02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਸੇਂਟ ਰਾਓ ਦਾਸ ਗੁਰਕੁਲ ’ਚ ਕਰਵਾਏ ਕੁਇਜ਼ ਮੁਕਾਬਲੇ

ਅਜੀਤ ਡੈਸਕ 08-07-2026
ਗੋਲੂ ਕਾ ਮੋੜ, 07 ਜੁਲਾਈ (ਸੁਰਿੰਦਰ ਸਿੰਘ ਪੁਪਨੇਜਾ)-ਸੇਂਟ ਰਾਓ ਦਾਸ ਗੁਰਕੁਲ ਗੋਲੂ ਕਾ ਸਕੂਲ ਵਿਚ ਗਿਆਨ ਵਰਧਕ ਕੁਇੱਜ਼ ਮੁਕਾਬਲੇ ਕਰਵਾਏ ਗਏ। ਜਿਸ ਵਿਚ ਸਕੂਲ ਦੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਹ ਕੁਇੱਜ਼ ਮੁਕਾਬਲੇ ਸਕੂਲ ਵਿਚ ਚੱਲ ਰਹੇ ਸ਼ਿਵਾਲਿਕ ਹਾਊਸ, ਨੀਲਗਿਰੀ ਹਾਊਸ, ਉਦੇਗਿਰੀ ਹਾਊਸ, ’ਤੇ ਅਰਾਵਲੀ ਹਾਊਸ ਦੇ ਵਿਦਿਆਰਥੀਆ ਦੇ ਅਨੁਸਾਰ ਕਰਵਾਏ ਗਏ। ਜਿਸ ਵਿਚ ਪ੍ਰਸ਼ਨ ਵਿਗਿਆਨ, ਗਣਿਤ, ਪੰਜਾਬੀ, ਸਮਾਜਿਕ ਵਿਗਿਆਨ ਅਤੇ ਗਿਆਨ ਦੀਆ ਗੱਲਾਂ ਨਾਲ ਸੰਬੰਧਿਤ ਸਨ। ਵਿਦਿਆਰਥੀਆਂ ਨੇ ਆਪਣੀ ਸੂਝ-ਬੂਝ, ਹਾਜ਼ਰ ਜਵਾਬੀ ਅਤੇ ਟੀਮ ਵਰਕ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੇਤੂ ਅਰਾਵਲੀ ਹਾਊਸ ਟੀਮ ਨੂੰ ਪ੍ਰਿੰਸੀਪਲ ਵਲੋਂ ਟਰਾਫੀ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਪ੍ਰਸੰਨਤਾ ਰਾਣੀ ਨੇ ਕਿਹਾ ਕਿ ਇਹ ਕੁਇੱਜ਼ ਮੁਕਾਬਲੇ ਵਿਦਿਆਰਥੀਆਂ ਲਈ ਬਹੁਤ ਹੀ ਲਾਭਦਾਇਕ ਅਤੇ ਪ੍ਰੇਰਣਾਦਾਇਕ ਸਾਬਤ ਹੋਣਗੇ ਅਤੇ ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਇਸ ਮੌਕੇ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ ਹਾਜਰ ਸਨ।
ਪਿਛਲੀ ਖ਼ਬਰ ਪੀ. ਸੀ. ਪੀ. ਐਨ. ਡੀ. ਟੀ. ਐਕਟ ਤਹਿਤ ਭਰੂਣ ਲਿੰਗ ਜਾਂਚ ਕਾਨੂੰਨੀ ਅਪਰਾਧ-ਸਿਵਲ ਸਰਜਨ ਅਗਲੀ ਖ਼ਬਰ ਮਿਸਤਰੀ-ਤਰਖਾਣ ਯੂਨੀਅਨ ਬਲਾਕ ਜ਼ੀਰਾ ਦੇ ਅਹੁਦੇਦਾਰਾਂ ਦੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।