ਜੇਠੂਵਾਲ, 20 ਅਕਤੂਬਰ( ਮਿੱਤਰਪਾਲ ਸਿੰਘ ਰੰਧਾਵਾ)-ਕੇਂਦਰ ਵਿਚਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਲੋਂ 2027 ’ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਹੋਇਆਂ ਪੰਜਾਬ ਦੀ ਸੱਤਾ ’ਤੇ ਕਾਬਜ ਹੋਣ ਲਈ ਭਾਜਪਾ ਵਲੋਂ ਸਰਕਾਰੀ ਏਜੰਸੀਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਅਤੇ ਆਪ ਦੇ ਆਗੂਆਂ ਨੂੰ ਦਬਾਉਣ ਲਈ ਕਈ ਹੱਥਕੰਡੇ ਵਰਤ ਰਹੀ ਹਨ ਪਰ ਇਸ ਦੇ ਬਾਵਜੂਦ ਵੀ ਆਪ ਆਗੂਆਂ ਤੇ ਵਰਕਰਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਪ ਦੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਗੱਲਬਾਤ ਦੌਰਾਨ ਕੀਤਾ। ਤਲਬੀਰ ਗਿੱਲ ਨੇ ਕਿਹਾ ਕਿ ਭਾਜਪਾ ਵਲੋਂ ਜੋ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਣ ਲਈ ਵਿਰੋਧੀਆਂ ਨੂੰ ਦਬਾਉਣ ਵਾਸਤੇ ਘੜੀਆਂ ਜਾ ਰਹੀਆਂ ਚਾਲਾਂ ਪੰਜਾਬ ਦੀ ਜਨਤਾ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ ਅਤੇ ਮਾਨ ਸਰਕਾਰ ਵਲੋਂ ਆਪਣੇ ਪੰਜ ਸਾਲ ਦੇ ਰਾਜ ਦੌਰਾਨ ਪੰਜਾਬ ਦੇ ਹਿੱਤਾਂ ਤੇ ਲੋਕ ਭਲਾਈ ਲਈ ਅਜਿਹੇ ਕੰਮ ਕਰਕੇ ਵਿਖਾ ਦਿੱਤੇ, ਜਿਸ ਨਾਲ ਵਿਰੋਧੀਆਂ ਨੂੰ ਆਉਣ ਵਾਲੀਆਂ ਚੋਣਾਂ ਲਈ ਮੁੱਦਾਹੀਣ ਕਰਕੇ ਰੱਖ ਦਿੱਤਾ ਅਤੇ ਪੰਜਾਬ ਦੇ ਲੋਕ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਮੁੜ ਦੂਸਰੀ ਵਾਰ ਆਪ ਸਰਕਾਰ ਬਣਾ ਕੇ ਵਿਰੋਧੀਆਂ ਦੇ ਸਭ ਭਰਮ ਭੁਲੇਖੇ ਦੂਰ ਕਰਨਗੇ। ਇਸ ਮੌਕੇ ਆਪ ਦੇ ਐੱਸ. ਸੀ. ਵਿੰਗ ਹਲਕਾ ਮਜੀਠਾ ਦੇ ਪ੍ਰਧਾਨ ਤੇ ਸਰਪੰਚ ਰਾਜਕੁਮਾਰ ਲੁੱਧੜ, ਸਰਪੰਚ ਸਤਨਾਮ ਸਿੰਘ ਨਵੇਂ ਨਾਗ, ਬਲਾਕ ਸੰਮਤੀ ਮੈਂਬਰ ਪ੍ਰੇਮ ਸਿੰਘ ਸੋਨੀ, ਸਰਪੰਚ ਰਵਿੰਦਰ ਪਾਲ ਸਿੰਘ ਗਿੱਲ, ਸਾਬਕਾ ਸਰਪੰਚ ਹਰਜਿੰਦਰ ਸਿੰਘ ਰੱਖਨਾਗ, ਡਾ. ਰਕੇਸ਼ ਕੁਮਾਰ ਲੁਧੜ, ਫੌਜੀ ਬਲਜਿੰਦਰ ਸਿੰਘ, ਪੰਚ ਕਲ ਭੂਸ਼ਨ ਸ਼ਰਮਾ, ਕਵਲਜੀਤ ਸਿੰਘ ਕਵਲ, ਗੁਰਪ੍ਰੀਤ ਗੋਲਾ, ਕਵਲਜੀਤ ਸਿੰਘ ਭੱਟੀ, ਜਸਵੰਤ ਸਿੰਘ ਜਪਾਨੀ ਸਮੇਤ ਹੋਰ ਆਪ ਵਰਕਰ ਸ਼ਾਮਿਲ ਸਨ।
29ਏਐਸਆਰ51