29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਬਬਲੂ ਸਵੀਟ ਰਈਆ ਵਾਲਿਆਂ ਨੂੰ ਸਦਮਾ, ਭਰ ਜਵਾਨੀ ਵਿਚ ਬੇਟੇ ਦਾ ਦਿਹਾਂਤ

ਰਈਆ, 28 ਨਵੰਬਰ (ਸ਼ਰਨਬੀਰ ਸਿੰਘ ਕੰਗ)-ਸਥਾਨਿਕ ਇਲਾਕੇ ਦੀ ਨਾਮਵਰ ਪਾਰਟੀ ਬਬਲੂ ਸਵੀਟ ਰਈਆ ਵਾਲਿਆਂ ਦੇ ਪਰਿਵਾਰ ’ਤੇ ਉਸ ਸਮੇਂ ਕਹਿਰ ਢਹਿ ਪਿਆ ਜਦ ਉਨ੍ਹਾਂ ਦੇ ਨੌਜਵਾਨ ਬੇਟੇ ਰਣਜੀਤ ਸਿੰਘ ਬਬਲੂ ਦੀ ਅਚਾਨਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਜਦ ਨਹਾਉਣ ਲਈ ਬਾਥਰੂਮ ਵਿਚ ਗਿਆ ਤਾਂ ਉਥੇ ਹੀ ਡਿੱਗ ਪਿਆ।

ਮ੍ਰਿਤਕ ਦੀ ਫਾਈਲ ਤਸਵੀਰ 29-11-2026
ਰਈਆ, 28 ਨਵੰਬਰ (ਸ਼ਰਨਬੀਰ ਸਿੰਘ ਕੰਗ)-ਸਥਾਨਿਕ ਇਲਾਕੇ ਦੀ ਨਾਮਵਰ ਪਾਰਟੀ ਬਬਲੂ ਸਵੀਟ ਰਈਆ ਵਾਲਿਆਂ ਦੇ ਪਰਿਵਾਰ ’ਤੇ ਉਸ ਸਮੇਂ ਕਹਿਰ ਢਹਿ ਪਿਆ ਜਦ ਉਨ੍ਹਾਂ ਦੇ ਨੌਜਵਾਨ ਬੇਟੇ ਰਣਜੀਤ ਸਿੰਘ ਬਬਲੂ ਦੀ ਅਚਾਨਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਜਦ ਨਹਾਉਣ ਲਈ ਬਾਥਰੂਮ ਵਿਚ ਗਿਆ ਤਾਂ ਉਥੇ ਹੀ ਡਿੱਗ ਪਿਆ। ਉਸ ਦੇ ਡਿਗਣ ਦੀ ਅਵਾਜ ਸੁਣ ਕੇ ਉਸ ਦੀ ਪਤਨੀ ਨੇ ਰਣਜੀਤ ਸਿੰਘ ਦੇ ਪਿਤਾ ਸ਼ਿਵਰਾਜ ਸਿੰਘ ਜੋ ਉਸ ਸਮੇਂ ਕਿਸੇ ਕੰਮ ਲਈ ਅੰਮ੍ਰਿਤਸਰ ਜਾ ਰਹੇ ਸਨ ਨੂੰ ਸੂਚਨਾ ਦਿੱਤੀ ਤੇ ਉਨ੍ਹਾਂ ਵਾਪਸ ਆ ਕੇ ਬਾਥਰੂਮ ਦਾ ਦਰਵਾਜਾ ਤੋੜ ਕੇ ਉਸ ਨੂੰ ਹਸਪਤਾਲ ਲਿਜਾਇਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਥੇ ਵਰਨਣਯੋਗ ਹੈ ਕਿ ਮ੍ਰਿਤਕ ਦੇ ਛੋਟੇ ਭਰਾ ਦੀ ਵੀ ਕੁਝ ਸਮੇਂ ਪਹਿਲਾਂ ਅਚਾਨਕ ਮੌਤ ਹੋ ਗਈ ਸੀ। ਦੁਖਦ ਪਹਿਲੂ ਇਹ ਹੈ ਕਿ ਮ੍ਰਿਤਕ ਦੇ ਇਕਲੌਤੇ ਚਚੇਰੇ ਭਰਾ ਦੀ ਵੀ ਕੁਝ ਸਮਾਂ ਪਹਿਲਾਂ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਮ੍ਰਿਤਕ ਪਿੱਛੇ ਮਾਤਾ, ਪਿਤਾ, ਪਤਨੀ ਤੋਂ ਇਲਾਵਾ ਦੋ ਮਾਸੂਮ ਬੇਟੀਆਂ ਛੱਡ ਗਿਆ ਹੈ।
ਪਿਛਲੀ ਖ਼ਬਰ ਖੇਤੀਬਾੜੀ ਵਿਸਥਾਰ ਅਫ਼ਸਰ ਹਰਜੀਤ ਸਿੰਘ ਢਿੱਲੋਂ ਅਵਾਣ ਨਮਿਤ ਪਾਠ ਦਾ ਭੋਗ ਅੱਜ ਅਗਲੀ ਖ਼ਬਰ ਅਕਾਲੀ-ਭਾਜਪਾ ਦਾ ਗੱਠਜੋੜ ਸਿਧਾਂਤਕ ਨਹੀਂ, ਕੁਰਸੀ ਦੀ ਖਾਤਰ ਹੋਇਆ ਸਮਝੌਤਾ-ਕੁਲਦੀਪ ਸਿੰਘ ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।