ਮੱਖੂ ,17 ਮਈ (ਕੁਲਵਿੰਦਰ ਸਿੰਘ ਸੰਧੂ)-ਕਿ੍ਸਚੀਅਨ ਨੈਸ਼ਨਲ ਫ਼ਰੰਟ ਦੀ ਜ਼ਿਲ੍ਹਾ ਪੱਧਰੀ ਡੈਲੀਗੇਸ਼ਨ ਨੇ ਪੱਤਰਕਾਰਾਂ ਨੂੰ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਕਿ ਕਿ੍ਸਚੀਅਨ ਨੈਸ਼ਨਲ ਫ਼ਰੰਟ ਦੀ ਮੀਟਿੰਗ ਹਲਕਾ ਜ਼ੀਰਾ ਦੇ ਬਲਾਕ ਮੱਖੂ ਦੇ ਪਿੰਡ ਵਿੰਝੋਕੇ ਵਿਖੇ ਸੀ. ਮੀਤ ਪ੍ਰਧਾਨ ਪੰਜਾਬ ਪਾ.ਤਰਸੇਮ ਸੰਗਲਾਂ ਅਤੇ ਸੂਬਾ ਸਕੱਤਰ ਪਾ. ਕੁਲਵੰਤ ਦੀ ਅਗਵਾਈ ਹੇਠ ਸ਼ੇਰਾ ਮਸੀਹ ਅਤੇ ਤਰਸੇਮ ਹੰਸ ਜ਼ਿਲ੍ਹਾ ਪ੍ਰਧਾਨ ਦੇ ਸਹਿਯੋਗ ਨਾਲ ਆਯੋਜਨ ਕੀਤਾ ਗਿਆ | ਲਾਰੈਂਸ ਚੌਧਰੀ ਰਾਸ਼ਟਰੀ ਪ੍ਰਧਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਵੱਡੀ ਗਿਣਤੀ ਵਿੱਚ ਇਕੱਠੇ ਹੋਏ ਡੇਲੀਗੇਟਸ ਨੇ ਕਬਰਸਤਾਨਾਂ ਲਈ ਜ਼ਮੀਨ,ਸੰਗਠਨ ਦੀ ਮਜ਼ਬੂਤੀ ,ਰਾਖਵਾਂਕਰਨ, ਬੱਚਿਆਂ ਦੀ ਪੜਾਈ,ਪੜੇ ਲਿਖੇ ਬੱਚਿਆਂ ਦੇ ਰੁਜ਼ਗਾਰ,ਬੇਘਰ ਲੋਕਾਂ ਲਈ ਘਰ , ਯਰੂਸਲਮ ਯਾਤਰਾ ਅਤੇ ਚਰਚ ਅੱਗੇ ਆ ਰਹੀਆਂ ਚੁਨੌਤੀਆਂ ਆਦਿ ਮੁੱਦਿਆਂ 'ਤੇ ਡੁੰਘਾਈ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਸਰਬਸੰਮਤੀ ਨਾਲ ਸ਼ੇਰਾ ਮਸੀਹ ਨੂੰ ਪੰਜਾਬ ਦਾ ਮੁੱਖ ਸਲਾਹਕਾਰ ਚੁਣਿਆ ਅਤੇ ਲਾਰੈਂਸ ਚੌਧਰੀ ਨੇ ਹਾਰ ਪਾ ਕੇ ਨਿਯੁਕਤੀ ਪੱਤਰ ਸੌਂਪਿਆ | ਬਿਸ਼ਪ ਸੁਖਦੇਵ ਮਸੀਹ ਨੂੰ ਧਾਰਮਿਕ ਵਿੰਗ ਦਾ ਸੀਨੀਅਰ ਵਾਈਸ ਚੇਅਰਮੈਨ ਪੰਜਾਬ ਅਤੇ ਇਕਬਾਲ ਮਸੀਹ ਨੂੰ ਜ਼ਿਲ੍ਹਾ ਮੋਗਾ ਦਾ ਪ੍ਰਧਾਨ ਐਲਾਨਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਕਿਹਾ ਕਿ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਨੇ ਦੇਸ਼ ਨੂੰ ਸੰਵਿਧਾਨ ਅਰਪਿਤ ਕਰਦੇ ਸਮੇਂ ਸਦਨ ਵਿੱਚ ਭਾਸ਼ਣ ਦਿੰਦਿਆਂ ਦੇਸ਼ ਦੇ ਬਹੁਜਨਾਂ ਨੂੰ ਕਿਹਾ ਸੀ ਕਿ ਜੇ ਇਸ ਕਾਫ਼ਲੇ ਨੂੰ ਅੱਗੇ ਨਹੀਂ ਲਿਜਾ ਸਕਦੇ ਤਾਂ ਪਿਛਾਂਹ ਵੀ ਨਾ ਜਾਣ ਦਿਓ | ਬਾਬਾ ਸਾਹਿਬ ਦਾ ਮੰਨਣਾ ਸੀ ਕਿ ਸਮਾਜਿਕ ਵਿਤਕਰਾ, ਆਰਥਿਕ ਕਮਜ਼ੋਰੀ ਅਤੇ ਅਨਪੜ੍ਹਤਾ ਵਰਗੀਆਂ ਵੱਡੀਆਂ ਸਮੱਸਿਆਵਾਂ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਨੀਤੀਆਂ (ਕਾਨੂੰਨ) ਬਣਾਉਣ ਦੀ ਸ਼ਕਤੀ ਤੁਹਾਡੇ ਹੱਥਾਂ ਵਿਚ ਨਹੀਂ ਹੁੰਦੀ | ਇਸ ਮੌਕੇ ਪਾ.ਗੁਰਾ ਮਸੀਹ ਜ਼ਿਲ੍ਹਾ ਚੇਅਰਮੈਨ, ਪਾ. ਪਿੱਪਲ ਮਸੀਹ , ਪਾ.ਯੂਹੰਨਾ, ਪਾ.ਸੈਮੂਅਲ, ਪਾ.ਗੁਰਪ੍ਰੀਤ, ਦਾਊਦ ਸੋਨੂੰ, ਪਾ.ਜਗਜੀਤ ਭੱਟੀ, ਪਾ.ਪਿੱਪਲ ਬਹਿਕ ਗੁੱਜਰਾਂ, ਪਾ.ਭਗਤ ਮਸੀਹ,ਪਾ.ਰੌਣਕ ਮਸੀਹ,ਹੀਰਾ ਸਿੰਘ, ਪਾ.ਮੇਜਰ, ਪਾ.ਸਤਪਾਲ, ਪਾ.ਮੁੱਖਾ ਭੱਟੀ,ਰਵੀ ਭੱਟੀ,ਸਰੂਪ ਮਸੀਹ,ਸੈਮ ਮਸੀਹ ਭੱਟੀ,ਸਨੀ ਖੋਸਲਾ,ਬੋਹੜ ਮਸੀਹ,ਰਾਜਾ ਮਸੀਹ,ਪਤਰਸ,ਦੀਨ-ਦਿਆਲ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ |