05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਮਸੂਰੀ ਦੀ ਬਜਾਏ ਹੁਣ ਬੰਗਲਾਦੇਸ਼ੀ ਅਧਿਕਾਰੀ ਲਾਹੌਰ 'ਚ ਲੈ ਰਹੇ ਸਿਖਲਾਈ <br/>

ਅਜੀਤ ਡੈਸਕ 18-05-2026
ਅੰਮਿ੍ਤਸਰ, 17 ਮਈ (ਸੁਰਿੰਦਰ ਕੋਛੜ)-ਬੰਗਲਾਦੇਸ਼ ਨੇ ਆਪਣੇ ਸੀਨੀਅਰ ਸਿਵਲ ਸੇਵਕਾਂ ਨੂੰ ਸਿਖਲਾਈ ਦੇਣ ਲਈ ਭਾਰਤ ਦੇ ਮਸੂਰੀ 'ਚ ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ਼ ਐਡਮਨਿਸਟ੍ਰੇਸ਼ਨ ਦੀ ਬਜਾਏ ਲਾਹੌਰ ਨੂੰ ਚੁਣਿਆ ਹੈ | ਇਸ ਨੂੰ ਭਾਰਤ-ਬੰਗਲਾਦੇਸ਼ ਸੰਬੰਧਾਂ 'ਚ ਤਣਾਅ ਅਤੇ ਪਾਕਿਸਤਾਨ ਨਾਲ ਵਧਦੀ ਨੇੜਤਾ ਦੇ ਪ੍ਰਤੀਬਿੰਬ ਵਜੋਂ ਵੇਖਿਆ ਜਾ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਬੰਗਲਾਦੇਸ਼ ਦੇ 12 ਸੀਨੀਅਰ ਅਧਿਕਾਰੀ ਇਸ ਸਮੇਂ ਲਾਹੌਰ ਦੀ ਸਿਵਲ ਸਰਵਿਸਿਜ਼ ਅਕੈਡਮੀ ਵਿਚ ਸਿਖਲਾਈ ਲੈ ਰਹੇ ਹਨ | 4 ਮਈ ਤੋਂ ਸ਼ੁਰੂ ਹੋਈ ਇਹ ਸਿਖਲਾਈ 21 ਮਈ ਤੱਕ ਜਾਰੀ ਰਹੇਗੀ | ਪਾਕਿ ਅਧਿਕਾਰੀਆਂ ਅਨੁਸਾਰ ਇਹ ਬੰਗਲਾਦੇਸ਼ ਅਤੇ ਪਾਕਿਸਤਾਨ ਵਿਚਕਾਰ ਪਹਿਲਾ ਸੰਗਠਿਤ ਸਿਖਲਾਈ ਪ੍ਰੋਗਰਾਮ ਹੈ | ਸਿੱਖਿਆਰਥੀਆਂ 'ਚ ਇਕ ਵਾਧੂ ਸਕੱਤਰ ਅਤੇ 11 ਸੰਯੁਕਤ ਸਕੱਤਰ ਪੱਧਰ ਦੇ ਅਧਿਕਾਰੀ ਸ਼ਾਮਿਲ ਹਨ | ਇਸ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਪਾਕਿਸਤਾਨੀ ਸਰਕਾਰ ਦੁਆਰਾ ਫ਼ੰਡ ਕੀਤਾ ਜਾ ਰਿਹਾ ਹੈ, ਜਿਸ 'ਚ ਬੰਗਲਾਦੇਸ਼ ਸਰਕਾਰ ਦੀ ਕੋਈ ਵਿੱਤੀ ਸ਼ਮੂਲੀਅਤ ਨਹੀਂ ਹੈ |

ਪਿਛਲੀ ਖ਼ਬਰ ਪਿੰਡ ਢੱਡੇ ਦੇ ਸੜਕ ਕਿਨਾਰੇ ਲੱਗੇ ਸੈਂਕੜੇ ਸਫੈਦੇ ਤੇ ਹੋਰ ਬੂਟੇ ਕੱਟਣ ਦਾ ਮਾਮਲਾ ਭਖਿਆ ਅਗਲੀ ਖ਼ਬਰ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲ ਕਿ੍ਸ਼ਨ ਸ਼ਰਮਾ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।