21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸਤਿਅਮ ਇੰਸਟੀਚਿਊਟਸ ਵਿਖੇ ‘ਟੈਕਨੋਮੇਲਾ 3.0’ ਯਾਦਗਾਰੀ ਪੈੜਾਂ ਛੱਡਦਾ ਹੋਇਆ ਸਮਾਪਤ

ਰਾਮ ਤੀਰਥ, 20 ਅਕਤੂਬਰ (ਧਰਵਿੰਦਰ ਸਿੰਘ ਔਲਖ)-ਸਤਿਅਮ ਇੰਸਟੀਚਿਊਟਸ, ਰਾਮ ਤੀਰਥ ਵਲੋਂ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ, ਮੈਨੇਜਿੰਗ ਡਾਇਰੈਕਟਰ ਮ੍ਰਿਦੁਲਾ ਭਾਰਦਵਾਜ ਅਤੇ ਡਾਇਰੈਕਟਰਾਂ ਸਤਿਅਮ ਭਾਰਦਵਾਜ ਤੇ ਸ਼ੁਭੀ ਭਾਰਦਵਾਜ ਦੀ ਅਗਵਾਈ ਹੇਠ ਕਰਵਾਇਆ ਗਿਆ ਦੋ ਰੋਜ਼ਾ ਸਾਲਾਨਾ ਉਤਸਵ ‘ਟੈਕਨੋਮੇਲਾ 3.

ਸਤਿਅਮ ਇੰਸਟੀਚਿਊਟਸ, ਰਾਮ ਤੀਰਥ ਵਿਖੇ ਕਰਵਾਏ ਗਏ ‘ਟੈਕਨੋਮੇਲਾ 3.0’ ਦੌਰਾਨ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ, ਮੈਨੇਜਿੰਗ ਡਾਇਰੈਕਟਰ ਮ੍ਰਿਦੁਲਾ ਭਾਰਦਵਾਜ ਅਤੇ ਡਾਇਰੈਕਟਰ ਸਤਿਅਮ ਭਾਰਦਵਾਜ ਤੇ ਸ਼ੁਭੀ ਭਾਰਦਵਾਜ। ਤਸਵੀਰਾਂ: ਧਰਵਿੰਦਰ ਸਿੰਘ ਔਲਖ 21-10-2026
ਰਾਮ ਤੀਰਥ, 20 ਅਕਤੂਬਰ (ਧਰਵਿੰਦਰ ਸਿੰਘ ਔਲਖ)-ਸਤਿਅਮ ਇੰਸਟੀਚਿਊਟਸ, ਰਾਮ ਤੀਰਥ ਵਲੋਂ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ, ਮੈਨੇਜਿੰਗ ਡਾਇਰੈਕਟਰ ਮ੍ਰਿਦੁਲਾ ਭਾਰਦਵਾਜ ਅਤੇ ਡਾਇਰੈਕਟਰਾਂ ਸਤਿਅਮ ਭਾਰਦਵਾਜ ਤੇ ਸ਼ੁਭੀ ਭਾਰਦਵਾਜ ਦੀ ਅਗਵਾਈ ਹੇਠ ਕਰਵਾਇਆ ਗਿਆ ਦੋ ਰੋਜ਼ਾ ਸਾਲਾਨਾ ਉਤਸਵ ‘ਟੈਕਨੋਮੇਲਾ 3.0: ਰੈਟਰੋ ਫਿਊਚਰ ਇੰਡੀਆ’ ਸ਼ਾਨਦਾਰ ਤੇ ਯਾਦਗਾਰੀ ਪੈੜਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਮੁੱਖ ਮਹਿਮਾਨ ਵਜੋਂ ਅਜੇ ਕੁਮਾਰ ਤਿਵਾਰੀ ਕਮਾਂਡੈਂਟ 100 ਬੀ.ਐਨ. ਬੀ.ਐਸ.ਐਫ. ਨੇ ਸ਼ਿਰਕਤ ਕੀਤੀ। ਇਸ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਵਿਗਿਆਨਕ ਨਵਾਚਾਰ, ਸਿਰਜਣਾਤਮਕ ਸੋਚ, ਸੱਭਿਆਚਾਰਕ ਵਿਰਾਸਤ ਅਤੇ ਕਲਾਤਮਕ ਪ੍ਰਤਿਭਾ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ‘ਰੈਟਰੋ ਫਿਊਚਰ ਇੰਡੀਆ’ ਦੇ ਵਿਸ਼ੇਸ਼ ਥੀਮ ਨੇ ਭਾਰਤੀ ਸੱਭਿਆਚਾਰਕ ਵਿਰਾਸਤ ਨੂੰ ਆਧੁਨਿਕ ਤਕਨਾਲੋਜੀ ਅਤੇ ਭਵਿੱਖਮੁਖੀ ਸੋਚ ਨਾਲ ਜੋੜਨ ਦਾ ਸੁਨੇਹਾ ਦਿੱਤਾ। ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਮੰਚ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਅੰਦਰ ਵਿਗਿਆਨਕ ਦ੍ਰਿਸ਼ਟੀਕੋਣ, ਨਵੀਆਂ ਕਾਢਾਂ ਪ੍ਰਤੀ ਰੁਚੀ, ਟੀਮ ਭਾਵਨਾ ਅਤੇ ਆਤਮ-ਵਿਸ਼ਵਾਸ ਪੈਦਾ ਕਰਨਾ ਸੀ। ਉਤਸਵ ਦੇ ਪਹਿਲੇ ਦਿਨ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਇੰਟਰਐਕਟਿਵ ਸਾਇੰਸ ਮਾਡਲ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ। ਉਤਸਵ ਦੇ ਦੂਜੇ ਦਿਨ ਪ੍ਰਸਿੱਧ ਗਾਇਕ ਅਰਮਾਨ ਬੇਦਿਲ ਦੀ ਸ਼ਾਨਦਾਰ ਲਾਈਵ ਪੇਸ਼ਕਾਰੀ ਨੇ ਸਮਾਗਮ ਨੂੰ ਸੰਗੀਤਕ ਰੰਗਤ ਬਖ਼ਸ਼ੀ। ਇਸ ਤਰ੍ਹਾਂ ਦੋ ਰੋਜ਼ਾ ਸਮਾਗਮ ਨੇ ਸਿੱਖਿਆ, ਮਨੋਰੰਜਨ, ਤਕਨਾਲੋਜੀ ਅਤੇ ਸੱਭਿਆਚਾਰ ਦਾ ਸੁੰਦਰ ਸੁਮੇਲ ਪੇਸ਼ ਕੀਤਾ। ਇਸ ਮੌਕੇ ਸੰਸਥਾ ਦੀ ਮੈਨੇਜਮੈਂਟ ਨੇ ਸਮਾਗਮ ਦੀ ਸਫ਼ਲਤਾ ਲਈ ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਅਤੇ ਭਾਗ ਲੈਣ ਵਾਲੀਆਂ ਸੰਸਥਾਵਾਂ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰਬੰਧਕਾਂ ਅਨੁਸਾਰ ‘ਟੈਕਨੋਮੇਲਾ 3.0’ ਨੇ ਅਤੀਤ ਦੀ ਪ੍ਰੇਰਨਾ ਨੂੰ ਭਵਿੱਖ ਦੀਆਂ ਸੰਭਾਵਨਾਵਾਂ ਨਾਲ ਜੋੜਦਿਆਂ ਨੌਜਵਾਨ ਪੀੜ੍ਹੀ ਨੂੰ ਆਤਮ-ਵਿਸ਼ਵਾਸੀ, ਨਵੀਨਤਮ ਸੋਚ ਵਾਲੇ ਅਤੇ ਜ਼ਿੰਮੇਵਾਰ ਆਗੂ ਬਣਨ ਲਈ ਪ੍ਰੇਰਿਤ ਕੀਤਾ। 20 ਏਐਸਆਰ08, 09
ਪਿਛਲੀ ਖ਼ਬਰ ਸ੍ਰੀ ਦੁਰਗਿਆਣਾ ਮੰਦਰ ਵਿਖੇ ਇਸ ਵਾਰ 100 ਤੋਂ ਵੱਧ ਕੁੜੀਆਂ ਬਣੀਆਂ ‘ਲੰਗੂਰ’ ਅਗਲੀ ਖ਼ਬਰ ਵਿਧਾਇਕ ਧਾਲੀਵਾਲ ਦੀ ਡੋਰ-ਟੂ-ਡੋਰ ਮੁਹਿੰਮ ਨੂੰ ਤਲਵੰਡੀ ਨਾਹਰ ਵਿਚ ਮਿਲਿਆ ਭਰਵਾਂ ਹੁੰਗਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।