31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਅਬੋਹਰ ਦੇ ਲਾਜਪਤ ਨਗਰ ਦੇ ਵਾਸੀਆਂ ਨੇ ਸੁਧਾਰ ਸਭਾ ਦਾ ਕੀਤਾ ਗਠਨ

ਅਜੀਤ ਡੈਸਕ 06-06-2026
ਅਬੋਹਰ, 5 ਜੂਨ (ਖ਼ਾਲਸਾ)-ਅਬੋਹਰ ਦੇ ਲਾਜਪਤ ਨਗਰ ਦੇ ਵਾਸੀਆਂ ਵਲੋਂ ਇਕ ਮੀਟਿੰਗ ਸਿੱਧੀ ਵਿਣਾਇਕ ਮੰਦਰ ਵਿਚ ਪ੍ਰੋਫੈਸਰ ਅਸ਼ੋਕ ਸਚਦੇਵਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਮੁਹੱਲੇ ਦੇ ਵਿਕਾਸ ਅਤੇ ਸਮੱਸਿਆਵਾਂ ਦੇ ਹੱਲ ਸੰਬੰਧੀ ਇਕ ਸੰਸਥਾ ਦਾ ਗਠਨ ਕੀਤਾ ਗਿਆ | ਜਿਸ ਦਾ ਨਾਮ ਲਾਜਪਤ ਨਗਰ ਸੁਧਾਰ ਸਭਾ ਰੱਖਿਆ ਗਿਆ | ਸਭਾ ਦਾ ਮੁੱਖ ਉਦੇਸ਼ ਲਾਜਪਤ ਨਗਰ ਵਿਚ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਦੇ ਹੱਲ ਦੇ ਲਈ ਕੋਸ਼ਿਸ਼ ਕਰਨਾ ਅਤੇ ਸੰਬੰਧਿਤ ਵਿਭਾਗਾਂ ਦੇ ਸਾਹਮਣੇ ਮੁਹੱਲਾ ਵਾਸੀਆਂ ਦੀ ਆਵਾਜ਼ ਬੁਲੰਦ ਕਰਨਾ ਹੋਵੇਗਾ | ਇਸ ਵਿਚ ਸੁਰਿੰਦਰ ਨਾਗਪਾਲ ਨੂੰ ਕੋਆਰਡੀਨੇਟਰ ਅਤੇ ਗੁਲਸ਼ਨ ਭਾਟੀਆ ਨੂੰ ਸਹਾਇਕ ਕੋਆਰਡੀਨੇਟਰ ਬਣਾਇਆ ਗਿਆ ਜਦ ਕਿ 10 ਮੈਂਬਰੀ ਕਮੇਟੀ ਵਿਚ ਪ੍ਰਵੀਨ ਚਾਵਲਾ, ਅਸ਼ੋਕ ਕੁਮਾਰ ਵਾਟਸ, ਸਤੀਸ਼ ਕੁਮਾਰ ਵਾਟਸ, ਡਿੰਕੀ ਮੁੰਜਾਲ, ਰਾਕੇਸ਼ ਗੁੰਬਰ, ਅਨਿਲ ਚਾਵਲਾ, ਅੰਸ਼ੂ ਤਿੰਨਾ, ਨਰੇਸ਼ ਗੁਪਤਾ, ਰਾਜੇਸ਼ ਕਾਲੜਾ ਅਤੇ ਸੁਮਿਤ ਨੂੰ ਸ਼ਾਮਲ ਕੀਤਾ ਗਿਆ | ਇਸ ਦੌਰਾਨ ਵਾਰਡ ਦੇ ਨਵੇਂ ਬਣੇ ਕੌਂਸਲਰ ਯਾਦਵਿੰਦਰ ਸਿੰਘ ਬਰਾੜ ਨੇ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਉਨ੍ਹਾਂ ਲਾਜਪਤ ਨਗਰ ਦੇ ਵਾਸੀਆਂ ਵਲੋਂ ਚੋਣ ਵਿਚ ਜੇਤੂ ਬਣਾਉਣ ਲਈ ਧੰਨਵਾਦ ਕੀਤਾ ਅਤੇ ਮੁਹੱਲੇ ਦੀਆਂ ਸਮੱਸਿਆਵਾਂ ਜਲਦ ਹੱਲ ਕਰਵਾਉਣ ਦਾ ਵਿਸ਼ਵਾਸ ਵੀ ਦਵਾਇਆ |
ਪਿਛਲੀ ਖ਼ਬਰ ਬੀ.ਐੱਸ.ਐਫ ਦੀ 55 ਬਟਾਲੀਅਨ ਨੇ ਵਿਸ਼ਵ ਵਾਤਾਵਰਨ ਦਿਹਾੜੇ ਮੌਕੇ ਬੂਟੇ ਲਗਾਉਣ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ਵਿਸ਼ਵ ਵਾਤਾਵਰਨ ਦਿਵਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਲੋਂ ਲਗਾਏ ਗਏ ਬੂਟੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।