19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਅਸ਼ੋਕ ਵਾਟਿਕਾ ਪਬਲਿਕ ਸਕੂਲ ਦੇ ਬੱਚਿਆਂ ਨੇ ਮਾਤਾ ਲਾਲ ਦੇਵੀ ਦੇ ਦਰਬਾਰ 'ਚ ਹਾਜ਼ਰੀ ਲਗਵਾਈ

ਅਜੀਤ ਡੈਸਕ 14-02-2026
ਅੰਮਿ੍ਤਸਰ, 13 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਅਸ਼ੋਕ ਵਾਟਿਕਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਾਤਾ ਲਾਲ ਦੇਵੀ ਦੇ ਜਨਮ ਸਮਾਗਮਾਂ 'ਚ ਮਾਤਾ ਰਾਣੀ ਦੇ ਦਰਬਾਰ 'ਚ ਹਾਜ਼ਰੀ ਲਗਾਈ | ਇਸ ਮੌਕੇ ਸਕੂਲ ਦੇ ਚੇਅਰਮੈਨ ਅਸ਼ੀਸ਼ ਮਹਾਜਨ, ਪਿ੍ੰ: ਆਂਚਲ ਮਹਾਜਨ ਅਤੇ ਸਮੂਹ ਸਟਾਫ਼ ਵੀ ਹਾਜ਼ਰ ਹੋਏ | ਇਸ ਮੌਕੇ ਬੱਚਿਆਂ ਨੇ ਮਨ ਮੋਹਣੀਆਂ ਭੇਟਾਂ ਗਾ ਕੇ ਸੰਗਤ ਨੂੰ ਨਿਹਾਲ ਕੀਤਾ | ਬੱਚਿਆਂ ਨੇ ਮਾਤਾ ਰਾਣੀ ਦੇ ਨੌ ਸਰੂਪ ਅਤੇ ਮਹਿਸਾਸੁਰ ਰਾਕਸ਼ ਦੇ ਸੰਘਾਰ ਦਾ ਦਿ੍ਸ਼ ਪ੍ਰਸਤੁਤ ਕਰਦੇ ਹੋਏ ਇਕ ਬਹੁਤ ਹੀ ਸੋਹਣਾ ਨਾਟਕ ਪੇਸ਼ ਕੀਤਾ | ਬੱਚਿਆਂ ਦੁਆਰਾ ਕਿ੍ਸ਼ਨ ਜੀ ਦੇ ਜਨਮ ਅਤੇ ਉਨ੍ਹਾਂ ਦੀਆਂ ਲੀਲਾਵਾਂ ਨੂੰ ਪ੍ਰਸਤੁਤ ਕਰਦਾ ਹੋਇਆ ਵੀ ਇਕ ਨਾਟਕ ਪੇਸ਼ ਕੀਤਾ, ਬੱਚਿਆਂ ਦੀ ਅਭਿਨੈ ਕਲਾ ਅਤੇ ਜੋਸ਼ ਨੇ ਸਾਰੀਆਂ ਸੰਗਤਾਂ ਦਾ ਮਨ ਮੋਹ ਲਿਆ | ਮੰਦਰ ਕਮੇਟੀ ਵਲੋਂ ਸਾਰੇ ਬੱਚਿਆਂ ਅਤੇ ਅਧਿਆਪਕਾਂ ਨੂੰ ਲਾਲ ਚੁੰਨੀ ਭੇਂਟ ਕਰਕੇ ਮਾਤਾ ਰਾਣੀ ਵਲੋਂ ਅਸ਼ੀਰਵਾਦ ਪ੍ਰਦਾਨ ਕੀਤਾ ਗਿਆ | ਪਿ੍ੰ: ਆਂਚਲ ਮਹਾਜਨ ਅਤੇ ਚੇਅਰਮੈਨ ਅਸ਼ੀਸ਼ ਮਹਾਜਨ ਵਲੋਂ ਮਾਤਾ ਰਾਣੀ ਦੇ ਜਨਮ ਦਿਹਾੜੇ ਸੰਬੰਧੀ ਕੇਕ ਕੱਟਿਆ ਅਤੇ ਭਜਨ ਗਾਏ | ਸਕੂਲ ਵਲੋਂ ਮੰਦਰ 'ਚ ਲੰਗਰ ਵੀ ਲਗਾਇਆ ਗਿਆ |
ਪਿਛਲੀ ਖ਼ਬਰ ਖ਼ਾਲਸਾ ਕਾਲਜ ਵਿਖੇ 'ਪੰਜਾਬ ਦਰਿਆਈ ਜਲ ਵਿਵਾਦ ਦੱਖਣੀ ਏਸ਼ੀਆਂ' ਵਿਸ਼ੇ 'ਤੇ ਭਾਸ਼ਨ ਕਰਵਾਇਆ <br/> ਅਗਲੀ ਖ਼ਬਰ ਪੰਜਾਬ 2047 : ਐਂਟਰਪ੍ਰੈਨਿਊਰਸ਼ਿਪ ਅਤੇ ਇਨੋਵੇਸ਼ਨ ਰਾਹੀਂ ਭਵਿੱਖ ਦੀ ਘਾੜਤ ਵਿਸ਼ੇ 'ਤੇ ਰਾਸ਼ਟਰੀ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।