉਂਦੇ ਹੋਏ 101 ਯੂਨਿਟ ਖ਼ੂਨ ਦਾਨ ਕੀਤਾ ਗਿਆ | ਖ਼ੂਨ ਦੇ ਯੂਨਿਟਾਂ ਦਾ ਸੰਗ੍ਰਹਿ ਫ਼ਾਜ਼ਿਲਕਾ ਸਿਵਲ ਹਸਪਤਾਲ ਬਲੱਡ ਬੈਂਕ ਦੇ ਬੀ.ਟੀ.ਓ.ਡਾ.ਮਨੀਸ਼ ਦੀ ਅਗਵਾਈ ਹੇਠ ਮਨਦੀਪ ਕੁਮਾਰ, ਆਰਜ਼ੂ, ਬਲਵਿੰਦਰ, ਗੁਰਭਿੰਦਰ ਸਿੰਘ, ਰਣਜੀਤ ਸਿੰਘ ਅਤੇ ਗੌਰਵ ਕੁਮਾਰ ਦੇ ਵਿਸ਼ੇਸ਼ ਸਹਿਯੋਗ ਨਾਲ ਕੀਤਾ ਗਿਆ | ਇਹ ਕੈਂਪ ਸਵ. ਮਦਨ ਲਾਲ ਅਸੀਜਾ ਦੀ ਚੌਥੀ ਬਰਸੀ ਨੂੰ ਸਮਰਪਿਤ ਸੀ | ਇਸ ਮੌਕੇ ਸੰਤੋਸ਼ ਰਾਣੀ, ਸੰਦੀਪ ਅਸੀਜਾ, ਨਿਸ਼ਾ ਅਸੀਜਾ, ਰੌਸ਼ਨ ਲਾਲ ਅਸੀਜਾ, ਨਵਦੀਪ ਅਸੀਜਾ, ਸਮੀਪ ਅਸੀਜਾ, ਨਰੇਸ਼ ਬਾਘਲਾ, ਆਸ਼ੀਸ਼ ਧੀਂਗੜਾ, ਅਨਿਲ ਵਧਵਾ, ਮਨੀਸ਼ ਮੁਟਨੇਜਾ, ਸੁਰੇਸ਼ ਬਾਘਲਾ, ਸੀਮਾ, ਸਪਨਾ, ਸੁਨੀਤਾ, ਸੁਮਨ, ਨੂਰ, ਆਸ਼ਿਮਾ ਅਤੇ ਪੰਚਾਇਤ ਮੈਂਬਰ ਰਮਨ ਨਰੂਲਾ, ਅਮਰਜੀਤ, ਜੰਗੀਰ ਸਿੰਘ, ਸ਼ਾਮ ਲਾਲ ਹਾਜ਼ਰ ਸਨ | ਇਸ ਤੋਂ ਇਲਾਵਾ ਰਾਏ ਸਿੱਖ ਆਜ਼ਾਦ ਸੈਨਾ ਤੋਂ ਬੂਟਾ ਸਿੰਘ, ਕੁਲਦੀਪ ਸਿੰਘ ਕਚੂਰਾ, ਰਵਿੰਦਰ ਪਾਲ ਜੁਲਾਹਾ, ਸਚਿਨ ਨਰੂਲਾ, ਸ਼ਿਵ ਭੋਲੇ ਕਾਵੜ ਸੰਘ ਤੋਂ ਰਮਨ ਕਾਲੜਾ, ਰੂਬਲ, ਮਲਕੀਤ ਸਿੰਘ, ਅਭੀ ਨਰੂਲਾ, ਵੇਦ ਪ੍ਰਕਾਸ਼ ਨਰੂਲਾ, ਅਨੀਕੇਤ ਬਾਘਲਾ, ਅਨੁਰਾਗ ਬਾਘਲਾ, ਸ਼ੀਨੂ ਅਸੀਜਾ, ਪੰਕਜ ਨਰੂਲਾ, ਰਾਮ-ਲੀਲ੍ਹਾ ਕਮੇਟੀ, ਹਰਜਿੰਦਰ ਸ਼ਰਮਾ, ਮਨਪ੍ਰੀਤ, ਆਕਾਸ਼, ਮਾਤਾ ਚਿੰਤਪੁਰਨੀ ਲੰਗਰ ਕਮੇਟੀ ਤੋਂ ਰਾਜਨ ਸੁਘਾ ਅਤੇ ਗਊਸ਼ਾਲਾ ਕਮੇਟੀ ਤੋਂ ਨੀਟੂ ਕਾਲੜਾ, ਕਿ੍ਸ਼ਨਾ ਮੰਦਿਰ ਕਮੇਟੀ ਤੋਂ ਰਾਕੇਸ਼ ਜੁਲਾਹਾ ਦੇ ਵਿਸ਼ੇਸ਼ ਸਹਿਯੋਗ ਸਦਕਾ ਇਹ ਖ਼ੂਨਦਾਨ ਕੈਂਪ ਸਫਲਤਾਪੂਰਵਕ ਸੰਪੰਨ ਹੋਇਆ | ਸੰਸਥਾ ਦੇ ਬਲੱਡ ਕੈਂਪ ਇੰਚਾਰਜ ਰਾਜੀਵ ਕੁਕਰੇਜਾ, ਗਿਰਧਾਰੀ ਸਿਲਗ, ਵਿਕਾਸ ਝੀਂਝਾ, ਪਰਮਜੀਤ ਸਿੰਘ, ਮਨੋਜ ਅਰੋੜਾ ਅਤੇ ਨੀਰਜ ਠਕਰਾਲ ਨੇ ਦੱਸਿਆ ਕਿ ਫ਼ਾਜ਼ਿਲਕਾ ਬਲੱਡ ਬੈਂਕ ਵਿਚ ਰੋਜ਼ਾਨਾ 15 ਤੋਂ 20 ਯੂਨਿਟ ਖ਼ੂਨ ਦੀ ਖਪਤ ਹੁੰਦੀ ਹੈ | ਅਜਿਹੇ ਵਿਚ ਫ਼ਾਜ਼ਿਲਕਾ ਬਲੱਡ ਬੈਂਕ ਵਲੋਂ ਸਾਰੇ ਲੋੜਵੰਦਾਂ ਨੂੰ ਬਿਨਾਂ ਰਿਪਲੇਸਮੈਂਟ (ਬਦਲੇ ਵਿਚ ਖ਼ੂਨ ਲਏ ਬਿਨਾਂ) ਖ਼ੂਨ ਮੁਹੱਈਆ ਕਰਵਾਇਆ ਜਾਂਦਾ ਹੈ | ਇਸ ਲਈ ਸਮੇਂ-ਸਮੇਂ 'ਤੇ ਖ਼ੂਨਦਾਨ ਕੈਂਪ ਲਗਾਉਣਾ ਅਤੇ ਖ਼ੂਨ ਇਕੱਠਾ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਤਾਂ ਜੋ ਮਰੀਜ਼ਾਂ ਨੂੰ ਲੋੜ ਵੇਲੇ ਆਸਾਨੀ ਨਾਲ ਖ਼ੂਨ ਮਿਲ ਸਕੇ | ਕੈਂਪ ਦੌਰਾਨ ਸਾਰੇ ਖ਼ੂਨਦਾਨੀਆਂ ਨੂੰ ਸੰਸਥਾ ਵੱਲੋਂ ਪੌਲੀ ਬੈਗ, ਪ੍ਰਸ਼ੰਸਾ ਪੱਤਰ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਸੰਸਥਾ ਦਾ ਅਗਲਾ ਵੱਡਾ ਕੈਂਪ 'ਖ਼ੂਨਦਾਨ ਦਾ ਮਹਾ ਕੰੁਭ' ਵਿਸ਼ਵ ਖ਼ੂਨਦਾਨ ਦਿਵਸ ਦੇ ਮੌਕੇ 'ਤੇ 14 ਜੂਨ ਨੂੰ ਸ਼ਾਹ ਪੈਲੇਸ, ਫ਼ਾਜ਼ਿਲਕਾ ਵਿਖੇ ਲਗਾਇਆ ਜਾਵੇਗਾ |