31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਬੀ.ਐੱਸ.ਐਫ ਦੀ 55 ਬਟਾਲੀਅਨ ਨੇ ਵਿਸ਼ਵ ਵਾਤਾਵਰਨ ਦਿਹਾੜੇ ਮੌਕੇ ਬੂਟੇ ਲਗਾਉਣ ਦੀ ਕੀਤੀ ਸ਼ੁਰੂਆਤ

ਅਜੀਤ ਡੈਸਕ 06-06-2026
ਅਬੋਹਰ, 5 ਜੂਨ (ਖ਼ਾਲਸਾ)-ਵਿਸ਼ਵ ਵਾਤਾਵਰਨ ਦਿਹਾੜੇ ਮੌਕੇ ਸੈਕਟਰ ਹੈੱਡ ਬੀ.ਐੱਸ.ਐਫ ਅਬੋਹਰ ਅਤੇ 55 ਬਟਾਲੀਅਨ ਵਲੋਂ ਸਾਂਝੇ ਤੌਰ 'ਤੇ ਬੀ.ਐੱਸ.ਐਫ ਕੰਪਲੈਕਸ ਅਬੋਹਰ ਵਿਚ ਇਕ ਵਾਤਾਵਰਨ ਜਾਗਰੂਕਤਾ ਅਭਿਆਨ ਤਹਿਤ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ | ਇਸ ਮੌਕੇ ਸ੍ਰੀ ਸ਼ਿਵ ਕੁਮਾਰ ਸਾਰੰਗੀ ਡੀ.ਆਈ.ਜੀ ਸੈਕਟਰ ਮੁਖੀ ਬੀ.ਐੱਸ.ਐਫ ਅਬੋਹਰ ਅਤੇ ਅਜੈ ਕੁਮਾਰ ਕਮਾਡੈਂਟ 55 ਬਟਾਲੀਅਨ ਬੀ.ਐੱਸ.ਐਫ ਨੇ ਅਭਿਆਨ ਦੀ ਅਗਵਾਈ ਕੀਤੀ | ਪ੍ਰੋਗਰਾਮ ਵਿਚ ਅਧਿਕਾਰੀਆਂ, ਫ਼ੌਜ ਦੇ ਜਵਾਨਾਂ, ਮਹਿਲਾ ਸ਼ਕਤੀ ਅਤੇ ਉਨ੍ਹਾਂ ਦੇ ਪਰਿਵਾਰ ਸਣੇ 300 ਦੇ ਕਰੀਬ ਪ੍ਰਤਿਭਾਗੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਅਭਿਆਨ ਦੇ ਦੌਰਾਨ ਬੀ.ਐੱਸ.ਐਫ ਕੰਪਲੈਕਸ ਵਿਚ ਸ਼ਾਨਦਾਰ ਫੁੱਲਦਾਰ, ਫਲਦਾਰ ਅਤੇ ਛਾਂ ਵਾਲੇ ਵਾਤਾਵਰਨ ਸੰਭਾਲਣ ਸਬੰਧੀ 350 ਦੇ ਕਰੀਬ ਬੂਟੇ ਲਗਾਏ ਗਏ | ਅਧਿਕਾਰੀਆਂ ਨੇ ਹਾਜ਼ਰ ਲੋਕਾਂ ਨੂੰ ਬੂਟਿਆਂ ਅਤੇ ਵਾਤਾਵਰਨ ਦੀ ਸੰਭਾਲ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਬੂਟੇ ਸਿਰਫ਼ ਵਾਤਾਵਰਨ ਸ਼ੁੱਧ ਹੀ ਨਹੀਂ ਕਰਦੇ ਬਲਕਿ ਪਾਣੀ ਸਾਫ਼ ਅਤੇ ਮਨੁੱਖੀ ਉਮਰ ਵਿਚ ਵਾਧਾ ਕਰਨ ਲਈ ਵੀ ਸਹਾਈ ਸਿੱਧ ਹੁੰਦੇ ਹਨ | ਪ੍ਰੋਗਰਾਮ ਦੌਰਾਨ ਵਾਤਾਵਰਨ ਸੰਭਾਲਣ ਦੀ ਲੋੜ 'ਤੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ | ਜਿਸ ਉਪਰੰਤ ਹਾਜ਼ਰ ਲੋਕਾਂ ਨੇ ਬੂਟੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨ ਦਾ ਵੀ ਪ੍ਰਣ ਲਿਆ |
ਪਿਛਲੀ ਖ਼ਬਰ ਡੀ.ਐਮ.ਐਫ.ਅਤੇ ਡੀ.ਟੀ.ਐਫ.ਵਲੋਂ ਬੇਰੁਜ਼ਗਾਰ ਸਹਾਇਕ ਲਾਈਨਮੈਨਾਂ 'ਤੇ ਪੁਲਿਸ ਤਸ਼ੱਦਦ ਦੀ ਸਖ਼ਤ ਨਿਖੇਧੀ ਅਗਲੀ ਖ਼ਬਰ ਅਬੋਹਰ ਦੇ ਲਾਜਪਤ ਨਗਰ ਦੇ ਵਾਸੀਆਂ ਨੇ ਸੁਧਾਰ ਸਭਾ ਦਾ ਕੀਤਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।