ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲਾ ਦੀ ਸੁਪਤਨੀ ਬੀਬੀ ਕੁਲਵੰਤ ਕੌਰ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ
ਸਠਿਆਲਾ, 28 ਨਵੰਬਰ (ਜਗੀਰ ਸਿੰਘ ਸਫਰੀ)-ਬੀਤੇ ਦਿਨੀਂ ਸਾਬਕਾ ਵਿਧਾਇਕ ਮਨਮੋਹਨ ਸਿੰਘ ਦੀ ਸਪੁਤਨੀ ਤੇ ਪ੍ਰੋ: ਡਾ. ਸਰਬਜੀਤ ਸਿੰਘ ਦੀ ਸਤਿਕਾਰਯੋਗ ਮਾਤਾ ਕੁਲਵੰਤ ਕੌਰ ਦੀ ਕੈਲੀਫੋਰਨੀਆ (ਅਮਰੀਕਾ) ਵਿਖੇ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ ’ਚ ਜਾ ਬਿਰਾਜੇ ਸਨ ।
ਸਠਿਆਲਾ, 28 ਨਵੰਬਰ (ਜਗੀਰ ਸਿੰਘ ਸਫਰੀ)-ਬੀਤੇ ਦਿਨੀਂ ਸਾਬਕਾ ਵਿਧਾਇਕ ਮਨਮੋਹਨ ਸਿੰਘ ਦੀ ਸਪੁਤਨੀ ਤੇ ਪ੍ਰੋ: ਡਾ. ਸਰਬਜੀਤ ਸਿੰਘ ਦੀ ਸਤਿਕਾਰਯੋਗ ਮਾਤਾ ਕੁਲਵੰਤ ਕੌਰ ਦੀ ਕੈਲੀਫੋਰਨੀਆ (ਅਮਰੀਕਾ) ਵਿਖੇ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ ’ਚ ਜਾ ਬਿਰਾਜੇ ਸਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਭੋਗ ਪਾਏ ਗਏ। ਇਸ ਮੌਕੇ ’ਤੇ ਹਜ਼ੂਰੀ ਰਾਗੀ ਜਥਾ ਭਾਈ ਸੁਖਜੀਤ ਕੋਹਾੜਕਾ ਵਲੋਂ ਵੈਰਾਗਮਈ ਕੀਰਤਨ ਕਰਨ ਉਪਰੰਤ ਅੰਤਿਮ ਅਰਦਾਸ ਮੁੱਖ ਗਿਆਨੀ ਬੂਟਾ ਸਿੰਘ ਵਲੋਂ ਗੁ: ਨਾਨਕਸਰ ਸਾਹਿਬ ਸਠਿਆਲਾ ਵਿਖੇ ਕੀਤੀ ਗਈ। ਇਸ ਮੌਕੇ ਬੀਬੀ ਕੁਲਵੰਤ ਕੌਰ ਸਠਿਆਲਾ ਦੀ ਯਾਦ ’ਚ ਸ਼ਰਧਾਂਜਲੀ ਸਮਾਗਮ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿਘ ਦੇ ਭਰਾਤਾ ਦਲਜੀਤ ਸਿੰਘ ਕੋਹਲੀ, ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਸਾਬਕਾ ਬਲਜੀਤ ਸਿੰਘ ਜਲਾਲਉਸਮਾ, ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸਾਬਕਾ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ, ਡੀ.ਪੀ.ਆਈ ਸਕੱਤਰ ਸਿੰਘ ਬੱਲ, ਰਾਜਿੰਦਰ ਸਿੰਘ ਬਾਜਵਾ, ਪ੍ਰਿੰ: ਜਸਵਿੰਦਰ ਸਿੰਘ ਢਿਲੋਂ ਖਲਾਸਾ ਕਾਲਜ, ਜਥੇ: ਗੁਰਵਿੰਦਰ ਸਿੰਘ ਸ਼ਾਮਪੁਰ ਤੇ ਜਥੇ: ਹਰਭਜਨ ਸਿੰਘ ਤੁੜ ਬੁਲਾਰਿਆਂ ਨੇ ਬੀਬੀ ਕੁਲਵੰਤ ਕੌਰ ਦੇ ਜੀਵਨ, ਉਨ੍ਹਾਂ ਦੇ ਸੁਭਾਅ ਅਤੇ ਸਮਾਜਿਕ ਸਾਂਝ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਵਿਛੋੜਾ ਪਰਿਵਾਰ ਅਤੇ ਇਲਾਕੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਮੌਕੇ ਬਾਬਾ ਸੇਵਾ ਸਿਂਘ ਖਡੂਰ ਸਾਹਿਬ, ਰਾਜਪਾਲ ਤਰਨਜੀਤ ਸਿੰਘ ਸੰਧੂ, ਆਂਦੇਸ ਪ੍ਰਤਾਪ ਸਿੰਘ ਕੈਰੋਂ ਸਾ: ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਸਰਬਜੀਤ ਸਿੰਘ ਖਾਨਪੁਰ, ਨੁਸਰਤ ਅਲੀ, ਐਸ.ਐਸ ਬੇਦੀ, ਜੀ.ਐਸ ਧਾਲੀਵਾਲ ਡਾ. ਭਾਰਦਦਵਾਜ, ਗੁਰਜੀਤ ਸਿਂਘ ਈ.ਟੀਓ, ਡਾ.ਔਜਲਾ, ਸਤਪਾਲ ਸਿੰਘ ਬੱਲ, ਜਥੇ: ਗੁਰਪ੍ਰੀਤ ਸਿੰਘ ਕੱਲਕੱਤਾ, ਸਰਪੰਚ ਗੁਰਜਿੰਦਰ ਸਿੰਘ, ਸਰਪੰਚ ਦਲਬੀਰ ਸਿੰਘ ਬੱਲ, ਬਾਬਾ ਬਲਵਿੰਦਰ ਸਿੰਘ, ਸਾ: ਸਰਪੰਚ ਦਲਵਿੰਦਰ ਸਿੰਘ, ਸਾ: ਸਰਪੰਚ ਪ੍ਰਭਜੀਤ ਸਿੰਘ ਬੱਬਾ, ਪ੍ਰਧਾਨ ਪੂਰਨ ਸਿੰਘ, ਫੂੰਮਣ ਸਿੰਘ, ਡਾ.ਰਾਜਪਾਲ ਸਲਵਾਨ, ਸਾ: ਸਰਪੰਚ ਪਰਮਦੀਪ ਸਿੰਘ ਟਕਾਪੁਰ, ਵਕੀਲ ਰਣਜੀਤ ਸਿੰਘ ਬਾਜਵਾ, ਇੰਸ: ਸਰਬਜੀਤ ਸਿੰਘ ਬੱਲ, ਸਾ: ਸਰਪੰਚ ਸੰਤੋਖ ਸਿੰਘ, ਨੰਬਰਦਾਰ ਪ੍ਰਸ਼ੋਤਮ ਸਿੰਘ, ਮਾ: ਬਘੇਲ ਸਿੰਘ, ਹੈੱਡ ਮਾ: ਬਲਦੇਵ ਸਿੰਘ, ਮਾ; ਨਛੱਤਰ ਸਿਂਘ, ਮਾ: ਸੁਖਦੇਵ ਸਿੰਘ, ਸਤਪਾਲ ਸਿੰਘ, ਰਾਜਵਿੰਦਰ ਸਿੰਘ, ਸੱਜਣ ਸਿੰਘ ਭੱਲੀ, ਸਾ: ਸਰਪੰਚ ਸੁੱਚਾ ਸਿੰਘ, ਪ੍ਰਧਾਨ ਕੋਮ ਬੱਲ, ਪ੍ਰਧਾਨ ਗੁਰਦੀਪ ਸਿੰਘ, ਠੇਕੇਦਾਰ ਗੁਰਚਰਨ ਸਿੰਘ, ਹਰਦੀਪ ਸਿੰਘ ਬੱਲ, ਨੰਬਰਦਾਰ ਸਤਨਾਮ ਸਿੰਘ, ਸੁੱਖਾ ਆੜ੍ਹਤੀ, ਪਰਮਜੀਤ ਸਿੰਘ ਡਾਂਗਾ, ਪ੍ਰਧਾਨ ਗੁਰਮੁੱਖ ਸਿੰਘ ਡਾਂਗਾ, ਪ੍ਰਧਾਨ ਗੁਰਜੀਤ ਸਿੰਘ ਬਾਰਵਾਲੇ ਸਾਬੀ ਨਮਾਜੀ, ਸੁਖਜੀਤ ਸਿੰਘ ਸੀ.ਏ, ਰਣਜੀਤ ਸਿੰਘ ਜੀ.ਈ. ਸੁਖਦੇਵ ਸਿੰਘ, ਜਸਬੀਰ ਸਿਂਘ ਚੱਠਾ ਆਦਿ ਵਲੋਂ ਬੀਬੀ ਕੁਲਵੰਤ ਕੌਰ ਨੂੰ ਗੁ: ਸਾਹਿਬ ਨਤਮਸਤਕ ਹੋ ਕੇ ਸਰਧਾ ਦੇ ਫੁੱਲ ਭੇਟ ਕੀਤੇ।