27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਪੰਜਾਬ ਯੂਨੀਵਰਸਿਟੀ ਦੇ ਡਾਇਰੈਕਟਰ ਸਪੋਰਟਸ ਰਾਕੇਸ਼ ਮਲਿਕ ਨੇ ਐਮ.ਆਰ. ਸਰਕਾਰੀ ਕਾਲਜ ਦਾ ਕੀਤਾ ਦੌਰਾ

ਅਜੀਤ ਡੈਸਕ 17-06-2026
ਫ਼ਾਜ਼ਿਲਕਾ, 16 ਜੂਨ (ਦਵਿੰਦਰ ਪਾਲ ਸਿੰਘ)-ਐੱਮ.ਆਰ.ਸਰਕਾਰੀ ਕਾਲਜ ਫ਼ਾਜ਼ਿਲਕਾ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾਇਰੈਕਟਰ ਆਫ਼ ਸਪੋਰਟਸ ਰਾਕੇਸ਼ ਮਲਿਕ ਵਲੋਂ ਵਿਸ਼ੇਸ਼ ਤੌਰ ’ਤੇ ਕਾਲਜ ਦਾ ਦੌਰਾ ਕੀਤਾ ਗਿਆ। ਕਾਲਜ ਪਹੁੰਚਣ ’ਤੇ ਸਪੋਰਟਸ ਪ੍ਰੋਫੈਸਰ ਡਾ.ਰਾਮ ਸਿੰਘ, ਕਾਲਜ ਸਟਾਫ਼, ਸਥਾਨਕ ਖੇਡ ਕੋਚਾਂ ਅਤੇ ਖਿਡਾਰੀਆਂ ਵਲੋਂ ਡਾਇਰੈਕਟਰ ਸਾਹਿਬ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਰਾਕੇਸ਼ ਮਲਿਕ ਨੇ ਏਸ਼ੀਆਈ ਖੇਡਾਂ ਵਿਚ ਸੋਨ ਤਗਮਾ ਜਿੱਤ ਕੇ ਫ਼ਾਜ਼ਿਲਕਾ ਦਾ ਨਾਂ ਰੌਸ਼ਨ ਕਰਨ ਵਾਲੀ ਹੋਣਹਾਰ ਖਿਡਾਰਨ ਅਮਾਨਤ ਕੰਬੋਜ ਅਤੇ ਖੇਲੋ ਇੰਡੀਆ ਗੇਮਜ਼ ਵਿਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਖਿਡਾਰਨ ਹਕੀਕਤ ਕੌਰ ਗਰੇਵਾਲ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਦੌਰਾਨ ਉਨ੍ਹਾਂ ਖਿਡਾਰੀਆਂ ਨੂੰ ਯੂਨੀਵਰਸਿਟੀ ਵਲੋਂ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਖੇਡ ਸਹੂਲਤਾਂ ਅਤੇ ਵਜ਼ੀਫ਼ਿਆਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪ੍ਰੋਗਰਾਮ ਦੌਰਾਨ ਡਾਇਰੈਕਟਰ ਸਾਹਿਬ ਅਤੇ ਹਾਜ਼ਰ ਕੋਚਾਂ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰਦਿਆਂ ਮਨੁੱਖੀ ਜੀਵਨ ਵਿਚ ਖੇਡਾਂ ਦੀ ਮਹੱਤਤਾ ’ਤੇ ਚਾਨਣਾ ਪਾਇਆ। ਸਮਾਗਮ ਦੇ ਅਖੀਰ ਵਿਚ ਕਾਲਜ ਦੇ ਸਪੋਰਟਸ ਪ੍ਰੋਫ਼ੈਸਰ ਡਾ .ਰਾਮ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ, ਕੋਚਾਂ ਅਤੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਸਟਾਫ਼ ਮੈਂਬਰਾਂ ਵਿਚ ਪ੍ਰੋ.ਅੰਸ਼ੂ ਸ਼ਰਮਾ, ਪ੍ਰੋ. ਰਿੰਕਲ, ਪ੍ਰੋ.ਹੇਮੰਤ, ਪ੍ਰੋ. ਸੌਰਵ, ਦਫ਼ਤਰ ਇੰਚਾਰਜ ਰਾਜੇਸ਼ ਕਟਾਰੀਆ, ਵੈਦਿਕ ਗਾਬਾ, ਗਗਨ ਸ਼ਰਮਾ ਅਤੇ ਖੇਡ ਕੋਚਾਂ ਵਿਚ ਨਗਿੰਦਰ ਗਰੇਵਾਲ, ਹਾਕਮ ਚੰਦ, ਸੰਦੀਪ ਸਿੰਘ, ਦਵਿੰਦਰ ਗਰੇਵਾਲ, ਲਵਪ੍ਰੀਤ, ਰਾਣੀ ਆਵਾ, ਗੁਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਖਿਡਾਰੀ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਫ਼ਾਜ਼ਿਲਕਾ ਦੇ ਪੁਲਿਸ ਮੁਖੀ ਤਾਂ ਬਦਲੇ, ਪਰ ਨਹੀਂ ਬਦਲੇ ਜ਼ਿਲ੍ਹੇ ਦੇ ਹਾਲਾਤ ਅਗਲੀ ਖ਼ਬਰ ਡਾ. ਰਾਧਾ ਰਾਣੀ ਕੰਬੋਜ ਨੇ ਬਲਾਕ ਖੇਤੀਬਾੜੀ ਦਫ਼ਤਰ ਵਿਖੇ ਭੂ-ਪਰਖ ਅਫ਼ਸਰ ਵਜੋਂ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।