29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸ੍ਰੀ ਰਾਧਾ ਕਿ੍ਸ਼ਨ ਮੰਦਰ ਵਿਖੇ ਭਜਨ ਕੀਰਤਨ ਅਤੇ ਚੌਂਕੀ ਦਾ ਆਯੋਜਨ

ਅਜੀਤ ਡੈਸਕ 18-05-2026
ਗੁਰੂਹਰਸਹਾਏ, 17 ਮਈ (ਕਪਿਲ ਕੰਧਾਰੀ)-ਸਥਾਨਕ ਸ਼ਹਿਰ ਦੇ ਪ੍ਰਸਿੱਧ ਅਤੇ ਪ੍ਰਾਚੀਨ ਸ੍ਰੀ ਰਾਧਾ ਕਿ੍ਸ਼ਨ ਮੰਦਰ ਵਿਖੇ ਰਾਤ 8 ਵਜੇ ਤੋਂ 10 ਵਜੇ ਤੱਕ ਵਿਸ਼ਾਲ ਭਜਨ ਕੀਰਤਨ ਅਤੇ ਚੌਂਕੀ ਦਾ ਧਾਰਮਿਕ ਆਯੋਜਨ ਕਰਵਾਇਆ ਗਿਆ | ਇਸ ਦੌਰਾਨ ਮੰਦਰ ਵਿਚ ਸ਼ਰਧਾਲੂਆਂ ਦੀ ਵੱਡੀ ਗਿਣਤੀ ਵਿਚ ਹਾਜ਼ਰੀ ਦੇਖਣ ਨੂੰ ਮਿਲੀ ਅਤੇ ਪੂਰਾ ਮਾਹੌਲ ਭਗਤੀ ਰੰਗ ਵਿਚ ਰੰਗਿਆ ਹੋਇਆ ਨਜ਼ਰ ਆਇਆ | ਇਸ ਮੌਕੇ ਸ਼ਾਮ ਭਗਤਾਂ ਵਲੋਂ ਸ਼੍ਰੀ ਖਾਟੂ ਸ਼ਾਮ ਦੇ ਦਰਬਾਰ ਨੂੰ ਸੁੰਦਰ ਫੁੱਲਾਂ ਦੇ ਨਾਲ ਸਜਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਦੇ ਪੁਜਾਰੀ ਪੰਡਿਤ ਬਿੰਦੂ ਭਾਰਦਵਾਜ ਨੇ ਦੱਸਿਆ ਕਿ ਸ੍ਰੀ ਸ਼ਾਮ ਬਾਬਾ ਦੀ ਕਿਰਪਾ ਅਤੇ ਸ਼ਾਮ ਭਗਤਾਂ ਦੇ ਸਹਿਯੋਗ ਨਾਲ ਇਹ ਧਾਰਮਿਕ ਸਮਾਗਮ ਮੰਦਿਰ ਪ੍ਰਾਂਗਣ ਵਿਚ ਸਫਲਤਾ ਪੂਰਵਕ ਕਰਵਾਇਆ ਗਿਆ | ਸਮਾਗਮ ਦੇ ਅੰਤ ਵਿਚ ਪੰਡਿਤ ਬਿੰਦੂ ਭਾਰਦਵਾਜ ਨੇ ਸਾਰੇ ਸਹਿਯੋਗੀਆਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਕਰਵਾਉਣ ਦਾ ਵਿਸ਼ਵਾਸ ਜਤਾਇਆ | ਇਸ ਮੌਕੇ ਰਾਮ ਨਰੂਲਾ ਅਤੇ ਹੋਰ ਭਗਤ ਜਨ ਹਾਜ਼ਰ ਸਨ |
ਪਿਛਲੀ ਖ਼ਬਰ ਮਹਿੰਗਾਈ, ਬੇਰੁਜ਼ਗਾਰੀ ਅਤੇ ਨਸ਼ਿਆਂ ਤੋਂ ਧਿਆਨ ਹਟਾਉਣ ਲਈ ਫ਼ਿਰਕਾਪ੍ਰਸਤੀ ਨੂੰ ਦਿੱਤਾ ਜਾ ਰਿਹਾ ਬੜਾਵਾ-ਲਾਰੈਂਸ ਚੌਧਰੀ... ਅਗਲੀ ਖ਼ਬਰ ਰਾਮਗੜ੍ਹੀਆ ਬਰਾਦਰੀ ਵਲੋਂ ਭਾਈਚਾਰੇ ਲਈ ਵੱਖਰੀ ਜਗ੍ਹਾ ਅਤੇ ਸਥਾਈ ਦਫ਼ਤਰ ਬਣਾਉਣ ਸੰਬੰਧੀ ਪ੍ਰਸ਼ਾਸਨ ਅਤੇ ਸਰਕਾਰ ਕੋਲ ਅਪੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।