ਵੱਖ-ਵੱਖ ਥਾਈਾ ਮਹਾ-ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ <br/>
ਅਜੀਤ ਡੈਸਕ
16-02-2026
ਮਹਾਂ-ਸ਼ਿਵਰਾਤਰੀ ਮੌਕੇ ਸ਼ਿਵ ਮੰਦਰ ਅਜਨਾਲਾ ਵਿਖੇ ਭਰੀ ਹਾਜ਼ਰੀ
ਅਜਨਾਲਾ, (ਗੁਰਪ੍ਰੀਤ ਸਿੰਘ ਢਿੱਲੋਂ)-ਮਹਾਂ ਸ਼ਿਵਰਾਤਰੀ ਨੂੰ ਸਮਰਪਿਤ ਅਜਨਾਲਾ ਸ਼ਹਿਰ ਦੇ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਕਰਵਾਏ ਜਾ ਰਹੇ ਸਮਾਗਮਾਂ ਵਿਚ ਹਾਜਰੀ ਭਰਨ ਪਹੁੰਚੇ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਸਮੂਹ ਅਜਨਾਲਾ ਵਾਸੀਆਂ ਨੂੰ ਸ਼ਿਵਰਾਤਰੀ ਦੇ ਤਿਉਹਾਰ ਦੀ ਮੁਬਾਰਕਬਾਦ ਦਿੰਦਿਆਂ ਸਾਰੇ ਦਿਨ ਤਿਉਹਾਰ ਆਪਸੀ ਪ੍ਰੇਮ ਪਿਆਰ ਨਾਲ ਮਨਾਉਣ ਦਾ ਸੱਦਾ ਦਿੱਤਾ ਅਤੇ ਭਗਵਾਨ ਸ੍ਰੀ ਸ਼ਿਵ ਜੀ ਦੇ ਚਰਨਾਂ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਇਸ ਦੌਰਾਨ ਗੱਲਬਾਤ ਕਰਦਿਆਂ ਸ: ਅਜਨਾਲਾ ਨੇ ਕਿਹਾ ਕਿ ਅਜੋਕੀ ਨੌਜਵਾਨ ਪੀੜੀ ਨਸ਼ਿਆਂ ਅਤੇ ਗਲਤ ਰਸਤਿਆਂ 'ਤੇ ਜਾ ਕੇ ਭੈੜੀ ਦਲਦਲ ਵਿੱਚ ਧੱਸਦੀ ਜਾ ਰਹੀ ਹੈ, ਜਿਸ ਨੂੰ ਸਹੀ ਰਸਤੇ ਤੇ ਲਿਆ ਕੇ ਧਾਰਮਿਕ ਕਾਰਜਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ | ਉਨ੍ਹਾਂ ਕਿਹਾ ਕਿ ਭਟਕੇ ਹੋਏ ਨੌਜਵਾਨਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਲਈ ਰਲ ਮਿਲ ਕੇ ਹਮਲੇ ਮਾਰਨੇ ਚਾਹੀਦੇ ਹਨ | ਇਸ ਮੌਕੇ ਸ਼ਿਵ ਮੰਦਿਰ ਪ੍ਰਬੰਧਕਾਂ ਵਲੋਂ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਸਮੇਤ ਉਹਨਾਂ ਨਾਲ ਆਈਆਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਕਾਂਗਰਸ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਦਵਿੰਦਰ ਸਿੰਘ ਡੈਮ, ਕੌਂਸਲਰ ਗੁਰਦੇਵ ਸਿੰਘ ਨਿੱਝਰ, ਪੰਡਿਤ ਮੋਹਨ ਸ਼ਾਮ, ਐਡਵੋਕੇਟ ਸੁਨੀਲਪਾਲ ਸਿੰਘ ਅਜਨਾਲਾ, ਗੁਰਦੀਪ ਸਿੰਘ ਸਿਰਸਾ, ਸ਼ੁੱਭ ਸਿਰਸਾ, ਅਮਰਬੀਰ ਸਿੰਘ ਬੱਲ ਅਤੇ ਪ੍ਰਭ ਭੱਖਾ ਆਦਿ ਹਾਜ਼ਰ ਸਨ |
ਅਜਨਾਲਾ ਤੋਂ ਸ਼ਿਵ ਭਗਤ ਸਗਨ ਲੈ ਕੇ ਫਤਿਹਗੜ੍ਹ ਚੂੜੀਆਂ ਲਈ ਹੋਏ ਰਵਾਨਾ
ਮਹਾਂ ਸ਼ਿਵਰਾਤਰੀ ਮੌਕੇ ਅੱਜ ਸ਼ਿਵ ਪਰਿਵਾਰ ਲੰਗਰ ਭੰਡਾਰ ਕਮੇਟੀ ਦੇ ਅਹੁਦੇਦਾਰ ਮਾਤਾ ਪਾਰਵਤੀ ਜੀ ਦੇ ਪਰਿਵਾਰ ਦੇ ਰੂਪ 'ਚ ਬਮ ਬਮ ਬੋਲੇ ਦੇ ਜੈਕਾਰਿਆਂ ਦੀ ਗੂੰਜ ਵਿਚ ਮਾਤਾ ਚਿੰਤਪੁਰਨੀ ਮੰਦਰ ਅਜਨਾਲਾ ਤੋਂ ਫਤਿਹਗੜ੍ਹ ਚੂੜੀਆਂ ਲਈ ਰਵਾਨਾ ਹੋਏ | ਇਸ ਮੌਕੇ ਸ਼ਿਵ ਪਰਿਵਾਰ ਲੰਗਰ ਭੰਡਾਰ ਕਮੇਟੀ ਦੇ ਆਗੂ ਨੀਰਜ ਲੱਕੀ, ਸੁਰਜੀਤ ਦੇਵਗਨ, ਜਗਦੀਸ਼ ਦੇਵਗਨ, ਵਿੱਕੀ ਚੋਪੜਾ, ਮਹਿੰਦਰ ਚੋਪੜਾ, ਗੋਲਡੀ, ਸੁਮਿਤ, ਰਕੇਸ਼ ਕੁਮਾਰ, ਪਵਨ ਕੁਮਾਰ, ਨਰੇਸ਼ ਕੁਮਾਰ, ਸਤੀਸ਼ ਕੁਮਾਰ, ਵਿਸ਼ਾਲ ਸ਼ਰਮਾ, ਪ੍ਰਕਾਸ਼ ਪਾਂਡੇ, ਪ੍ਰਦੀਪ ਕੁਮਾਰ, ਮੋਹਿਤ ਮੁਹਾਜਨ, ਰਮਨ ਕੱਦ, ਮੋਹਿਤ ਸ਼ਰਮਾ, ਹਨੀ ਅਰੋੜਾ, ਦੀਪਕ ਸ਼ਰਮਾ, ਦਾਨਿਸ਼ ਸ਼ਰਮਾ, ਜਸਵਿੰਦਰ ਅਰੋੜਾ, ਸੁਰਿੰਦਰ ਮੋਹਨ ਅਤੇ ਅਮਿਤ ਕੱਦ ਆਦਿ ਹਾਜ਼ਰ ਸਨ |
ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ
ਤਰਸਿੱਕਾ, (ਅਤਰ ਸਿੰਘ ਤਰਸਿੱਕਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵਰਾਤਰੀ ਦਾ ਤਿਉਹਾਰ ਸ਼ਿਵ ਸ਼ਕਤੀ ਸਥਲ ਮੰਦਰ ਕਸਬਾ ਪੁਲ ਨਹਿਰ ਤਰਸਿੱਕਾ ਵਿਖੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮੁੱਖ ਸੇਵਿਕਾ ਅਨੰਦ ਵਾਨੀ ਦੀ ਰਹਿਨੁਮਾਈ ਹੇਠ ਮਨਾਇਆ ਗਿਆ | ਸ਼ਿਵ ਜੀ ਮਹਾਰਾਜ ਜੀ ਦੀ ਪੂਜਾ ਅਰਚਨਾ ਤੋਂ ਬਾਅਦ ਗੋਰਾ ਐਂਡ ਪਾਰਟੀ ਤਰਸਿੱਕਾ ਦੀ ਭਜਨ ਮੰਡਲੀ ਨੇ ਭੇਟਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸ੍ਰੀ ਓਮ ਪ੍ਰਕਾਸ਼ ਨੰਦਾ, ਪੁਸ਼ਕਿਨ ਨੰਦਾ, ਸੋਮਾ ਰਾਣੀ, ਗੀਤਾ ਰਾਣੀ, ਸੀਮਾ ਰਾਣੀ, ਆਸ਼ੂ ਤਰਸਿੱਕਾ, ਜਗਜੀਤ ਸਿੰਘ ਸੋਨਾ, ਰਣਜੀਤ ਕੌਰ, ਸਵਿੰਦਰ ਕੌਰ, ਦੀਪੂ ਤਰਸਿੱਕਾ, ਹਰਜੋਤ ਸਿੰਘ, ਦਰਸ਼ਨ ਸਿੰਘ ਤੇ ਨਵਜੋਤ ਸਿੰਘ ਤਰਸਿੱਕਾ ਆਦਿ ਸੇਵਕਾਂ ਨੇ ਹਾਜ਼ਰੀਆਂ ਭਰੀਆਂ | ਪੂਰੀ ਛੋਲਿਆਂ ਦਾ ਲੰਗਰ ਅਤੁੱਟ ਵਰਤਿਆ |
ਮਹਾਂ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਰਮਦਾਸ, (ਜਸਵੰਤ ਸਿੰਘ ਵਾਹਲਾ)-ਮਹਾਂ ਸ਼ਿਵਰਾਤਰੀ ਦਾ ਤਿਉਹਾਰ ਰਮਦਾਸ ਦੇ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਪ੍ਰਚੀਨ ਸ਼ਿਵ ਮੰਦਿਰ ਤਲਾਬ ਵੈਲਫੇਅਰ ਸੁਸਾਇਟੀ ਰਮਦਾਸ ਵਲੋਂ ਸਮੂਹ ਸ਼ਰਧਾਲੂਆਂ ਤੇ ਕਸਬੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਪ੍ਰਚੀਨ ਸ਼ਿਵ ਮੰਦਿਰ ਰਮਦਾਸ ਵਿਖੇ ਸਵੇਰ ਤੋਂ ਵੱਡੀ ਗਿਣਤੀ 'ਚ ਸੰਗਤਾਂ ਨੇ ਪਹੁੰਚ ਕੇ ਮੱਥਾ ਟੇਕਿਆ | ਮੰਦਿਰ 'ਚ ਭਗਤਾਂ ਵਲੋਂ ਸ਼ਿਵ ਅਰਾਧਨਾ, ਸ਼ਿਵ ਭੋਲੇ ਨਾਥ ਤੇ ਪਾਰਵਤੀ ਦੇ ਭਜਨ ਗਾਇਨ ਕੀਤੇ ਗਏ | ਪ੍ਰਾਚੀਨ ਸ਼ਿਵ ਮੰਦਿਰ ਤਲਾਬ ਵੈਲਫੇਅਰ ਸੁਸਾਇਟੀ ਰਮਦਾਸ ਵਲੋਂ ਸੰਗਤਾਂ ਦੇ ਛਕਣ ਲਈ ਛੋਲੇ ਪੂੜੀਆਂ, ਜਲੇਬ, ਖੀਰ, ਚਾਹ ਪਕੌੜੇ ਆਦਿ ਅਨੇਕਾਂ ਪ੍ਰਕਾਰ ਦੇ ਲੰਗਰ ਲਗਾਏ ਗਏ | ਇਸ ਮੌਕੇ ਪੰਡਿਤ ਘਨਈਆ ਜੀ, ਪ੍ਰਧਾਨ ਨਰੇਸ਼ ਕੁਮਾਰ ਸੋਢੀ, ਅੱਛੇ ਸ਼ਾਹ ਜੀ ਰਮਦਾਸ, ਤਰਸੇਮ ਲਾਲ ਨਈਅਰ, ਨੀਰਜ ਕੁਮਾਰ, ਡਾ. ਮੰਨੂ ਗੁਪਤਾ, ਪ੍ਰੇਮ ਕੁਮਾਰ ਸ਼ਾਮਪੁਰਾ, ਵਿਜੈਪਾਲ ਗੋਲ ਗੱਟੀ ਵਾਲੇ, ਸੁਭਾਸ਼ ਕੁਮਾਰ ਸਿੱਲੀ, ਲਵ ਰਮਦਾਸ, ਜੱਸ ਰਮਦਾਸ, ਹਰਸ਼ ਜੁਲਕਾ, ਪੰਮਾ, ਚਰਨਜੀਤ ਰਮਦਾਸ, ਵਿਜੈ ਕੋਠੇ, ਅਭੀ ਪਨਸੋਤਰਾ, ਨਵੀਨ ਕੁਮਾਰ ਜੇਈ, ਅਕਾਸ਼ ਕਾਠੀਆ, ਅਵਿਨਾਸ਼ ਕਾਠੀਆ, ਸੋਨੂੰ ਕੇਬਲ ਵਾਲਾ, ਰਿੰਕੂ, ਟਿੰਕੂ, ਲਕਸ਼ ਕੱਦ ਰਮਦਾਸ, ਰੌਕੀ ਰਮਦਾਸ, ਡਾ. ਕਾਲਾ, ਕਰਨ ਬਹਿਲ, ਗੌਰਵ ਕੁਮਾਰ, ਮੁਨੀਸ਼ ਕੁਮਾਰ, ਗੁਰਪ੍ਰੀਤ ਅਰੋੜਾ, ਸੁਨੀਲ ਕੱਦ, ਸੋਨੂੰ ਪੰਡਿਤ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰੀ |
ਆਸਣ ਬਾਬਾ ਪੀਰ ਸੇਵਾ ਨਾਥ ਤੇ ਸ਼ਿਵਰਾਤਰੀ ਮਨਾਈ
ਮੱਤੇਵਾਲ, (ਗੁਰਪ੍ਰੀਤ ਸਿੰਘ ਮੱਤੇਵਾਲ)-ਨਜ਼ਦੀਕੀ ਪਿੰਡ ਉਦੋਕੇ ਕਲਾਂ ਵਿਚ ਪੁਰਾਤਨ ਜਗ੍ਹਾ ਆਸਣ ਬਾਬਾ ਪੀਰ ਸੇਵਾ ਨਾਥ ਵਿਖੇ ਹਰ ਸਾਲ ਦੀ ਤਰ੍ਹਾਂ ਸ਼ਿਵਰਾਤਰੀ ਬੜੀ ਧੂਮ ਧਾਮ ਨਾਲ ਮਨਾਈ ਗਈ | ਜਿਸ ਵਿਚ ਇਲਾਕੇ ਭਰ ਦੀ ਸੰਗਤ ਨੇ ਸ਼ਿਰਕਤ ਕੀਤੀ | ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਮਾਸਟਰ ਜਗੀਰ ਸਿੰਘ, ਪਿ੍ੰ: ਗੁਰਸੇਵਕ ਸਿੰਘ, ਡਾ. ਰਕੇਸ਼ ਕੁਮਾਰ, ਰਵੀ ਕੁਮਾਰ ਸ਼ਰਮਾ, ਰਮੇਸ਼