05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲ ਕਿ੍ਸ਼ਨ ਸ਼ਰਮਾ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 18-05-2026
ਅੰਮਿ੍ਤਸਰ, 17 ਮਈ (ਰਾਜੇਸ਼ ਕੁਮਾਰ ਸ਼ਰਮਾ)-ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਸਮਾਜ ਸੇਵਕ ਬਾਲ ਕਿ੍ਸ਼ਨ ਸ਼ਰਮਾ ਨੂੰ ਸ਼ਹੀਦ ਭਗਤ ਸਿੰਘ ਯੁਵਕ ਸੇਵਾਵਾਂ ਕਲੱਬ ਅਤੇ ਸ਼ਹੀਦ ਭਗਤ ਸਿੰਘ ਬਾਕਸਿੰਗ ਕਲੱਬ ਵਲੋਂ ਕੋਚ ਬਲਦੇਵ ਰਾਜ ਦੇਵ ਦੀ ਨਿਗਰਾਨੀ ਹੇਠ ਚੀਮਾ ਸਪੋਰਟਸ ਅਕੈਡਮੀ ਗੁਰੂ ਰਾਮਦਾਸ ਨਗਰ ਕੋਟ ਖਾਲਸਾ ਵਿਖੇ ਇਕ ਰੋਜ਼ਾ ਅਥਲੈਟਿਕਸ ਟੂਰਨਾਮੈਂਟ 'ਚ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਪੋ੍ਰਗਰਾਮ 'ਚ ਸਬ ਇੰਸਪੈਕਟਰ ਦਲਜੀਤ ਸਿੰਘ ਅਤੇ ਐਡਵੋਕੇਟ ਨਵਨੀਤ ਕੌਰ ਨੇ ਵੀ ਸ਼ਿਰਕਤ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਬਾਲਕਿ੍ਸ਼ਨ ਸ਼ਰਮਾ ਨੇ ਕਿਹਾ ਕਿ ਅੱਜ ਦੇ ਯੁਗ 'ਚ ਤੰਦਰੁਸਤ ਰਹਿਣ ਲਈ ਬੱਚਿਆਂ ਦਾ ਖੇਡ ਖੇਤਰ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਖੇਡਾਂ ਨਾਲ ਬੱਚੇ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਦਰੁਸਤ ਰਹਿੰਦੇ ਹਨ | ਨਾਲ ਹੀ ਉਨਾਂ ਦੀ ਕਈ ਸਮਾਜਿਕ ਕੁਰੀਤੀਆਂ ਤੋਂ ਵੀ ਦੂਰੀ ਬਣੀ ਰਹਿੰਦੀ ਹੈ | ਉਨ੍ਹਾਂ ਵੱਖ-ਵੱਖ ਬੱਚਿਆਂ ਦੇ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ, ਅਧਿਆਪਕਾਂ ਨੂੰ ਵੀ ਵਧਾਈ ਦਿੱਤੀ | ਸਬ ਇੰਸਪੈਕਟਰ ਦਿਲਜੀਤ ਸਿੰਘ ਅਤੇ ਐਡਵੋਕੇਟ ਨਵਨੀਤ ਕੌਰ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ 'ਚ ਵੀ ਵੱਧ ਚੜ੍ਹ ਕੇ ਭਾਗ ਲੈਣ ਲਈ ਪੇ੍ਰਰਿਤ ਕੀਤਾ ਅਤੇ ਬਾਕਸਿੰਗ ਕੋਚ ਬਲਦੇਵ ਰਾਜ ਦੇਵ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਡੀ. ਐਸ. ਪੀ. ਨਿਸ਼ਾਨ ਸਿੰਘ, ਸਿੱਖਿਆ ਵਿਭਾਗ ਤੋਂ ਡਾ. ਹਰਮਨਦੀਪ ਸਿੰਘ, ਪੋ੍ਰ. ਸਵੀਟੀ ਬਾਲਾ, ਪ੍ਰੋ. ਡਾਕਟਰ ਅਮਨਦੀਪ ਕੌਰ, ਰਮਾ ਮਹਾਜਨ , ਕੋਚ ਨਰਿੰਦਰ ਪਾਲ ਸਿੰਘ, ਕੋਚ ਨੈਨਾ ਸ਼ਰਮਾ, ਅਨੁਰਾਧਾ ਸ਼ਰਮਾ, ਮਧੂਬਾਲਾ, ਡੀ. ਪੀ. ਸੋਨੀਆ, ਕੋਚ ਸੰਤੋਸ਼ ਕੁਮਾਰ, ਕੋਚ ਸੁਰੇਸ਼ ਮਹਾਜਨ, ਪਰਨੀਤ ਕੌਰ, ਸੋਨਮ, ਵਿਕਾਸ, ਗੁਰਲਿਨ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਸੂਰੀ ਦੀ ਬਜਾਏ ਹੁਣ ਬੰਗਲਾਦੇਸ਼ੀ ਅਧਿਕਾਰੀ ਲਾਹੌਰ 'ਚ ਲੈ ਰਹੇ ਸਿਖਲਾਈ <br/> ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਰਾਜਾਸਾਂਸੀ 'ਚ ਰਾਸ਼ਟਰੀ ਡੇਂਗੂ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।