19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਪੰਜਾਬ 2047 : ਐਂਟਰਪ੍ਰੈਨਿਊਰਸ਼ਿਪ ਅਤੇ ਇਨੋਵੇਸ਼ਨ ਰਾਹੀਂ ਭਵਿੱਖ ਦੀ ਘਾੜਤ ਵਿਸ਼ੇ 'ਤੇ ਰਾਸ਼ਟਰੀ ਸੈਮੀਨਾਰ ਕਰਵਾਇਆ

ਅਜੀਤ ਡੈਸਕ 14-02-2026
ਅੰਮਿ੍ਤਸਰ, 13 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ 2047 : ਐਂਟਰਪ੍ਰੈਨਿਊਰਸ਼ਿਪ ਅਤੇ ਇਨੋਵੇਸ਼ਨ ਰਾਹੀਂ ਭਵਿੱਖ ਦੀ ਘਾੜਤ ਵਿਸ਼ੇ 'ਤੇ ਦੋ ਦਿਨਾਂ ਦੇ ਰਾਸ਼ਟਰੀ ਸੈਮੀਨਾਰ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਨੌਜਵਾਨਾਂ ਨੂੰ ਨੌਕਰੀਆਂ ਲੱਭਣ ਵਾਲੇ ਨਹੀਂ ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਨ ਦੀ ਪ੍ਰੇਰਨਾ ਦਿੱਤੀ | ਉਦਘਾਟਨੀ ਸਮਾਗਮ ਸ਼ਬਦ ਗਾਇਣ ਨਾਲ ਸ਼ੁਰੂ ਹੋਇਆ | ਉਪਰੰਤ ਪੰਜਾਬ ਦੇ ਇਤਿਹਾਸਕ ਵਿਕਾਸ ਨੂੰ ਦਰਸਾਉਂਦੀ ਇਕ ਡਾਕੂਮੈਂਟਰੀ ਵੀ ਦਿਖਾਈ ਗਈ, ਜਿਸ 'ਚ ਰਾਜ ਦੀ ਅਮੀਰ ਸੱਭਿਆਚਾਰਕ ਵਿਰਾਸਤ, ਸਮਾਜ-ਆਰਥਿਕ ਬਦਲਾਅ, ਸਹਿਣਸ਼ੀਲਤਾ ਅਤੇ ਨਵੀਆਂ ਉਮੀਦਾਂ ਨੂੰ ਉਜਾਗਰ ਕੀਤਾ ਗਿਆ | ਇਸ ਫਿਲਮ ਨੇ ਪੰਜਾਬ ਦੇ ਗੌਰਵਮਈ ਅਤੀਤ ਨੂੰ ਇਨੋਵੇਸ਼ਨ-ਅਧਾਰਿਤ ਭਵਿੱਖ ਨਾਲ ਜੋੜ ਕੇ ਸੈਮੀਨਾਰ ਦੇ ਵਿਸ਼ੇ ਨੂੰ ਮਜ਼ਬੂਤ ਕੀਤਾ | ਪ੍ਰੋ. ਕਰਮਜੀਤ ਸਿੰਘ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ 2047 ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇਨੋਵੇਸ਼ਨ-ਅਧਾਰਿਤ ਵਿਕਾਸ, ਮਜ਼ਬੂਤ ਐਂਟਰਪ੍ਰੈਨਿਊਰੀਅਲ ਈਕੋਸਿਸਟਮ ਅਤੇ ਅਕੈਡਮੀ-ਇੰਡਸਟਰੀ ਵਿਚਕਾਰ ਗੂੜ੍ਹੇ ਸਬੰਧਾਂ ਵੱਲ ਤੇਜ਼ੀ ਨਾਲ ਵਧਣਾ ਜ਼ਰੂਰੀ ਹੈ | ਡਾ. ਅਲੋਕ ਚਕਰਵਾਲ ਨੇ ''ਨਵੇਂ ਸ਼ੁਰੂਆਤਾਂ'' 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਵਿਕਸਤ ਪੰਜਾਬ ਲਈ ਹਰ ਵਿਦਿਆਰਥੀ ਨੂੰ ਐਂਟਰਪ੍ਰੈਨਿਊਰ ਬਣਨਾ ਚਾਹੀਦਾ ਹੈ | ਮੁੱਖ ਮਹਿਮਾਨ ਡਾ. ਮਮਤਾ ਰਾਣੀ ਨੇ ਵਿਕਸਿਤ ਭਾਰਤ 2047 ਦੇ ਸੁਪਨੇ ਨੂੰ ਮਜ਼ਬੂਤ ਰਾਜਾਂ ਤੋਂ ਸ਼ੁਰੂ ਹੋਣ ਵਾਲਾ ਦੱਸਿਆ ਅਤੇ ਪੰਜਾਬ 2047 ਨੂੰ ਇਸ ਰਾਸ਼ਟਰੀ ਯਾਤਰਾ 'ਚ ਅਹਿਮ ਭੂਮਿਕਾ ਵਾਲਾ ਦੱਸਿਆ | ਪ੍ਰਸਿੱਧ ਚਿੰਤਕ ਅਮਰਜੀਤ ਗਰੇਵਾਲ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਧਦੀ ਮਹੱਤਤਾ 'ਤੇ ਚਾਨਣਾ ਪਾਇਆ ਅਤੇ ਕਿਹਾ ਕਿ 2047 ਤੱਕ ਏਆਈ ਮਨੁੱਖ ਨੂੰ ਬਦਲਣ ਨਹੀਂ ਸਗੋਂ ਵਧਾਉਣ ਵਾਲਾ ਹੋਵੇਗਾ | ਉਨ੍ਹਾਂ ਨੇ ਇਨੋਵੇਸ਼ਨ ਨੂੰ ਨੈਤਿਕਤਾ ਨਾਲ ਜੋੜਦੇ ਹੋਏ ਕਿਰਤ-ਅਧਾਰਿਤ ਐਂਟਰਪ੍ਰੈਨਿਊਰਸ਼ਿਪ 'ਤੇ ਜ਼ੋਰ ਦਿੱਤਾ | ਸੈਮੀਨਾਰ ਡਾਇਰੈਕਟਰ ਡਾ. ਅਪਰਨਾ ਭਾਟੀਆ ਨੇ ਯੂਨੀਵਰਸਿਟੀ ਸਕੂਲ ਆਫ ਫਾਈਨੈਂਸ਼ੀਅਲ ਸਟੱਡੀਜ਼ ਦੇ ਵਿਕਾਸ ਬਾਰੇ ਦੱਸਿਆ, ਜਦਕਿ ਡੀਨ ਡਾ. ਲਖਵਿੰਦਰ ਸਿੰਘ ਨੇ ਖੇਤੀਬਾੜੀ ਦੀ ਮਹੱਤਤਾ 'ਤੇ ਚਰਚਾ ਕੀਤੀ | ਸਮਾਗਮ ਨੂੰ ਡਾ. ਨਿਸ਼ਚੈ ਅਰੋੜਾ ਅਤੇ ਜਸਮੀਤ ਕੌਰ ਨੇ ਸੁਚਾਰੂ ਢੰਗ ਨਾਲ ਕੋਆਰਡੀਨੇਟ ਕੀਤਾ |
ਪਿਛਲੀ ਖ਼ਬਰ ਅਸ਼ੋਕ ਵਾਟਿਕਾ ਪਬਲਿਕ ਸਕੂਲ ਦੇ ਬੱਚਿਆਂ ਨੇ ਮਾਤਾ ਲਾਲ ਦੇਵੀ ਦੇ ਦਰਬਾਰ 'ਚ ਹਾਜ਼ਰੀ ਲਗਵਾਈ ਅਗਲੀ ਖ਼ਬਰ ਮਹਾਂਸ਼ਿਵਰਾਤਰੀ ਤਿਉਹਾਰ ਦੇ ਮੱਦੇਨਜ਼ਰ ਮੰਦਰਾਂ ਤੇ ਸ਼ਿਵਾਲਿਆਂ 'ਚ ਤਿਆਰੀਆਂ ਜ਼ੋਰਾ 'ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।