ਮੰਡੀ ਅਰਨੀਵਾਲਾ, 19 ਮਈ (ਨਿਸ਼ਾਨ ਸਿੰਘ ਮੋਹਲ਼ਾ)-ਪਿੰਡ ਮੰਮੂ ਖੇੜਾ ਦੇ 24 ਸਾਲਾ ਨੌਜਵਾਨ ਦੀ ਯੂ.ਕੇ ਵਿਚ ਬੀਤੀ ਕੱਲ੍ਹ ਮੌਤ ਹੋ ਗਈ ਹੈ | ਪਰਿਵਾਰਕ ਮੈਂਬਰਾਂ ਮੁਤਾਬਿਕ ਅਰਸ਼ਦੀਪ ਸਿੰਘ ਪੁੱਤਰ ਜਗਦੇਵ ਸਿੰਘ ਕਰੀਬ ਚਾਰ ਸਾਲ ਪਹਿਲਾਂ ਯੂ.ਕੇ. ਵਿਚ ਸਟੱਡੀ ਵੀਜ਼ੇ 'ਤੇ ਗਿਆ ਹੋਇਆ ਸੀ | ਹੁਣ ਉਸ ਨੂੰ ਵਰਕ ਪਰਮਿਟ ਮਿਲਿਆ ਹੋਇਆ ਸੀ ਅਤੇ ਅਰਸ਼ਦੀਪ ਸਿੰਘ ਉੱਥੇ ਕੰਸਟਰੱਕਸ਼ਨ ਦਾ ਕੰਮ ਕਰ ਰਿਹਾ ਸੀ | ਬੀਤੇ ਕੱਲ੍ਹ ਜਦੋਂ ਸਵੇਰੇ ਅਰਸ਼ਦੀਪ ਸਿੰਘ ਨਹੀਂ ਉੱਠਿਆ ਤਾਂ ਉਸ ਦੇ ਰੂਮ ਮੇਟ ਦੋਸਤਾਂ ਵਲੋਂ ਉਸ ਨੰੂ ਉਠਾਇਆ ਗਿਆ | ਉਸ ਦੇ ਨਾ ਉੱਠਣ 'ਤੇ ਉਸ ਨੂੰ ਐਂਬੂਲੈਂਸ ਰਾਹੀ ਹਸਪਤਾਲ ਲਿਜਾਂਦਾ ਗਿਆ | ਜਿੱਥੇ ਉਸ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ ਗਿਆ ਹੈ | ਇੱਥੇ ਦੱਸ ਦੇਈਏ ਕਿ ਅਰਸ਼ਦੀਪ ਸਿੰਘ ਮਾਪਿਆਂ ਦਾ ਇਕਲੌਤਾ ਹੀ ਪੁੱਤਰ ਸੀ | ਉਸ ਦੀ ਮੌਤ ਦੀ ਖ਼ਬਰ ਜਿਉਂ ਹੀ ਪਿੰਡ ਪੁੱਜੀ ਤਾਂ ਸੋਗ ਫੈਲ ਗਿਆ | ਪਰਿਵਾਰਕ ਮੈਂਬਰਾਂ ਵਲੋਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਕੋਲੋਂ ਉਸ ਦੀ ਮਿ੍ਤਕ ਦੇ ਇੱਥੇ ਪਿੰਡ ਲਿਆਂਦੇ ਜਾਣ ਵਾਸਤੇ ਮਦਦ ਕੀਤੇ ਜਾਣ ਦੀ ਮੰਗ ਕੀਤੀ ਹੈ |