29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਭਗਤ ਪੂਰਨ ਸਿੰਘ ਕਮੇਟੀ ਨੇ ਪੱਟੀ ਸਦੀਕ ਬੱਸ ਸਟੈਂਡ ਦੀ ਨੁਹਾਰ ਬਦਲੀ

ਅਜੀਤ ਡੈਸਕ 18-05-2026
ਅਬੋਹਰ, 17 ਮਈ (ਤੇਜਿੰਦਰ ਸਿੰਘ ਖ਼ਾਲਸਾ)- ਮਾਨਵਤਾ ਅਤੇ ਜੀਵ-ਜੰਤੂਆਂ ਦੀ ਸੇਵਾ ਨੂੰ ਸਮਰਪਿਤ ਭਗਤ ਪੂਰਨ ਸਿੰਘ ਲੋਕ ਭਲਾਈ ਸੇਵਾ ਕਮੇਟੀ ਵਲੋਂ ਪਿੰਡ ਪੱਟੀ ਸਦੀਕ ਵਿਖੇ ਇਕ ਵਿਸ਼ੇਸ਼ ਸੇਵਾ ਕਾਰਜ ਉਲੀਕਿਆ ਗਿਆ | ਇਸ ਨੇਕ ਅਤੇ ਸਮਾਜ ਭਲਾਈ ਦੇ ਕਾਰਜ ਨੂੰ ਨੇਪਰੇ ਚਾੜ੍ਹਨ ਵਿਚ ਸਮਾਜਸੇਵੀ ਬਲਕਰਨ ਸਿੰਘ ਮਸ਼ਾਲ ਨੇ ਅਹਿਮ ਅਤੇ ਮੋਹਰੀ ਭੂਮਿਕਾ ਨਿਭਾਈ | ਉਨ੍ਹਾਂ ਦੀ ਪ੍ਰੇਰਨਾ ਅਤੇ ਵਿਸ਼ੇਸ਼ ਸਹਿਯੋਗ ਸਦਕਾ ਕਮੇਟੀ ਦੇ ਸੇਵਾਦਾਰਾਂ ਵਲੋਂ ਪਿੰਡ ਦੇ ਮੁੱਖ ਬੱਸ ਸਟੈਂਡ ਨੂੰ ਹਰਿਆ-ਭਰਿਆ, ਸੁੰਦਰ ਅਤੇ ਜੀਵ-ਜੰਤੂਆਂ ਦੇ ਅਨੁਕੂਲ ਬਣਾਉਣ ਲਈ ਇਹ ਸ਼ਲਾਘਾਯੋਗ ਕਦਮ ਚੁੱਕਿਆ ਗਿਆ | ਇਸ ਮੁਹਿੰਮ ਤਹਿਤ ਬੱਸ ਸਟੈਂਡ ਦੀ ਨੁਹਾਰ ਬਦਲਦਿਆਂ ਉੱਥੇ ਨਵੇਂ ਫੁੱਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ ਤਾਂ ਜੋ ਮੁਸਾਫ਼ਰਾਂ ਨੂੰ ਤਪਦੀ ਗਰਮੀ ਵਿਚ ਸੁਖਾਵਾਂ ਮਾਹੌਲ ਮਿਲ ਸਕੇ | ਇਸ ਦੇ ਨਾਲ ਹੀ ਬੱਸ ਸਟੈਂਡ ਦੀ ਇਮਾਰਤ ਨੂੰ ਨਵਾਂ ਰੰਗ-ਰੋਗਨ ਕਰਕੇ ਬੇਹੱਦ ਆਕਰਸ਼ਕ ਅਤੇ ਸਾਫ਼-ਸੁਥਰਾ ਰੂਪ ਦਿੱਤਾ ਗਿਆ ਹੈ | ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ, ਬੇਜ਼ਬਾਨ ਪੰਛੀਆਂ ਲਈ ਬੱਸ ਸਟੈਂਡ ਦੇ ਆਲੇ-ਦੁਆਲੇ ਦਰਖਤਾਂ 'ਤੇ ਆਲ੍ਹਣੇ ਲਾਏ ਗਏ ਅਤੇ ਉਨ੍ਹਾਂ ਦੇ ਪੀਣ ਲਈ ਪਾਣੀ ਅਤੇ ਦਾਣੇ ਵਾਲੇ ਬਰਤਨ ਲਟਕਾਏ ਗਏ | ਇਸ ਤੋਂ ਇਲਾਵਾ, ਸੜਕਾਂ 'ਤੇ ਘੁੰਮਦੇ ਆਵਾਰਾ ਪਸ਼ੂਆਂ ਦੀ ਪਿਆਸ ਬੁਝਾਉਣ ਲਈ ਵੀ ਥਾਂ-ਥਾਂ ਪਾਣੀ ਦੇ ਵੱਡੇ ਬਰਤਨ ਰੱਖੇ ਗਏ ਹਨ | ਇਸ ਨੇਕ ਕਾਰਜ ਵਿਚ ਸਥਾਨਕ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ |
ਇਸ ਮੌਕੇ ਕਮੇਟੀ ਦੇ ਸਮੂਹ ਸੇਵਾਦਾਰ ਵੀਰ ਅਤੇ ਪਿੰਡ ਦੇ ਮੋਹਤਬਰ ਵਿਅਕਤੀ ਵੱਡੀ ਗਿਣਤੀ ਵਿਚ ਮੌਜੂਦ ਸਨ, ਜਿਨ੍ਹਾਂ ਨੇ ਭਵਿੱਖ ਵਿਚ ਵੀ ਅਜਿਹੇ ਸਮਾਜ ਭਲਾਈ ਦੇ ਕੰਮ ਨਿਰੰਤਰ ਜਾਰੀ ਰੱਖਣ ਦਾ ਅਹਿਦ ਲਿਆ |
ਪਿਛਲੀ ਖ਼ਬਰ ਰੇਡੀਐਂਟ ਪਬਲਿਕ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਗੁਰਦੁਆਰਾ ਸਾਹਿਬ ਦੀ ਗਲੀ ਨਾ ਬਣਨ ਕਾਰਨ ਵਾਰਡ ਵਾਸੀਆਂ ਨੇ ਲੀਡਰਾਂ ਖ਼ਿਲਾਫ਼ ਵੋਟ ਨਾ ਮੰਗਣ ਆਉਣ ਦੇ ਲਗਾਏ ਬੋਰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।