02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਚੋਰਾਂ ਵਲੋਂ ਡਿਪੂ ਦਾ ਜਿੰਦਰਾ ਤੋੜ ਕੇ 15 ਰਾਸ਼ਨ ਕਿੱਟਾਂ ਚੋਰੀ

ਅਜੀਤ ਡੈਸਕ 08-07-2026
ਸੰਗਤ ਮੰਡੀ, 7 ਜੁਲਾਈ (ਸੁਖਤੇਜ ਧਾਲੀਵਾਲ)-ਇੱਥੋਂ ਨੇੜਲੇ ਪਿੰਡ ਧੁਨੀਕੇ ਵਿਖੇ ਬੀਤੀ ਰਾਤ ਚੋਰਾਂ ਵਲੋਂ ਡਿੱਪੂ ਦਾ ਜਿੰਦਰਾ ਤੋੜਕੇ 15 ਰਾਸ਼ਨ ਕਿੱਟਾਂ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਬਾਂਡੀ ਦੇ ਡਿੱਪੂ ਹੋਲਡਰ ਹਨੂਮਾਨ ਨੇ ਦੱਸਿਆ ਕਿ ਪਿੰਡ ਧੁਨੀਕੇ ਦੇ ਡਿੱਪੂ ਲਈ ਪੰਜਾਬ ਸਰਕਾਰ ਦੀ ਵੱਕਾਰੀ ਮੇਰੀ ਰਸੋਈ ਯੋਜਨਾ ਤਹਿਤ 280 ਕਿੱਟਾਂ ਭੇਜੀਆਂ ਗਈਆਂ ਸਨ ਜੋ ਉਨ੍ਹਾਂ ਵਲੋਂ ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨੂੰ ਵੰਡੀਆਂ ਜਾਣੀਆਂ ਸਨ, ਜਿਸ ਵਿਚੋਂ ਬੀਤੀ ਰਾਤ ਚੋਰਾਂ ਨੇ ਡਿੱਪੂ ਦਾ ਜਿੰਦਰਾ ਤੋੜ ਕੇ 15 ਰਾਸ਼ਨ ਕਿੱਟਾਂ ਚੋਰੀ ਕਰ ਲਈਆਂ ਹਨ, ਉਨ੍ਹਾਂ ਵਲੋਂ ਇਸ ਚੋਰੀ ਦੀ ਇਤਲਾਹ ਥਾਣਾ ਸੰਗਤ ਦੀ ਪੁਲਿਸ ਨੂੰ ਕਰ ਦਿੱਤੀ ਗਈ ਹੈ। ਇਸ ਮੌਕੇ ’ਤੇ ਪੁੱਜੇ ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਚੋਰੀ ਦੀ ਘਟਨਾ ਬਾਰੇ ਜਾਂਚ ਕੀਤੀ ਜਾ ਰਹੀ ਹੈ, ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਪਿਛਲੀ ਖ਼ਬਰ ਮਿਸਤਰੀ-ਤਰਖਾਣ ਯੂਨੀਅਨ ਬਲਾਕ ਜ਼ੀਰਾ ਦੇ ਅਹੁਦੇਦਾਰਾਂ ਦੀ ਚੋਣ ਅਗਲੀ ਖ਼ਬਰ ਫ਼ਿਲਮ ‘ਸਤਲੁਜ’ ਦਾ ਰੋਕਿਆ ਜਾਣਾ ਦੇਸ਼ ’ਚ ਅਣਐਲਾਨੀ ਸੈਂਸਰਸ਼ਿਪ ਦਾ ਪ੍ਰਤੀਕ-ਗਰੇਵਾਲ, ਜਥੇਦਾਰ ਚਰਨ ਸਿੰਘ, ਬਰਕੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।