14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸ਼ਹਿਜਾਦਾਨੰਦ ਕਾਲਜ ਵਲੋਂ ਸਾਡੇ ਬਜ਼ੁਰਗ, ਸਾਡਾ ਮਾਣ ਮੁਹਿੰਮ ਤਹਿਤ ਵਿਸ਼ੇਸ਼ ਸੰਗੀਤਮਈ ਸਮਾਗਮ <br/>

ਅਜੀਤ ਡੈਸਕ 01-03-2026
ਅੰਮਿ੍ਤਸਰ, 28 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਸਰਕਾਰ ਦੀ ਸਾਡੇ ਬਜ਼ੁਰਗ, ਸਾਡਾ ਮਾਣ ਪਹਿਲ ਅਧੀਨ ਸ਼ਾਹਿਜਾਦਾਨੰਦ ਕਾਲਜ ਗ੍ਰੀਨ ਐਵੀਨਿਊ ਅੰਮਿ੍ਤਸਰ ਦੇ ਸੰਗੀਤ ਵਿਭਾਗ ਵਲੋਂ ਗੁਰੂ ਰਾਮਦਾਸ ਓਲਡ ਏਜ਼ ਹੋਮ ਅੰਮਿ੍ਤਸਰ ਵਿਖੇ ਸਦਾਬਹਾਰ ਅਫਸਾਨੇ ਨਾਮਕ ਵਿਸ਼ੇਸ਼ ਸੰਗੀਤਮਈ ਪ੍ਰੋਗਰਾਮ ਕਰਵਾਇਆ ਗਿਆ | ਇਹ ਸਮਾਗਮ ਕਾਲਜ ਪਿ੍ੰਸੀਪਲ ਡਾ. ਰੀਨਾ ਤਲਵਾੜ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ | ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀਮਤੀ ਸੁਸ਼ਮਾ ਮਹਿਰਾ ਅਤੇ ਡਾਇਰੈਕਟਰ ਚਮਨ ਲਾਲ ਦੀ ਵਿਸ਼ੇਸ਼ ਹਾਜ਼ਰੀ ਰਹੀ | ਸ੍ਰੀਮਤੀ ਸੁਸ਼ਮਾ ਮਹਿਰਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਬਜ਼ੁਰਗ ਸਾਡੀ ਸੰਸਕ੍ਰਿਤੀ ਦੇ ਜੀਵੰਤ ਖ਼ਜ਼ਾਨੇ ਹਨ ਅਤੇ ਉਨ੍ਹਾਂ ਨਾਲ ਸਮਾਂ ਬਿਤਾਉਣਾ ਸਿਰਫ਼ ਸਮਾਜਿਕ ਜ਼ਿੰਮੇਵਾਰੀ ਹੀ ਨਹੀਂ, ਸਗੋਂ ਵਿਦਿਆਰਥੀਆਂ ਲਈ ਇਕ ਅਨਮੋਲ ਅਨੁਭਵ ਹੈ | ਉਨ੍ਹਾਂ ਨੇ ਸੰਸਥਾ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕਾਲਜ ਨੂੰ ਇਹ ਨੇਕ ਮੌਕਾ ਪ੍ਰਦਾਨ ਦਿੱਤਾ | ਕਾਲਜ ਡਾਇਰੈਕਟਰ ਚਮਨ ਲਾਲ ਨੇ ਕਿਹਾ ਕਿ ਸੰਗੀਤ ਇਕ ਵਿਸ਼ਵ ਭਰ ਦੀ ਭਾਸ਼ਾ ਹੈ, ਜੋ ਦਿਲਾਂ ਨੂੰ ਜੋੜਦੀ ਅਤੇ ਅੰਦਰੂਨੀ ਖੁਸ਼ੀ ਪ੍ਰਦਾਨ ਕਰਦੀ ਹੈ | ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਭਜਨ, ਭਗਤੀ ਗੀਤ, ਪੁਰਾਣੀਆਂ ਹਿੰਦੀ ਫਿਲਮਾਂ ਦੇ ਪ੍ਰਸਿੱਧ ਗੀਤ, ਪੰਜਾਬੀ ਲੋਕ ਗੀਤ ਅਤੇ ਦੇਸ਼-ਭਗਤੀ ਦੇ ਗੀਤ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਬੁਜ਼ੁਰਗਾਂ ਨੂੰ ਯਾਦਾਂ ਦੀ ਦੁਨੀਆਂ 'ਚ ਲਿਜਾ ਕੇ ਮਾਹੌਲ ਨੂੰ ਭਾਵੁਕ ਅਤੇ ਰੰਗੀਨ ਬਣਾ ਦਿੱਤਾ | ਗਾਇਕ ਹਰਦੀਪ, ਦਿਲਜਾਨ, ਸਵਰਅਰਪਾਲ ਸਿੰਘ ਅਤੇ ਅਭਿਸ਼ੇਕ ਰੱਤਨ ਨੇ ਸੁਰੀਲੀਆਂ ਪੇਸ਼ਕਾਰੀਆਂ ਦਿੱਤੀਆਂ | ਬਜ਼ੁਰਗਾਂ ਦੀ ਭਾਗੀਦਾਰੀ ਨੂੰ ਸਨਮਾਨਿਤ ਕਰਦਿਆਂ ਕਾਲਜ ਵਲੋਂ ਉਨ੍ਹਾਂ ਨੂੰ ਕਾਰਵਾਂ ਰੇਡੀਓ ਵਰਗੇ ਯਾਦਗਾਰੀ ਤੋਹਫ਼ੇ ਭੇਟ ਕੀਤੇ ਗਏ | ਇਸ ਮੌਕੇ ਪ੍ਰੋਗਰਾਮ ਦੇ ਸੰਯੋਜਕ ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਰਮਨਦੀਪ ਅਤੇ ਸਹਿ-ਸੰਯੋਜਕ ਪ੍ਰੋ. ਸੋਨੀਆ ਪੁਰੀ ਮੁਖੀ ਇਤਿਹਾਸ ਵਿਭਾਗ, ਡਾ. ਕੰਵਲਜੀਤ ਕੌਰ, ਸ੍ਰੀਮਤੀ ਮੀਨਾਕਸ਼ੀ, ਸ੍ਰੀਮਤੀ ਮਨਿੰਦਰ, ਸ੍ਰੀਮਤੀ ਰੀਤੂ, ਹਰਸ਼, ਵਿਸ਼ਵਕਰਮਾ ਵੈਲਫੇਅਰ ਟਰੱਸਟ ਦੀ ਸੰਚਾਲਕ ਪੂਨਮ, ਰੁਪਿੰਦਰ ਕੌਰ, ਟਰੱਸਟੀ ਮੈਂਬਰ ਤਰਜੀਤ ਸਿੰਘ ਭੁੱਲਰ, ਬੀਬਾ ਸੰਧੂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਡਾ: ਰਾਮਾਮੂਰਤੀ ਵੈੱਲਫੇਅਰ ਸੁਸਾਇਟੀ ਨੂੰ ਏਸ਼ੀਆ ਬੁੱਕ ਆਫ਼ ਰਿਕਾਰਡਜ਼ ਐਵਾਰਡ ਮਿਲਿਆ ਅਗਲੀ ਖ਼ਬਰ ਪੰਜਾਬ ਪੈਨਸ਼ਨਰਜ਼ ਫਰੰਟ ਦੀ ਹੰਗਾਮੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।