04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਅਬੋਹਰ ਦਾ ਸਦਰ ਬਾਜ਼ਾਰ 3 ਦਿਨਾਂ ਲਈ ਬੰਦ, ਦੁਕਾਨਦਾਰ ਮਨਾਉਣ ਗਏ ਛੁੱਟੀਆਂ

ਅਜੀਤ ਡੈਸਕ 11-07-2026
ਅਬੋਹਰ, 10 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ/ਵਿਵੇਕ ਹੂੜੀਆ)-ਅਬੋਹਰ ਦੇ ਸਦਰ ਬਾਜ਼ਾਰ ਵਲੋਂ ਸਰਬਸੰਮਤੀ ਨਾਲ ਸ਼ੁੱਕਰਵਾਰ, ਸਨਿੱਚਰਵਾਰ ਅਤੇ ਐਤਵਾਰ ਨੂੰ ਬਾਜ਼ਾਰ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਜਿਸ ਤਹਿਤ ਗਰਮੀ ਦੀਆਂ ਛੁੱਟੀਆਂ ਮਨਾਉਣ ਲਈ ਅਬੋਹਰ ਸ਼ਹਿਰ ਦੇ ਜ਼ਿਆਦਾਤਰ ਵਪਾਰੀ ਅਤੇ ਦੁਕਾਨਦਾਰ ਛੁੱਟੀਆਂ ਮਨਾਉਣ ਲਈ ਆਪਣੇ ਰਿਸ਼ਤੇਦਾਰਾਂ ਜਾਂ ਪਹਾੜੀ ਖੇਤਰਾਂ ਨੂੰ ਰਵਾਨਾ ਹੋ ਗਏ ਹਨ ਅਤੇ ਬਾਜ਼ਾਰਾਂ ਦੇ ਵਿਚ ਬਿਲਕੁਲ ਸੰਨਾਟਾ ਛਾਇਆ ਹੋਇਆ ਹੈ। ਸਦਰ ਬਾਜ਼ਾਰ ਐਸੋਸੀਏਸ਼ਨ ਦੇ ਆਗੂ ਚੰਦਨ ਜੁਨੇਜਾ ਨੇ ਦੱਸਿਆ ਕਿ ਸਮੂਹ ਦੁਕਾਨਦਾਰਾਂ ਨੇ ਸਰਬ ਸੰਮਤੀ ਨਾਲ ਤਿੰਨ ਦਿਨਾਂ ਲਈ ਬਾਜ਼ਾਰ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਦੌਰਾਨ ਪਰਿਵਾਰਿਕ ਕੰਮ ਜਾਂ ਗਰਮੀਆਂ ਵਿਚ ਬਾਹਰ ਜਾਣ ਦਾ ਪ੍ਰੋਗਰਾਮ ਬਣਾਉਣ ਦੇ ਤਹਿਤ ਛੁੱਟੀਆਂ ਕੀਤੀਆਂ ਗਈਆਂ ਹਨ ਤਾਂ ਜੋ ਦੁਕਾਨਦਾਰ ਵੀ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰ ਸਕਣ। ਉਨ੍ਹਾਂ ਖ਼ਰੀਦਦਾਰੀ ਕਰਨ ਆਉਣ ਵਾਲੇ ਸ਼ਹਿਰ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਸੋਮਵਾਰ ਤੋਂ ਬਾਜ਼ਾਰ ਫਿਰ ਤੋਂ ਆਮ ਵਾਂਗ ਖੁੱਲ੍ਹਣਗੇ।
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਫ਼ਾਜ਼ਿਲਕਾ ’ਚ ਵਿਸ਼ੇਸ਼ ਐਂਟੀ-ਡੈਂਗੂ ਲਾਰਵਾ ਮੁਹਿੰਮ ਸ਼ੁਰੂ ਅਗਲੀ ਖ਼ਬਰ ਲਾਪਤਾ ਨਾਬਾਲਗ ਲੜਕੀ ਦੀ ਭਾਲ ਲਈ ਥਾਣੇ ਬਾਹਰ ਲਗਾਇਆ ਧਰਨਾ ਤੀਜੇ ਦਿਨ ’ਚ ਦਾਖਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।