05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸਿਹਤ ਵਿਭਾਗ ਵਲੋਂ ਰਾਜਾਸਾਂਸੀ 'ਚ ਰਾਸ਼ਟਰੀ ਡੇਂਗੂ ਦਿਵਸ ਮਨਾਇਆ

ਅਜੀਤ ਡੈਸਕ 18-05-2026
ਰਾਜਾਸਾਂਸੀ, 17 ਮਈ (ਹਰਦੀਪ ਸਿੰਘ ਖੀਵਾ)-ਸਿਵਲ ਸਰਜਨ ਅੰਮਿ੍ਤਸਰ ਡਾ. ਸਤਿੰਦਰਜੀਤ ਸਿੰਘ ਬਜਾਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ. ਹਰਜੋਤ ਕੌਰ, ਡਾਕਟਰ ਪਰਮਬੀਰ ਸਿੰਘ ਸੋਨੀ ਦੀ ਅਗਵਾਈ ਵਿਚ ਸਿਹਤ ਕੇਂਦਰ ਰਾਜਾਸਾਂਸੀ ਵਿਖੇ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਗਿਆ | ਜਿਸ ਵਿਚ ਇੰਸਪੈਕਟਰ ਸਰਬਜੀਤ ਸਿੰਘ, ਸਤਿਨਾਮ ਸਿੰਘ ਰਾਸ਼ਟਰੀ ਡੇਂਗੂ ਦਿਵਸ ਦੇ ਥੀਮ, ਡੇਂਗੂ ਕੰਟਰੋਲ ਚੈੱਕ, ਕਲੀਨ ਅਤੇ ਕਵਰ ਸੰਬੰਧੀ ਜਾਗਰੂਕ ਕਰਦਿਆਂ ਦੱਸਿਆ ਕਿ ਡੇਂਗੂ ਬੁਖਾਰ ਮਾਦਾ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਉਸ ਦੇ ਲੱਛਣ ਜਿਵੇਂ ਕਿ ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿੱਛੇ ਖਿਚਾਅ, ਸਰੀਰ ਤੇ ਦਾਣੇ, ਕਈ ਵਾਰ ਮਸੂੜਿਆਂ ਅਤੇ ਨੱਕ ਵਿੱਚੋਂ ਖੂਨ ਦਾ ਵਗਣਾ ਆਦਿ ਲੱਛਣ ਹੁੰਦੇ ਹਨ | ਉਨ੍ਹਾਂ ਦੱਸਿਆ ਕਿ ਬਰਸਾਤਾਂ ਦੇ ਮੌਸਮ ਵਿਚ ਕਈ ਜਗਾ 'ਤੇ ਪਾਣੀ ਖੜ੍ਹਾ ਰਹਿਣ ਕਾਰਨ ਮੱਛਰ ਪੈਦਾ ਹੁੰਦਾ ਹੈ | ਇਸ ਲਈ ਮੱਛਰ ਦੇ ਖ਼ਾਤਮੇ ਲਈ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਆਪਣੇ ਘਰਾਂ ਅਤੇ ਆਲੇ ਦੁਆਲੇ ਦੀ ਸਾਫ ਸਫਾਈ ਰੱਖਣ, ਖੜ੍ਹੇ ਪਾਣੀ ਵਿਚ ਸੜਿਆ ਹੋਇਆ ਕਾਲਾ ਤੇਲ ਪਾਇਆ ਜਾਵੇ, ਵਾਧੂ ਪਾਣੀ ਜੋ ਫਰਿੱਜਾਂ, ਗਮਲੇ, ਕੂਲਰ, ਟਾਇਰ, ਚੁਬੱਚੇ, ਉਸਾਰੀ ਅਧੀਨ ਇਮਾਰਤਾਂ, ਕਬਾੜ ਆਦਿ ਵਿਚ ਖੜਾ ਹੁੰਦਾ ਹੈ ਉਸ ਦੀ ਸਫਾਈ ਰੱਖਣ, ਪੂਰਾ ਸਰੀਰ ਢੱਕ ਕੇ ਰੱਖਣ, ਮੱਛਰਦਾਨੀਆਂ, ਮੱਛਰ ਭਜਾਉਣ ਵਾਲੀਆਂ ਕਰੀਮਾਂ, ਅਗਰਬੱਤੀਆਂ ਆਦਿ ਦੀ ਵਰਤੋਂ ਕਰਨ ਨਾਲ ਡੇਂਗੂ ਬੁਖਾਰ ਤੋਂ ਬਚਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਹਰ ਸ਼ੁਕਰਵਾਰ ਡੇਂਗੂ 'ਤੇ ਵਾਰ ਅਭਿਆਨ ਤਹਿਤ ਹਰ ਹਫਤੇ ਸਾਫ ਸਫਾਈ ਕੀਤੀ ਜਾਵੇ | ਬੁਖ਼ਾਰ ਹੋਣ ਦੀ ਸੂਰਤ ਵਿਚ ਤੁਰੰਤ ਨੇੜੇ ਦੇ ਸਿਹਤ ਕੇਂਦਰ ਜਾਂ ਸਿਹਤ ਕਰਮਚਾਰੀ ਨੂੰ ਸੂਚਿਤ ਕਰਕੇ ਮੁਫਤ ਟੈਸਟ ਅਤੇ ਮੁਫਤ ਇਲਾਜ ਕਰਵਾਇਆ ਜਾਵੇ | ਇਸ ਦੌਰਾਨ ਡਾਕਟਰ ਵਿਜੇਤਾ ਸ਼ਰਮਾ, ਡਾਕਟਰ ਰੀਤਿਸ, ਕੁਲਬੀਰ ਸਿੰਘ ਵਿਸ਼ਕਮਲ ਪ੍ਰੀਤ ਸਿੰਘ, ਰਣਦੀਪ ਕੌਰ, ਪੂਜਾ ਸ਼ਰਮਾ, ਨੀਲਮ ਕੌਰ, ਲਵਜੀਤ ਸਿੰਘ ਸਿਹਤ ਕਰਮਚਾਰੀ ਅਤੇ ਇਲਾਕੇ ਦੇ ਲੋਕ ਹਾਜ਼ਰ ਸਨ |
ਪਿਛਲੀ ਖ਼ਬਰ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲ ਕਿ੍ਸ਼ਨ ਸ਼ਰਮਾ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਵਿਖੇ ਚਾਰ-ਰੋਜ਼ਾ ਇੰਟਰ-ਹਾਊਸ ਫੁਟਬਾਲ ਟੂਰਨਾਮੈਂਟ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।