29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਕੀਤੇ ਵਿਕਾਸ ਕਾਰਨ ਈ. ਟੀ. ਓ. ਪਹਿਲਾਂ ਨਾਲੋਂ ਵੱਡੀ ਲੀਡ ਨਾਲ ਜਿੱਤਣਗੇ- ਸੁਨੀਲ ਪਾਸੀ

ਜੰਡਿਆਲਾ ਗੁਰੂ, 28 ਨਵੰਬਰ (ਪ੍ਰਮਿੰਦਰ ਸਿੰਘ ਜੋਸਨ)-ਆੜਤੀ ਐਸੋਸੀਏਸ਼ਨ ਅਨਾਜ ਮੰਡੀ ਜੰਡਿਆਲਾ ਗੁਰੂ ਦੇ ਪ੍ਰਧਾਨ ਸੁਨੀਲ ਪਾਸੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਅਤੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਡਾ. ਹਰਭਜਨ ਸਿੰਘ ਈ.

ਆੜ੍ਹਤੀ ਐਸੋਸੀਏਸ਼ਨ ਜੰਡਿਆਲਾ ਗੁਰੂ ਦੇ ਪ੍ਰਧਾਨ ਸੁਨੀਲ ਪਾਸੀ ਦੀ ਤਸਵੀਰ । 29-11-2026
ਜੰਡਿਆਲਾ ਗੁਰੂ, 28 ਨਵੰਬਰ (ਪ੍ਰਮਿੰਦਰ ਸਿੰਘ ਜੋਸਨ)-ਆੜਤੀ ਐਸੋਸੀਏਸ਼ਨ ਅਨਾਜ ਮੰਡੀ ਜੰਡਿਆਲਾ ਗੁਰੂ ਦੇ ਪ੍ਰਧਾਨ ਸੁਨੀਲ ਪਾਸੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਅਤੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਡਾ. ਹਰਭਜਨ ਸਿੰਘ ਈ. ਟੀ. ਓ. ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਹਲਕੇ ਵਿਚ ਵਿਕਾਸ ਕਾਰਜਾਂ ਦੀ ਝੜੀ ਲਗਾ ਦਿੱਤੀ ਹੈ ਅਤੇ ਹਲਕੇ ’ਚ ਇੰਨੇ ਵੱਡੇ ਪ੍ਰੋਜੈਕਟ ਲਿਆ ਦਿੱਤੇ ਹਨ ਜਿਸ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਅਤੇ ਇਹਨਾਂ ਵਿਕਾਸ ਕਾਰਜਾਂ ਕਾਰਨ ਹਰਭਜਨ ਸਿੰਘ ਈ. ਟੀ. ਓ. ਪਹਿਲਾਂ ਨਾਲੋਂ ਵੀ ਵੱਧ ਲੀਡ ਨਾਲ ਜਿੱਤਣਗੇ। ਪ੍ਰਧਾਨ ਸ੍ਰੀ ਸੁਨੀਲ ਪਾਸੀ ਨੇ ਕਿਹਾ ਕਿ ਜੰਡਿਆਲਾ ਗੁਰੂ ਹਲਕੇ ਤੋਂ ਜਿੰਨੇ ਵੀ ਵਿਧਾਇਕ ਅਤੇ ਮੰਤਰੀ ਵੀ ਬਣਦੇ ਰਹੇ ਪਰ ਕਿਸੇ ਨੇ ਵੀ ਹਲਕੇ ਵਿਚ ਵਿਕਾਸ ਕਾਰਜਾਂ ਵੱਲ ਧਿਆਨ ਨਹੀਂ ਦਿੱਤਾ ਅਤੇ ਡਾ. ਹਰਭਜਨ ਸਿੰਘ ਈ. ਟੀ. ਓ. ਪਹਿਲੇ ਅਜਿਹੇ ਮੰਤਰੀ ਸਾਬਤ ਹੋਏ ਹਨ ਜਿਨ੍ਹਾਂ ਨੇ ਜੰਡਿਆਲਾ ਗੁਰੂ ਹਲਕੇ ਵਿਚ ਵੱਡੇ ਵੱਡੇ ਪ੍ਰੋਜੈਕਟ ਲਿਆਂਦੇ ਹਨ ਜਿਨ੍ਹਾਂ ਵਿਚ ਜੰਡਿਆਲਾ ਗੁਰੂ ਸ਼ਹਿਰ ਵਿਚ 25 ਕਰੋੜ ਦੀ ਲਾਗਤ ਨਾਲ ਸੀਵਰੇਜ ਟ੍ਰੀਟਮੈਂਟ ਪਲਾਂਟ, ਜੰਡਿਆਲਾ ਗੁਰੂ ਦਾ ਖੇਡ ਸਟੇਡੀਅਮ 3 ਕਰੋੜ 25 ਲੱਖ ਦੀ ਲਾਗਤ ਨਾਲ, ਜੰਡਿਆਲਾ ਗੁਰੂ ਵਿਚ 30 ਬੈਡ ਦਾ ਹਸਪਤਾਲ 20 ਕਰੋੜ ਦੀ ਲਾਗਤ ਨਾਲ, ਮੱਲੀਆਂ ਵਿਚ ਪੋਲੀ ਟੈਕਨੀਕਲ ਕਾਲਜ 15 ਕਰੋੜ ਦੀ ਲਾਗਤ ਨਾਲ ਅਤੇ ਹਲਕੇ ਵਿਚ 5 ਨਵੇਂ ਗ੍ਰਿਡ 100 ਕਰੋੜ ਦੀ ਲਾਗਤ ਨਾਲ, ਜੀ. ਟੀ. ਰੋਡ ਤੋਂ ਵੈਰੋਵਾਲ ਰੋਡ ਨਾਲ ਮਿਲਾਉਂਦਾ 10 ਕਰੋੜ ਦੀ ਲਾਗਤ ਨਾਲ ਬਾਈਪਾਸ ਤਿਆਰ ਕਰਵਾਇਆ। ਉਹਨਾਂ ਕਿਹਾ ਇਹਨਾਂ ਪ੍ਰੋਜੈਕਟਾਂ ਵਿਚੋਂ ਕਾਫੀ ਮੁਕੰਮਲ ਹੋ ਗਏ ਹਨ ਅਤੇ ਕਈਆਂ ਦਾ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ।
ਪਿਛਲੀ ਖ਼ਬਰ ਪ੍ਰਤਾਪ ਸਿੰਘ ਮਲਹੋਤਰਾ ਦੇ ਅਕਾਲ ਚਲਾਣੇ ਨਾਲ ਮਲਹੋਤਰਾ ਪਰਿਵਾਰ ਨੂੰ ਗਹਿਰਾ ਸਦਮਾ ਅਗਲੀ ਖ਼ਬਰ ਖੇਤੀਬਾੜੀ ਵਿਸਥਾਰ ਅਫ਼ਸਰ ਹਰਜੀਤ ਸਿੰਘ ਢਿੱਲੋਂ ਅਵਾਣ ਨਮਿਤ ਪਾਠ ਦਾ ਭੋਗ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।