ਅਬੋਹਰ, 19 ਮਈ (ਤੇਜਿੰਦਰ ਸਿੰਘ ਖ਼ਾਲਸਾ)-ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਅਬੋਹਰ ਦੀ ਬੈਠਕ ਰੇਸ਼ਮ ਲਾਲ ਰੰਗੀਲਾ ਪ੍ਰਧਾਨ ਗੌਰਮਿੰਟ ਪੈਨਸ਼ਨਰ ਯੂਨੀਅਨ, ਅਸ਼ੋਕ ਵਾਟਸ ਪ੍ਰਧਾਨ ਰਿਟਾਇਰਡ ਮਿਊਾਸੀਪਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਨਗਰ ਨਿਗਮ ਅਤੇ ਪ੍ਰਸ਼ੋਤਮ ਚੌਹਾਨ ਪ੍ਰਧਾਨ ਟੈਕਨੀਕਲ ਮਕੈਨੀਕਲ ਯੂਨੀਅਨ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਕਮਲ ਕੁਮਾਰ ਅਤੇ ਮੁਕੇਸ਼ ਪ੍ਰਧਾਨ ਨਗਰ ਨਿਗਮ ਸਫ਼ਾਈ ਕਰਮਚਾਰੀ ਯੂਨੀਅਨ ਸਮੇਤ ਹੋਰ ਆਗੂ ਵੀ ਸ਼ਾਮਲ ਰਹੇ | ਇਸ ਦੌਰਾਨ ਫ਼ੈਸਲਾ ਲਿਆ ਗਿਆ ਕਿ ਨਗਰ ਨਿਗਮ ਅਬੋਹਰ ਦੀਆਂ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਸਰਕਾਰ ਦੇ ਖ਼ਿਲਾਫ਼ 23 ਮਈ ਨੂੰ ਸ਼ਨੀਵਾਰ ਨੂੰ ਸਵੇਰੇ 9 ਵਜੇ ਨਹਿਰੂ ਪਾਰਕ ਅਬੋਹਰ ਵਿਖੇ ਰੋਸ ਰੈਲੀ ਕੀਤੀ ਜਾਵੇਗੀ | ਮੀਟਿੰਗ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਪਿਛਲੇ ਚੋਣਾਂ ਦੇ ਦੌਰਾਨ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ 'ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਮੰਨ ਲਿਆ ਜਾਵੇਗਾ ਪਰ ਲਗਭਗ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੇ ਬਜਾਏ ਭੱਤੇ ਖੋਹਣ ਲਈ ਕੋਰਟ ਵਿਚ ਕੇਸ ਦਾਇਰ ਕੀਤੇ ਜਾ ਰਹੇ ਹਨ | ਉਨ੍ਹਾਂ ਸਾਰੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਰੋਸ ਰੈਲੀ ਵਿਚ ਸਮੇਂ ਅਨੁਸਾਰ ਪਹੁੰਚ ਕੇ ਇਸ ਨੂੰ ਸਫਲ ਬਣਾਉਣ | ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਅਬੋਹਰ ਦੇ ਵਲੋਂ ਨਗਰ ਨਿਗਮ ਅਬੋਹਰ ਦੇ ਸਫ਼ਾਈ ਸੇਵਕਾਂ ਦੀ ਹੜਤਾਲ ਨੂੰ ਸਮਰਥਨ ਦੇਣ ਦੀ ਘੋਸ਼ਣਾ ਵੀ ਕੀਤੀ ਗਈ | ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਜੰਮ ਕੇ ਵਿਰੋਧ ਕੀਤਾ ਜਾਵੇਗਾ, ਨਾਲ ਹੀ ਨਗਰ ਨਿਗਮ ਸਫ਼ਾਈ ਸੇਵਕਾਂ ਨੇ ਵੀ 23 ਮਈ ਨੂੰ ਪੰਜਾਬ ਸਰਕਾਰ ਦੇ ਖ਼ਿਲਾਫ਼ ਯੁੱਧ ਅੰਦੋਲਨ ਵਿਚ ਸ਼ਾਮਲ ਹੋਣ ਦਾ ਵਿਸ਼ਵਾਸ ਦਵਾਇਆ | ਇਸ ਮੌਕੇ ਰਜਿੰਦਰ ਸਿੰਘ, ਪਿ੍ਥੀਰਾਜ ਗੁਮਜਾਲ, ਰਵੀਕਾਂਤ, ਕੁਲਜੀਤ ਸਿੰਘ ਅਹੂਜਾ, ਵਿਨੋਦ ਸ਼ਰਮਾ, ਪ੍ਰਮੋਦ ਜੁਨੇਜਾ, ਸੁਭਾਸ਼ ਛਾਬੜਾ, ਰਾਮ ਕੁਮਾਰ, ਪ੍ਰਦੀਪ ਕੁਮਾਰ, ਕੁਲਦੀਪ ਗਰਗ ਆਦਿ ਹਾਜ਼ਰ ਸਨ |