ਅਬੋਹਰ, 9 ਜੂਨ (ਤੇਜਿੰਦਰ ਸਿੰਘ ਖ਼ਾਲਸਾ) ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਨਵ-ਨਿਯੁਕਤ ਮੈਂਬਰ ਦਿਆਲ ਪ੍ਰਤਾਪ ਸਿੰਘ ਰੰਧਾਵਾ ਨੇ ਆਪਣੇ ਅਬੋਹਰ ਦੌਰੇ ਦੌਰਾਨ ਮੇਰਾ ਅਬੋਹਰ ਫ਼ਰੀ ਲੀਗਲ ਸਰਵਿਸ ਦੇ ਮੁਖੀ ਐਡਵੋਕੇਟ ਅਮਿੱਤ ਅਸੀਜਾ ਬਾਵਾ ਅਤੇ ਐਡਵੋਕੇਟ ਤੇਜਿੰਦਰ ਸਿੰਘ ਖ਼ਾਲਸਾ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ | ਇਸ ਦੌਰਾਨ ਉਨ੍ਹਾਂ ਦੇ ਨਾਲ ਸੀਨੀਅਰ ਐਡਵੋਕੇਟ ਹਰਪ੍ਰੀਤ ਸਿੰਘ ਅਤੇ ਐਡਵੋਕੇਟ ਪ੍ਰਭਜੋਤ ਸਿੰਘ ਕਾਲੜਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਬਾਰ ਕੌਂਸਲ ਦੇ ਮੈਂਬਰ ਦਿਆਲ ਪ੍ਰਤਾਪ ਸਿੰਘ ਰੰਧਾਵਾ ਨੇ ਅਬੋਹਰ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਵਿਖੇ ਨਤਮਸਤਕ ਹੋਣ ਉਪਰੰਤ ਸਮਾਜ ਸੇਵੀ ਸੰਸਥਾ ਮੇਰਾ ਅਬੋਹਰ ਫ਼ਰੀ ਲੀਗਲ ਸਰਵਿਸ ਟੀਮ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ | ਦਿਆਲ ਪ੍ਰਤਾਪ ਸਿੰਘ ਰੰਧਾਵਾ ਨੇ ਕਿਹਾ ਕਿ ਵਕੀਲ ਹੁੰਦੇ ਹੋਏ ਸਮਾਜ ਸੇਵਾ ਕਰਨਾ ਬੇਹੱਦ ਉੱਤਮ ਕੰਮ ਹੈ ਜੋ ਕਿ ਆਪਣੇ ਕੰਮ ਦੇ ਵਿਚੋਂ ਕੁੱਝ ਸਮਾਂ ਸਮਾਜ ਦੇ ਲਈ ਕੱਢਣਾ ਹਰ ਇਕ ਲਈ ਬਹੁਤ ਜ਼ਰੂਰੀ ਹੈ | ਉਨ੍ਹਾਂ ਅਬੋਹਰ ਬਾਰ ਐਸੋਸੀਏਸ਼ਨ ਦੇ ਨੌਜਵਾਨ ਵਕੀਲਾਂ ਨੂੰ ਵੀ ਉਕਤ ਟੀਮ ਤੋਂ ਪੇ੍ਰਰਨਾ ਲੈ ਕੇ ਸਮਾਜ ਸੇਵਾ ਦੇ ਕੰਮਾਂ ਵਿਚ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ | ਬਾਵਾ ਅਸੀਜਾ ਨੇ ਦੱਸਿਆ ਕਿ ਮੇਰਾ ਅਬੋਹਰ ਫ਼ਰੀ ਲੀਗਲ ਸਰਵਿਸ ਟੀਮ ਜ਼ਰੂਰਤਮੰਦਾਂ ਨੂੰ ਇਨਸਾਫ਼ ਦਿਵਾਉਣ, ਗ਼ਰੀਬਾਂ ਦੇ ਸਿਰ 'ਤੇ ਛੱਤ ਮੁਹੱਈਆ ਕਰਵਾਉਣ ਅਤੇ ਸਮਾਜ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਲਗਾਤਾਰ ਕੰਮ ਕਰ ਰਹੀ ਹੈ |