24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਖ਼ਾਲਸਾ ਕਾਲਜ ਗਰਲਜ਼ ਸਕੂਲ ਦੀਆਂ ਵਿਦਿਆਰਥਣਾਂ ਨੇ ਪੋਸਟਰ ਬਨਾਉਣ ਮੁਕਾਬਲੇ 'ਚ ਮਾਰੀਆਂ ਮੱਲਾਂ <br/>

ਖ਼ਾਲਸਾ ਕਾਲਜ ਗਰਲਜ਼ ਸਕੂਲ ਦੇ ਪਿ੍ੰਸੀਪਲ ਪੁਨੀਤ ਕੌਰ ਨਾਗਪਾਲ ਪੋਸਟਰ ਬਣਾਉਣ ਮੁਕਾਬਲੇ ਵਿਚੋਂ ਜੇਤੂ ਰਹੀਆਂ ਵਿਦਿਆਰਥਣਾਂ ਤੇ ਅਧਿਆਪਕ ਨਾਲ ਨਜ਼ਰ ਆ ਰਹੇ ਹਨ | ਤਸਵੀਰ : ਹਰਜੀਤ ਸਿੰਘ <br/> 02-05-2026
ਅੰਮਿ੍ਤਸਰ, 1 ਮਈ (ਜੱਸ)-ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਪੋਸਟਰ ਬਣਾਉਣ ਮੁਕਾਬਲੇ 'ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਮਿਊਾਸੀਪਲ ਕਾਰਪੋਰੇਸ਼ਨ ਵਲੋਂ ਸਕੂਲ ਵਿਖੇ ਧਰਤੀ ਬਚਾਓ ਵਿਸ਼ੇ 'ਤੇ ਕਰਵਾਏ ਗਏ ਉਕਤ ਮੁਕਾਬਲੇ ਦੌਰਾਨ ਵਿਦਿਆਰਥਣਾਂ ਨੇ ਆਪਣੀ ਰਚਨਾਤਮਕ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਾਤਾਵਰਨ ਸੁਰੱਖਿਆ ਦਾ ਸੰਦੇਸ਼ ਦਿੱਤਾ | ਪਿ੍ੰਸੀਪਲ ਪੁਨੀਤ ਕੌਰ ਨਾਗਪਾਲ ਨੇ ਅੱਵਲ ਰਹੀਆਂ ਸਕੂਲ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਧਰਤੀ ਬਚਾਓ ਵਿਸ਼ੇ 'ਤੇ ਅਧਾਰਿਤ ਪੋਸਟਰ ਮੇਕਿੰਗ ਮੁਕਾਬਲੇ ਦੌਰਾਨ 7ਵੀਂ ਜਮਾਤ ਦੀ ਪਰਮਜੀਤ ਕੌਰ ਨੇ ਪਹਿਲਾ, 12ਵੀਂ-ਬੀ ਦੀ ਮੰਨਤਪ੍ਰੀਤ ਕੌਰ ਨੇ ਦੂਜਾ ਅਤੇ 11ਵੀਂ ਦੀ ਨਵਜੋਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਦੌਰਾਨ ਮਿਊਾਸੀਪਲ ਕਾਰਪੋਰੇਸ਼ਨ ਵਲੋਂ ਜੇਤੂ ਵਿਦਿਆਰਥਣਾਂ ਨੂੰ ਸਰਟੀਫਿਕੇਟ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 4 ਕਾਬੂ ਅਗਲੀ ਖ਼ਬਰ ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼ ਨੇ ਫੁਲਕਾਰੀ ਵੂਮੈਨ ਆਫ਼ ਅੰਮਿ੍ਤਸਰ ਨਾਲ ਸਮਝੌਤਾ ਪੱਤਰ ਕੀਤਾ ਸਹੀਬੱਧ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।