14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਡਾ: ਰਾਮਾਮੂਰਤੀ ਵੈੱਲਫੇਅਰ ਸੁਸਾਇਟੀ ਨੂੰ ਏਸ਼ੀਆ ਬੁੱਕ ਆਫ਼ ਰਿਕਾਰਡਜ਼ ਐਵਾਰਡ ਮਿਲਿਆ

ਅਜੀਤ ਡੈਸਕ 01-03-2026
ਅੰਮਿ੍ਤਸਰ, 28 ਫਰਵਰੀ (ਹਰਮਿੰਦਰ ਸਿੰਘ)-ਸਥਾਨਕ ਸਮਾਜਿਕ, ਮਾਨਵਤਾਵਾਦੀ ਅਤੇ ਸਿਹਤ ਸੇਵਾਵਾਂ ਨਿਭਾਉਣ ਵਾਲੀ ਸਮਾਜ ਸੇਵੀ ਸੰਸਥਾ ਡਾ. ਰਾਮਾਮੂਰਤੀ ਵੈਲਫੇਅਰ ਸੁਸਾਇਟੀ ਨੂੰ ਵਿਸ਼ਵ ਪੱਧਰ 'ਤੇ ਪ੍ਰਸਿੱਧ ਸੰਸਥਾ ਡਾ: ਰੈਡੀ ਫਾਊਾਡੇਸ਼ਨ ਦੁਆਰਾ ਏਸ਼ੀਆ ਬੁੱਕ ਆਫ਼ ਰਿਕਾਰਡਜ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ | ਇਹ ਪੁਰਸਕਾਰ ਡਾ: ਰੈਡੀ ਫਾਊਾਡੇਸ਼ਨ ਦੇ ਪੰਜਾਬ ਪ੍ਰਤੀਨਿਧੀਆਂ ਅੰਕੁਸ਼ ਪੁਰੀ ਅਤੇ ਉੱਜਲ ਦੀਦਾਰ ਸਿੰਘ ਦੁਆਰਾ ਸੁਸਾਇਟੀ ਦੇ ਪ੍ਰਧਾਨ ਡਾ: ਰਾਜੇਸ਼ ਰਾਮਾਮੂਰਤੀ ਨੂੰ ਦਿੱਤਾ ਗਿਆ | ਡਾ. ਰਾਜੇਸ਼ ਰਾਮਮੂਰਤੀ ਸੋਸਾਇਟੀ ਦੇ ਪ੍ਰਧਾਨ ਡਾ. ਰਾਜੇਸ਼ ਰਾਮਮੂਰਤੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਿਚ ਜਨਰਲ ਸਕੱਤਰ ਡਾ. ਪਵਨ ਦੱਤ, ਉਪ ਪ੍ਰਧਾਨ ਸਤੀਸ਼ ਭਾਟੀਆ, ਵਿੱਤ ਸਕੱਤਰ ਬਲਜਿੰਦਰ ਸਿੰਘ ਬੱਬੂ, ਸਲਾਹਕਾਰ ਸ਼ਿਵਨਾਥ ਕਾਲਾ, ਵਿਜੇ ਕੁਮਾਰ ਸ਼ਰਮਾ, ਸਕੱਤਰ ਜਗਪਾਲ, ਮੰਗਤਰਾਮ, ਅਰੁਣ ਮਿਸ਼ਰਾ, ਮੈਨੇਜਰ ਅਨਿਲ ਪਾਲ ਅਤੇ ਪ੍ਰੈਸ ਸਕੱਤਰ ਰਾਜੀਵ ਸ਼ਰਮਾ ਸ਼ਾਮਿਲ ਹਨ | ਇਸ ਸੰਸਥਾ ਦੀ ਸਥਾਪਨਾ ਡਾ. ਰਾਮਮੂਰਤੀ ਨੇ 1976 ਵਿਚ ਅੰਮਿ੍ਤਸਰ ਵੈਲਫੇਅਰ ਸੋਸਾਇਟੀ ਦੇ ਰੂਪ ਵਿਚ ਸ਼ੁਰੂ ਕੀਤੀ ਸੀ ਅਤੇ ਰਾਮਬਾਗ ਖੇਤਰ 'ਚ ਗਰੀਬਾਂ, ਵਿਧਵਾਵਾਂ ਅਤੇ ਆਰਥਿਕ ਤੌਰ 'ਤੇ ਪਛੜੇ ਲੋਕਾਂ ਨੂੰ ਮੁਫਤ ਡਾਕਟਰੀ ਦੇਖਭਾਲ, ਦਵਾਈਆਂ ਅਤੇ ਹੋਰ ਸਹਾਇਤਾ ਪ੍ਰਦਾਨ ਕਰਨਾ ਸ਼ੁਰੂ ਕੀਤਾ ਸੀ |

ਪਿਛਲੀ ਖ਼ਬਰ ਕਰਮਚਾਰੀ ਭਵਿੱਖ ਨਿਧੀ ਸੰਗਠਨ ਖੇਤਰੀ ਦਫ਼ਤਰ ਅੰਮਿ੍ਤਸਰ ਨੇ ਨਿਧੀ ਆਪਣੇ ਨਿਕਟ 2.0 ਪ੍ਰੋਗਰਾਮ ਕਰਵਾਏ <br/> ਅਗਲੀ ਖ਼ਬਰ ਸ਼ਹਿਜਾਦਾਨੰਦ ਕਾਲਜ ਵਲੋਂ ਸਾਡੇ ਬਜ਼ੁਰਗ, ਸਾਡਾ ਮਾਣ ਮੁਹਿੰਮ ਤਹਿਤ ਵਿਸ਼ੇਸ਼ ਸੰਗੀਤਮਈ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।