02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਮਿਸਤਰੀ-ਤਰਖਾਣ ਯੂਨੀਅਨ ਬਲਾਕ ਜ਼ੀਰਾ ਦੇ ਅਹੁਦੇਦਾਰਾਂ ਦੀ ਚੋਣ

ਅਜੀਤ ਡੈਸਕ 08-07-2026
ਜ਼ੀਰਾ,7 ਜੁਲਾਈ (ਰਜਨੀਸ਼ ਕਥੂਰੀਆ)-ਲੱਕੜ ਦਾ ਕੰਮ ਕਰਨ ਵਾਲੇ ਠੇਕੇਦਾਰਾਂ, ਕਾਰੀਗਰਾਂ ਇਕ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਸਾਹਿਬ ਬਾਬਾ ਵਿਸ਼ਵਕਰਮਾ ਭਵਨ ਜ਼ੀਰਾ ਵਿਖੇ ਹੋਈ। ਜਿਸ ਵਿਚ ਲੱਕੜ ਦਾ ਕੰਮ ਕਰਨ ਵਾਲੇ ਠੇਕੇਦਾਰ ਅਤੇ ਮਿਸਤਰੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ। ਇਸ ਮੌਕੇ ਕਾਫੀ ਵਿਚਾਰ ਵਟਾਂਦਰਾ ਕਰਨ ਮਿਸਤਰੀ ਤਰਖਾਣ ਯੂਨੀਅਨ ਬਲਾਕ ਜ਼ੀਰਾ ਦਾ ਗਠਨ ਕੀਤਾ ਗਿਆ। ਇਸ ਮੌਕੇ ਸਰਬ ਸੰਮਤੀ ਨਾਲ ਮਿਸਤਰੀ ਤਰਖਾਣ ਯੂਨੀਅਨ ਬਲਾਕ ਜ਼ੀਰਾ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜਿਸ ਵਿਚ ਪ੍ਰਧਾਨ ਹਰਪ੍ਰੀਤ ਸਿੰਘ ਰੱਬੀ ਮਨਸੂਰਦੇਵਾ, ਮੀਤ ਪ੍ਰਧਾਨ ਮਨਦੀਪ ਸਿੰਘ ਤਲਵੰਡੀ ਜੱਲੇ ਖਾਂ,ਜਨਰਲ ਸਕੱਤਰ ਸਤਨਾਮ ਸਿੰਘ ਸੱਤੂ ਜ਼ੀਰਾ, ਖਜਾਨਚੀ ਗੁਰਪ੍ਰੀਤ ਸਿੰਘ ਗੋਪੀ ਜ਼ੀਰਾ, ਇਸ ਤੋਂ ਇਲਾਵਾ ਗੁਰਮੀਤ ਸਿੰਘ ਨੌਰੰਗ ਸਿੰਘ ਵਾਲਾ, ਗੁਰਭੇਜ ਸਿੰਘ ਭੇਜਾ ਜ਼ੀਰਾ, ਗੁਰਭੇਜ ਸਿੰਘ ਸੋਨੂੰ ਭੁੱਲਰ ਜ਼ੀਰਾ,ਸਤਵਿੰਦਰ ਸਿੰਘ ਸੱਤਾ ਵਕੀਲਾਂ ਵਾਲਾ,ਕੁਲਦੀਪ ਸਿੰਘ ਤਲਵੰਡੀ ਜੱਲੇ ਖਾਂ,ਰਛਪਾਲ ਸਿੰਘ ਪਾਲ ਜ਼ੀਰਾ,ਪਰਮਿੰਦਰ ਸਿੰਘ ਕਾਕਾ ਜ਼ੀਰਾ ਕਾਰਜਕਾਰੀ ਮੈਂਬਰ ਚੁਣੇ ਗਏ। ਇਸ ਦੌਰਾਨ ਚੁਣੇ ਗਏ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਮਿਸਤਰੀ ਅਤੇ ਤਰਖਾਣਾ ਦੇ ਹਿਤਾਂ ਦੀ ਰਾਖੀ ਲਈ ਡੱਟ ਕੇ ਪਹਿਰਾ ਦੇਣ ਦਾ ਫੈਸਲਾ ਕੀਤਾ। ਇਸ ਮੌਕੇ ਕੰਮ ਕਰਨ ਦੇ ਮਿਹਨਤਾਨੇ ਦੀ ਨਵੀਂ ਸੂਚੀ ਵੀ ਜਾਰੀ ਕੀਤੀ ਗਈ। ਜਿਸ ਦੇ ਆਧਾਰ ’ਤੇ ਨਵੀਂ ਸੂਚੀ ਦੇ ਮੁਤਾਬਿਕ ਕੰਮ ਕਰਨ ਦਾ ਫੈਸਲਾ ਕੀਤਾ ਗਿਆ।
ਪਿਛਲੀ ਖ਼ਬਰ ਸੇਂਟ ਰਾਓ ਦਾਸ ਗੁਰਕੁਲ ’ਚ ਕਰਵਾਏ ਕੁਇਜ਼ ਮੁਕਾਬਲੇ ਅਗਲੀ ਖ਼ਬਰ ਚੋਰਾਂ ਵਲੋਂ ਡਿਪੂ ਦਾ ਜਿੰਦਰਾ ਤੋੜ ਕੇ 15 ਰਾਸ਼ਨ ਕਿੱਟਾਂ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।