28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਥਾਣਾ ਖੂਈ ਖੇੜਾ ਪੁਲਿਸ ਨੇ ਮਾਈਨਰ 'ਚੋਂ ਮਿਲੀ ਅਣਪਛਾਤੀ ਲਾਸ਼ ਦਾ ਸੰਸਥਾ ਦੇ ਸਹਿਯੋਗ ਨਾਲ ਕਰਵਾਇਆ ਸਸਕਾਰ

ਅਜੀਤ ਡੈਸਕ 20-05-2026
ਫ਼ਾਜ਼ਿਲਕਾ, 19 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਥਾਣਾ ਖੂਈ ਖੇੜਾ ਦੀ ਪੁਲਿਸ ਨੂੰ ਇਲਾਕੇ ਦੇ ਇਕ ਮਾਈਨਰ 'ਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਸੀ | ਪੁਲਿਸ ਪ੍ਰਸ਼ਾਸਨ ਵਲੋਂ ਮਿ੍ਤਕ ਦੀ ਪਛਾਣ ਲਈ ਲਾਸ਼ ਨੂੰ 72 ਘੰਟਿਆਂ ਵਾਸਤੇ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਸੀ ਪਰ ਨਿਰਧਾਰਿਤ ਸਮੇਂ ਅੰਦਰ ਕੋਈ ਵੀ ਵਾਰਿਸ ਜਾਂ ਪਰਿਵਾਰਕ ਮੈਂਬਰ ਲਾਸ਼ ਦੀ ਸ਼ਨਾਖ਼ਤ ਲਈ ਅੱਗੇ ਨਹੀਂ ਆਇਆ | ਇਸ ਤੋਂ ਬਾਅਦ ਥਾਣਾ ਖੂਈ ਖੇੜਾ ਪੁਲਿਸ ਨੇ ਮਾਨਵਤਾ ਦੇ ਨਾਤੇ ਲਾਸ਼ ਨੂੰ ਅੰਤਿਮ ਸੰਸਕਾਰ ਲਈ 'ਫ਼ਾਜ਼ਿਲਕਾ ਵਾਰ ਮੈਮੋਰੀਅਲ ਵੈੱਲਫੇਅਰ ਸੁਸਾਇਟੀ' ਅਤੇ 'ਸ਼ਿਵ ਸੈਨਾ ਬਾਲ ਠਾਕਰੇ (ਸ਼ਿੰਦੇ ਗਰੁੱਪ)' ਦੇ ਜ਼ਿਲ੍ਹਾ ਪ੍ਰਧਾਨ ਉਮੇਸ਼ ਕੁਮਾਰ ਦੇ ਸਪੁਰਦ ਕਰ ਦਿੱਤਾ | ਸੰਸਥਾ ਦੇ ਮੈਂਬਰਾਂ ਨੇ ਪੂਰੇ ਸਨਮਾਨ ਅਤੇ ਧਾਰਮਿਕ ਰੀਤੀ-ਰਿਵਾਜ਼ਾਂ ਦੇ ਨਾਲ ਅਣਪਛਾਤੀ ਲਾਸ਼ ਦਾ ਅੰਤਿਮ ਸੰਸਕਾਰ ਕਰਵਾਇਆ | ਇਸ ਮੌਕੇ ਸੰਸਥਾ ਦੇ ਮੈਂਬਰਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਮਾਨਵ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਅਤੇ ਸਮਾਜ ਸੇਵਾ ਦੇ ਅਜਿਹੇ ਕਾਰਜ ਭਵਿੱਖ ਵਿਚ ਵੀ ਇਸੇ ਤਰ੍ਹਾਂ ਨਿਰੰਤਰ ਜਾਰੀ ਰਹਿਣਗੇ | ਇਸ ਮੌਕੇ ਸੰਸਥਾ ਦੇ ਮੈਂਬਰ ਜਸਵੰਤ ਪਰਜਾਪਤ, ਅੰਕੁਰ ਗੁੰਬਰ, ਮਨੀਸ਼ ਸ਼ਰਮਾ, ਸੌਰਵ ਕੰਡਾਰਾ, ਅਮਨ ਰਾਜਪੂਤ ਅਤੇ ਕੁੱਕੜ ਸਾਹਿਬ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |
ਪਿਛਲੀ ਖ਼ਬਰ ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਅਬੋਹਰ ਦੇ ਸਿਵਲ ਹਸਪਤਾਲ ਦਾ ਕੀਤਾ ਦੌਰਾ ਅਗਲੀ ਖ਼ਬਰ ਅਧਿਆਪਕਾਂ ਨੇ ਜਨਗਣਨਾ ਅਤੇ ਚੋਣ ਡਿਊਟੀ ਲੱਗਣ ਕਾਰਨ ਉਪ-ਮੰਡਲ ਮੈਜਿਸਟਰੇਟ ਨੂੰ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।