29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਨਸ਼ਾ ਕਰਦੇ 2 ਵਿਅਕਤੀ ਕਾਬੂ

ਅਜੀਤ ਡੈਸਕ 18-05-2026
ਫ਼ਾਜ਼ਿਲਕਾ, 17 ਮਈ (ਦਵਿੰਦਰ ਪਾਲ ਸਿੰਘ)-ਥਾਣਾ ਸਿਟੀ 2 ਅਬੋਹਰ ਪੁਲਿਸ ਨੇ ਸਿਲਵਰ ਪੇਪਰ ਦੀ ਪੰਨੀ ਅਤੇ ਲਾਈਟਰ ਸਮੇਤ ਨਸ਼ਾ ਕਰਦੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਆਲਮਗੜ੍ਹ ਚੌਕ ਫੋਕਲ ਪੁਆਇੰਟ ਵੱਲ ਜਾਂਦੀ ਸੜਕ 'ਤੇ ਗਸ਼ਤ ਕਰ ਰਹੀ ਸੀ ਤਾਂ ਸੜਕ ਦੇ ਖੱਬੇ ਪਾਸੇ ਬੈਠੇ 2 ਨੌਜਵਾਨ ਸਿਲਵਰ ਪੇਪਰ ਦੀ ਪੰਨੀ ਹੇਠਾਂ ਲਾਈਟਰ ਜਗਾ ਕੇ ਨਸ਼ੇ ਦਾ ਸੇਵਨ ਕਰਦੇ ਦਿਖਾਈ ਦਿੱਤੇ | ਪੁਲਿਸ ਦੀ ਗੱਡੀ ਰੁਕਦੀ ਦੇਖ ਕੇ ਉਹ ਘਬਰਾ ਗਏ ਅਤੇ ਹੱਥ ਵਿਚ ਫੜੀ ਸਿਲਵਰ ਪੇਪਰ ਪੰਨੀ, 1 ਲਾਈਟਰ ਅਤੇ ਰੋਲ ਕੀਤਾ ਹੋਇਆ ਸੜਿਆ ਹੋਇਆ 10 ਰੁਪਏ ਦਾ ਕਰੰਸੀ ਨੋਟ ਸੁੱਟ ਕੇ ਭੱਜਣ ਲੱਗੇ ਕਿ ਪੁਲਿਸ ਪਾਰਟੀ ਨੇ ਮੁਸਤੈਦੀ ਨਾਲ ਅਮਨ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਗਲੀ ਨੰਬਰ 2 ਆਰਿਆ ਨਗਰ ਅਬੋਹਰ ਅਤੇ ਦੀਪਕ ਪੁੱਤਰ ਪਵਨ ਕੁਮਾਰ ਵਾਸੀ ਗਲੀ ਨੰਬਰ 8 ਆਰਿਆ ਨਗਰ ਅਬੋਹਰ ਨੂੰ ਕਾਬੂ ਕਰ ਲਿਆ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਆਰਵ ਮਿੱਤਲ ਨੇ 12ਵੀਂ ਦੇ ਨਤੀਜਿਆਂ ਵਿਚ 97 ਫ਼ੀਸਦੀ ਅੰਕ ਲੈ ਕੇ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਮੰਡੀ ਲਾਧੂਕਾ 'ਚ ਲਗਾਇਆ ਖ਼ੂਨਦਾਨ ਕੈਂਪ-ਨੌਜਵਾਨਾਂ ਵਲੋਂ 101 ਯੂਨਿਟ ਖ਼ੂਨ ਕੀਤਾ ਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।