21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਮੀਰੀ ਪੀਰੀ ਕਾਲਜ ਤੇ ਹਸਪਤਾਲ ਦਾ ਅਦਾਲਤ 'ਚੋਂ ਕੇਸ ਜਿੱਤਣ ਲਈ ਜਥੇਦਾਰ ਦਾਦੂਵਾਲ ਨੇ ਜਰਨੈਲ ਦੀ ਭੂਮਿਕਾ ਨਿਭਾਈ-ਭੋਮਾ <br/>

ਅਜੀਤ ਡੈਸਕ 15-05-2026
ਅੰਮਿ੍ਤਸਰ, 14 ਮਈ (ਜੱਸ)-ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਮੀਰੀ ਪੀਰੀ ਕਾਲਜ ਤੇ ਹਸਪਤਾਲ ਹਰਿਆਣਾ ਦਾ ਕੇਸ ਜਿੱਤਣ 'ਤੇ ਹਰਿਆਣਾ ਦੀਆਂ ਸਿੱਖ ਸੰਗਤਾਂ ਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਵਧਾਈ ਦਿੰਦਿਆਂ ਕਿਹਾ ਮਾਣਯੋਗ ਹਾਈਕੋਰਟ ਦੇ ਇਸ ਫ਼ੈਸਲੇ ਨਾਲ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਬਹੁਤ ਵੱਡੀ ਜਿੱਤ ਅਤੇ ਬਾਦਲਾਂ ਦੀ ਲੱਕ ਤੋੜਵੀਂ ਹਾਰ ਹੋਈ ਹੈ | ਜਾਰੀ ਬਿਆਨ ਵਿਚ ਉਨ•ਾਂ ਕਿਹਾ ਕਿ ਜਥੇਦਾਰ ਦਾਦੂਵਾਲ ਤੇ ਵੱਡੇ ਵਕੀਲਾਂ ਦੇ ਅਣਥੱਕ ਯਤਨਾਂ ਸਦਕਾ ਅੱਜ ਮੀਰੀ ਪੀਰੀ ਹਸਪਤਾਲ 'ਤੇ ਕਥਿਤ ਤੌਰ 'ਤੇ ਪੂਰਨ ਤੌਰ 'ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਵੀ ਹਰਿਆਣਾ ਕਮੇਟੀ ਬਣਾਉਣ ਦਾ ਕੇਸ ਮਾਣਯੋਗ ਸੁਪਰੀਮ ਕੋਰਟ ਵਿਚੋਂ ਜਥੇਦਾਰ ਦਾਦੂਵਾਲ ਨੇ ਆਪਣੇ ਵੱਡੇ ਵਕੀਲਾਂ ਰਾਹੀਂ ਤੇ ਸਰਕਾਰਾਂ 'ਤੇ ਆਪਣਾ ਅਸਰ ਰਸੂਖ ਵਰਤਕੇ ਜਿੱਤਿਆ ਤੇ ਹਰਿਆਣਾ ਦੇ ਸਿੱਖਾਂ ਨੂੰ ਉਨ•ਾਂ ਦਾ ਬਣਦਾ ਹੱਕ ਦਿਵਾਇਆ ਸੀ | ਉਨ੍ਹਾਂ ਕਿਹਾ ਕਿ ਜਥੇਦਾਰ ਦਾਦੂਵਾਲ ਨੇ ਮੀਰੀ ਪੀਰੀ ਹਸਪਤਾਲ 'ਤੇ ਬਾਦਲਾਂ ਦੇ ਨਿੱਜੀ ਟਰੱਸਟ ਦਾ ਕਥਿਤ ਤੌਰ 'ਤੇ ਅਧਿਕਾਰ ਖੋਹ ਕੇ ਹਰਿਆਣੇ ਦੇ ਸਿੱਖਾਂ ਦੀ ਝੋਲੀ ਪਾ ਦਿੱਤਾ ਹੈ |

ਪਿਛਲੀ ਖ਼ਬਰ ਸਾਰਾਗੜ੍ਹੀ ਮੈਮੋਰੀਅਲ ਸਕੂਲ ਆਫ਼ ਐਮੀਨੈਂਸ ਟਾਊਨ ਹਾਲ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਪੰਜਾਬ ਸਟੇਟ ਮਾਸਟਰਜ਼/ਵੈਟਰਨਜ਼ ਪਲੇਅਰਜ਼ ਟੀਮ ਨੇ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।