29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਪਿੰਡ ਚੋਗਾਵਾਂ ਸਾਧਪੁਰ ਵਿਚ ਨਾਮਧਾਰੀ ਹੋਲਾ ਮੁਹੱਲਾ ਦੀਆਂ ਤਿਆਰੀਆਂ ਸੰਬੰਧੀ ਪ੍ਰਬੰਧਕਾਂ ਦੀ ਅਹਿਮ ਇਕੱਤਰਤਾ <br/>

ਅਜੀਤ ਡੈਸਕ 16-02-2026
ਮੱਤੇਵਾਲ, 15 ਫਰਵਰੀ (ਗੁਰਪ੍ਰੀਤ ਸਿੰਘ ਮੱਤੇਵਾਲ)-ਨਾਮਧਾਰੀ ਸੰਪਰਦਾਏ ਦੇ ਮੁੱਖੀ ਸਤਿਗੁਰੂ ਦਲੀਪ ਸਿੰਘ ਦੀ ਅਗਵਾਈ ਹੇਠ 2 ਰੋਜਾ ਖਾਲਸਾਈ ਹੋਲਾ ਮੁਹੱਲਾ ਮਿਤੀ 14-15 ਮਾਰਚ ਨੂੰ ਸਤਿਗੁਰੂ ਰਾਮ ਸਿੰਘ ਦੇ ਤਪ ਅਸਥਾਨ ਪਿੰਡ ਚੋਗਾਵਾਂ ਸਾਧਪੁਰ ਵਿਚ ਮਨਾਇਆ ਜਾ ਰਿਹਾ ਹੈ, ਇਨਾਂ ਸਮਾਗਮਾਂ ਦੀ ਤਿਆਰੀ ਸੰਬੰਧੀ ਅੱਜ ਮੁੱਖ ਪ੍ਰਬੰਧਕ ਸੰਤ ਸਰਪ੍ਰੀਤ ਸਿੰਘ, ਸੂਬਾ ਅਮਰੀਕ ਸਿੰਘ, ਸੂਬਾ ਰਤਨ ਸਿੰਘ, ਸੰਤ ਪਲਵਿੰਦਰ ਸਿੰਘ, ਸੰਤ ਨਵਤੇਜ ਸਿੰਘ ਦੀ ਅਗਵਾਈ ਹੇਠ ਪ੍ਰਬੰਧਕਾਂ ਦੀ ਅਹਿਮ ਇਕੱਤਰਤਾ ਨਾਮਧਾਰੀ ਡੇਰਾ ਚੋਗਾਵਾਂ ਸਾਧਪੁਰ ਵਿਚ ਹੋਈ ਜਿਸ ਵਿਚ ਹੋਲਾ ਮੁਹੱਲਾ ਸੰਬੰਧੀ ਇਕੱਤਰ ਮੈਂਬਰਾਂ ਪਾਸੋਂ ਸੁਝਾਅ ਮੰਗੇ ਗਏ ਅਤੇ ਕਈ ਅਹਿਮ ਮਤੇ ਪਾਸ ਕੀਤੇ ਗਏ | ਇਨਾਂ ਆਗੂਆਂ ਵਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਖ਼ਾਲਸਾਈ ਹੋਲਾ ਮੁਹੱਲਾ ਹਰ ਸਾਲ ਦੀ ਤਰਾਂ ਇਸ ਸਾਲ ਮਿਤੀ 14 ਅਤੇ 15 ਮਾਰਚ ਨੂੰ ਹੋਵੇਗਾ ਅਤੇ ਇਸ ਦੌਰਾਨ ਦੋ ਦਿਨ ਧਾਰਮਿਕ ਦੀਵਾਨ ਸਜਾਏ ਜਾਣ ਗਏ, ਜਿਸ ਵਿਚ ਨਾਮਧਾਰੀ ਪੰਥ ਦੇ ਮਹਾਨ ਰਾਗੀ ਜਥੇ ਅਤੇ ਕਈ ਪੰਥਕ ਸ਼ਖ਼ਸੀਅਤਾਂ ਗੁਰਬਾਣੀ ਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੀਆਂ | ਉਨ•ਾਂ ਦੱਸਿਆ ਕਿ ਇਸ ਸਮਾਗਮਾਂ ਦੌਰਾਨ ਦੇਸ਼ ਵਿਦੇਸ਼ ਤੋਂ ਪਹੁੰਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਯੋਗ ਪ੍ਰਬੰਧ ਕੀਤੇ ਜਾਣਗੇ | ਇਸ ਮੌਕੇ ਸਤਨਾਮ ਸਿੰਘ ਕਾਨੂੰਨਗੋ, ਸਾਬਕਾ ਸਰਪੰਚ ਗੁਰਬਖਸ਼ ਸਿੰਘ ਚੋਗਾਵਾਂ, ਸੰਤ ਲਾਲ ਸਿੰਘ ਅੰਮਿ੍ਤਸਰ, ਸੰਤ ਦਵਿੰਦਰ ਸਿੰਘ ਯਮਨਾ ਨਗਰ, ਜਵਾਹਰ ਸਿੰਘ, ਤਰਨ ਸਿੰਘ, ਬੀਬੀ ਭੁਪਿੰਦਰ ਕੌਰ, ਬੀਬੀ ਦਲਜੀਤ ਕੌਰ, ਬੀਬੀ ਰਾਜਪਾਲ ਕੌਰ, ਗੁਰਮੀਤ ਸਿੰਘ ਸੱਗੂ ਆਦਿ ਪ੍ਰਬੰਧਕ ਮੌਜੂਦ ਸਨ |

ਪਿਛਲੀ ਖ਼ਬਰ ਯੂਥ ਕਾਂਗਰਸ ਦੀ ਮੈਂਬਰਸ਼ਿਪ ਮੁਹਿੰਮ ਪ੍ਰਤੀ ਨੌਜਵਾਨਾਂ ਵਿਚ ਭਾਰੀ ਉਤਸਾਹ-ਕੰਵਰਪ੍ਰਤਾਪ ਸਿੰਘ ਅਜਨਾਲਾ <br/> ਅਗਲੀ ਖ਼ਬਰ ਵੱਖ-ਵੱਖ ਥਾਈਾ ਮਹਾ-ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।