22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਗੁਰੂ ਨਾਨਕ ਦੇਵ ਹਸਪਤਾਲ ਦੇ ਸਾਈਕਲ ਸਟੈਂਡ ਦੀ ਬੋਲੀ ਮੁੜ ਮੁਲਤਵੀ <br/>

ਅਜੀਤ ਡੈਸਕ 18-02-2026

ਅੰਮਿ੍ਤਸਰ, 17 ਫਰਵਰੀ (ਰੇਸ਼ਮ ਸਿੰਘ)-ਸਰਕਾਰੀ ਮੈਡੀਕਲ ਕਾਲਜ਼ ਗੁਰੂ ਨਾਨਕ ਦੇਵ ਹਸਪਤਾਲ ਦੀ ਕਾਰ ਸਕੂਟਰ ਵਾਹਨ ਪਾਰਕਿੰਗ ਜਿਸਦੇੇ ਠੇਕੇ ਦੀ ਮਿਆਦ ਮੁਕ ਚੁੱਕੀ ਹੈ ਅਤੇ ਅੱਜ ਦੂਰੀ ਵਾਰ ਹੋਈ ਬੋਲੀ ਵੀ ਮੁਲਤਵੀ ਕਰਨੀ ਪਈ ਹੈ ਕਿਉਂਕਿ ਇਸ ਵਾਰ ਵੀ ਕੋਈ ਠੇਕੇਦਾਰ ਸਾਈਕਲ ਸਟੈਂਡ ਦਾ ਠੇਕਾ ਲੈਣ ਲਈ ਨਹੀਂ ਬਹੁੜਿਆ ਹੈ | ਭਾਵੇਂ ਕਿ ਇਸ ਵਾਰ ਪ੍ਰਤੀਤ ਹੋ ਰਿਹਾ ਹੈ ਕਿ ਨਵਾਂ ਠੇਕਾ ਸਿਰੇ ਚੜ ਸਕਦਾ ਹੈ | ਇਸ ਤੋਂ ਪਹਿਲਾਂ ਵੀ ਬੋਲੀ ਹੋਈ ਸੀ ਪਰ ਕੋਈ ਕੋਈ ਵੀ ਨਵਾਂ ਠੇਕੇਦਾਰ ਠੇਕਾ ਲੈਣ ਨੂੰ ਰਾਜ਼ੀ ਨਹੀਂ ਹੈ | ਦੱਸਣਯੋਗ ਹੈ ਕਿ ਗੁਰੂ ਨਾਨਕ ਦੇਵ ਹਸਪਤਾਲ ਦੇ ਸਾਈਕਲ, ਸਕੂਟਰ ਤੇ ਕਾਰ ਪਾਰਕਿੰਗ ਦਾ ਠੇਕਾ ਹਸਪਤਾਲ ਪ੍ਰਸ਼ਾਸਨ ਵਲੋਂ ਦਿੱਤਾ ਜਾਂਦਾ ਹੈ ਬੀਤੇ ਸਾਲ 2025 ਦਾ ਠੇਕਾ ਖੁੱਲੀ ਬੋਲੀ ਰਾਹੀਂ 45 ਰੱਖ ਰੁਪਏ 'ਚ ਠੇਕੇਦਾਰ ਨੂੰ ਦਿੱਤਾ ਗਿਆ | ਖੁੱਲੀ ਬੋਲੀ ਰਾਹੀਂ ਦਿੱਤੇ ਗਏ ਇਸ ਠੇਕੇ ਦੀ ਮਿਆਦ ਇਸ ਵਰ੍ਹੇ 22 ਜਨਵਰੀ ਨੂੰ ਖਤਮ ਹੋ ਚੁੱਕੀ ਹੈ ਜਦੋਂ ਕਿ ਹਸਪਤਾਲ ਪ੍ਰਸ਼ਾਸਨ ਵਲੋਂ ਇਸ ਤੋਂ ਪਹਿਲਾਂ 27 ਜਨਵਰੀ ਨੂੰ ਇਸ਼ਤਿਹਾਰ ਜ਼ਾਰੀ ਕਰਕੇ ਸਕੂਟਰ, ਕਾਰ ਪਾਰਕਿੰਗ ਦੀ ਬੋਲੀ ਲਈ ਟੈਂਡਰ ਇਸ਼ਤਿਹਾਰ ਦਿੱਤਾ ਗਿਆ ਸੀ ਪਰ ਠੇਕਾ ਬਹੁਤ ਜਿਆਦਾ ਮਹਿੰਗਾ ਹੋਣ ਕਾਰਨ ਕਿਸੇ ਵੀ ਠੇਕੇਦਾਰ ਨੇ ਠੇਕਾ ਲੈਣ ਲਈ ਤਿਆਰ ਨਹੀਂ ਹੋਇਆ ਸੀ | ਮੈਡੀਕਲ ਸੁਪਰਡੈਂਟ ਡਾ: ਕਰਮਜੀਤ ਸਿੰਘ ਨੇ ਦੱਸਿਆ ਕਿ ਅੱਜ ਦੂਜੀ ਵਾਰ ਬੋਲੀ ਰੱਖੀ ਗਈ ਸੀ ਪਰ ਕੋਈ ਵੀ ਠੇਕੇਦਾਰ ਨੇ ਪ੍ਰਸ਼ਾਸਨ ਕੋਲ ਠੇਕਾ ਲੈਣ ਲਈ ਪਹੁੰਚ ਨਹੀਂ ਕੀਤੀ ਹੈ ਜਿਸ ਕਾਰਨ ਇਸ ਵਾਰ ਵੀ ਬੋਲੀ ਮੁਲਤਵੀ ਕਰਨੀ ਪਈ ਹੈ |

ਪਿਛਲੀ ਖ਼ਬਰ ਛੱਤੀਸਗੜ੍ਹ ਦੇ ਰਾਏਪੁਰ ਸਥਿਤ ਗੁਰਦੁਆਰਾ ਗੁਰੂ ਨਾਨਕ ਸਾਹਿਬ ਜੀ ਰਾਵਾਭਾਟਾ ਦੀ ਇਮਾਰਤ ਨਵੀਨੀਕਰਨ ਮਗਰੋਂ ਸੰਗਤ ਅਰਪਣ ਅਗਲੀ ਖ਼ਬਰ ਨਗਰ ਨਿਗਮ ਵਲੋਂ ਨਾਗਰਿਕਾਂ ਲਈ ਕੂੜਾ ਛਟਾਈ ਅਤੇ ਸਫ਼ਾਈ ਸੰਬੰਧੀ ਹੁਕਮ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।