18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਨੇ ਮੀਟਿੰਗ ਦੌਰਾਨ ਆਪ ਸਰਕਾਰ ਖ਼ਿਲਾਫ਼ ਕੀਤਾ ਰੋਸ ਜ਼ਾਹਿਰ

ਅਜੀਤ ਡੈਸਕ 07-06-2026
ਅਬੋਹਰ, 6 ਜੂਨ (ਤੇਜਿੰਦਰ ਸਿੰਘ ਖ਼ਾਲਸਾ)-ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਤਹਿਸੀਲ ਅਬੋਹਰ ਦੀ ਮੀਟਿੰਗ ਰੇਸ਼ਮ ਲਾਲ ਰੰਗੀਲਾ ਦੀ ਪ੍ਰਧਾਨਗੀ ਹੇਠ ਅਬੋਹਰ ਦੇ ਟੀਚਰਜ਼ ਹੋਮ ਵਿਖੇ ਹੋਈ | ਸ੍ਰੀ ਰੰਗੀਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਨ ਸਰਕਾਰ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਦਿੱਤੇ ਇਤਿਹਾਸਕ 18 ਫ਼ੀਸਦੀ ਡੀ.ਏ ਦੇਣ ਦੇ ਫ਼ੈਸਲੇ ਵਿਰੁੱਧ ਡਬਲ ਬੈਂਚ ਕੋਲ ਅਪੀਲ ਦਾਇਰ ਕੀਤੀ ਜੋ ਕਿ ਜੱਜਾਂ ਵਲੋਂ ਸਿਰੇ ਤੋਂ ਸਾਰੀਆਂ ਦਲੀਲਾਂ ਵਿਚਾਰ ਕਰਨ ਉਪਰੰਤ ਖ਼ਾਰਜ ਕਰਦੇ ਹੋਏ ਹੁਕਮਾਂ ਦੀ ਪਾਲਨਾ ਕਰਨ ਦੇ ਆਦੇਸ਼ ਦਿੱਤੇ | ਉਨ੍ਹਾਂ ਦੱਸਿਆ ਕਿ ਮਾਨ ਸਰਕਾਰ ਨੇ ਬੰਦ ਲਿਫ਼ਾਫ਼ੇ ਵਿਚ ਰਿਪੋਰਟ ਪੇਸ਼ ਕੀਤੀ, ਜਿਸ ਵਿਚ ਸਾਰੇ ਤੱਥ ਤਰਕਹੀਣ ਹਨ ਬਿਨਾਂ ਸਬੂਤਾਂ ਦੇ ਦਰਸਾਏ ਗਏ ਹਨ | ਅਸਲ ਤੱਥਾਂ ਨੂੰ ਛਪਾਉਣ ਵਿਚ ਸਬ ਕਮੇਟੀ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ | ਭਗਵਾਨ ਦਾਸ ਨੇ ਸੰਬੋਧਨ ਕਰਦਿਆਂ ਕਿਹਾ ਕਿ 2600 ਐਪਰਿਟਸ ਸ਼ਾਂਤਮਈ ਢੰਗ ਨਾਲ ਪਟਿਆਲਾ ਵਿਖੇ ਧਰਨੇ ਤੇ ਬੈਠੇ ਸਨ, ਜਿਨ੍ਹਾਂ ਡੀ.ਐੱਸ.ਪੀ ਅਤੇ ਪੁਲਿਸ ਮੁਲਾਜ਼ਮਾਂ ਵਲੋਂ ਬੇਰਹਿਮੀ ਨਾਲ ਡਾਂਗਾਂ ਨਾਲ ਕੁੱਟਿਆ | ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ | ਜਿਸ ਦੀ ਹਾਜ਼ਰ ਹਾਊਸ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਨਿਖੇਧੀ ਕੀਤੀ ਗਈ ਅਤੇ ਮੁਲਾਜ਼ਮਾਂ ਨੂੰ ਹਰ ਤਰ੍ਹਾਂ ਦਾ ਸਮਰਥਨ ਦੇਣ ਦਾ ਐਲਾਨ ਵੀ ਕੀਤਾ | ਉਨ੍ਹਾਂ ਪੁਲਿਸ ਅਧਿਕਾਰੀ ਅਤੇ ਮੁਲਾਜ਼ਮਾਂ ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ ਕੀਤੀ | ਸਤਨਾਮ ਸਿੰਘ ਗਰੋਵਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਕੋਲ 4 ਮਹੀਨੇ ਸਮਾਂ ਹੈ ਇਸ ਲਈ ਸਾਰੇ ਇੱਕਜੁੱਟ ਹੋ ਕੇ ਸਰਕਾਰ ਖ਼ਿਲਾਫ਼ ਹਮਲਾ ਕਰਨ | ਰਾਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ 18 ਫ਼ੀਸਦੀ ਮਹਿੰਗਾਈ ਭੱਤੇ ਦਾ ਬਕਾਇਆ ਤੁਰੰਤ ਦਿੱਤਾ ਜਾਵੇ ਜੇਕਰ ਅਜਿਹਾ ਨਾ ਕੀਤਾ ਤਾਂ 2027 ਦੀਆਂ ਚੋਣਾਂ ਵਿਚ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ | ਮਨਸ਼ਾ ਰਾਮ ਨੇ ਸਿਹਤ ਚੰਗੀ ਲਈ ਮਾਸਟਰ ਟਰੇਨਰ ਕੋਲੋਂ ਯੋਗ ਕਰਨ ਦੀ ਸਲਾਹ ਦਿੱਤੀ | ਚੰਦਰ ਸਿੰਘ, ਪਿ੍ਥੀ ਰਾਜ ਗੋਦਾਰਾ ਤੇ ਉਦੈਪਾਲ ਕਾਨੂੰਗੋ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਮੁਲਾਜ਼ਮ ਪੈਨਸ਼ਨਰਜ਼ ਲਈ ਖ਼ਤਰਨਾਕ ਹੋਵੇਗਾ, ਇਸ ਲਈ ਇਕੱਠੇ ਹੋਣ ਦੀ ਬਹੁਤ ਲੋੜ ਹੈ | ਇਸ ਮੀਟਿੰਗ ਵਿਚ ਕੁਲਜੀਤ ਸਿੰਘ ਅਹੂਜਾ, ਰਵੀ ਕਾਂਤ, ਰਮੇਸ਼ ਗੁਪਤਾ, ਬੂਟਾ ਸਿੰਘ, ਰਾਜਿੰਦਰ ਸਿੰਘ ਕਾਨੂੰਗੋ, ਓਮ ਪ੍ਰਕਾਸ਼ ਜੁਨੇਜਾ ਅਤੇ ਐਮ.ਐਲ ਮਨਚੰਦਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੋਟਰ ਚੋਰਾਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਖ਼ੁਦ ਕੀਤੀ ਕਾਰਵਾਈ, ਚੋਰ ਨੂੰ ਤਾਂਬੇ ਦੀ ਤਾਰ ਸਮੇਤ ਫੜ ਕੇ ਪੁਲਿਸ ਹਵਾਲੇ ਕੀ... ਅਗਲੀ ਖ਼ਬਰ ਆਵਾਰਾ ਪਸ਼ੂ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।