05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਦਵਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਭਲਾ ਪਿੰਡ ਦਾ 12ਵੀਂ ਦਾ ਨਤੀਜਾ 100 ਫੀਸਦੀ ਰਿਹਾ

ਅਜੀਤ ਡੈਸਕ 18-05-2026
ਹਰਸਾ ਛੀਨਾ, 17 ਮਈ (ਕੜਿਆਲ)- ਬੀਤੇ ਦਿਨੀਂ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) ਵਲੋਂ ਐਲਾਣੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਸਰਹੱਦੀ ਖੇਤਰ ਦੀ ਨਾਮਵਰ ਸਿੱਖਿਆ ਸੰਸਥਾ ਦਵਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਭਲਾ ਪਿੰਡ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਕੂਲ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ | ਇਸ ਸੰਬੰਧੀ ਅਜੀਤ ਨਾਲ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਪਿ੍ੰਸੀਪਲ ਸ਼੍ਰੀਮਤੀ ਹਰਜੀਤ ਕੌਰ ਨੇ ਦੱਸਿਆ ਕਿ ਸੀ.ਬੀ.ਐੱਸ.ਈ. ਵਲੋਂ ਐਲਾਣੇ ਬਾਰ੍ਹਵੀਂ ਦੇ ਨਤੀਜਿਆਂ ਵਿਚ ਕਾਮਰਸ ਗਰੁੱਪ ਵਿਚੋਂ ਵਿਦਿਆਰਥੀ ਤੇਜਪ੍ਰੀਤ ਸਿੰਘ ਅਤੇ ਅਮਨਦੀਪ ਕੌਰ ਨੇ 94 ਪ੍ਰਤੀਸ਼ਤ, ਸਹਿਨਾਜਪ੍ਰੀਤ ਕੌਰ 93.4 ਪ੍ਰਤੀਸ਼ਤ, ਸਾਇੰਸ ਗਰੁੱਪ ਵਿਚ ਮਨਰੀਤ ਕੌਰ 93 ਪ੍ਰਤੀਸ਼ਤ, ਹਰਬਲਕਿਸ਼ ਕੌਰ 91 ਪ੍ਰਤੀਸ਼ਤ, ਸੁਖਪ੍ਰੀਤ ਕੌਰ 90 ਪ੍ਰਤੀਸ਼ਤ, ਮੁਸਕਾਨਪ੍ਰੀਤ ਕੌਰ 87.4 ਪ੍ਰਤੀਸ਼ਤ, ਪ੍ਰਭਨੂਰ ਕੌਰ 87 ਪ੍ਰਤੀਸ਼ਤ, ਮਨਪ੍ਰੀਤ ਕੌਰ 85.2 ਪ੍ਰਤੀਸ਼ਤ, ਏਕਮਪ੍ਰੀਤ ਕੌਰ 84 ਪ੍ਰਤੀਸ਼ਤ, ਕੋਮਲਪ੍ਰੀਤ ਕੌਰ ਤੇ ਗੁਰਸ਼ਾਨ ਸਿੰਘ ਨੇ 83 ਪ੍ਰਤੀਸ਼ਤ, ਕੋਮਲਪ੍ਰੀਤ ਕੌਰ, ਮਹਿਕਦੀਪ ਕੌਰ, ਹਿੰਮਤ ਸਿੰਘ 82 ਪ੍ਰਤੀਸ਼ਤ, ਤਨੂੰਪ੍ਰੀਤ ਕੌਰ ਤੇ ਪਵਨਪ੍ਰੀਤ ਕੌਰ 81 ਪ੍ਰਤੀਸ਼ਤ, ਰੋਬਿਨ ਸਿੰਘ, ਮਾਨਵਬੀਰ ਸਿੰਘ ਅਤੇ ਜੋਬਨਪ੍ਰੀਤ ਸਿੰਘ 80 ਪ੍ਰਤੀਸ਼ਤ ਅੰਕ ਲੈ ਕੇ ਸਫਲਤਾ ਹਾਸਲ ਕਰਕੇ ਸਕੂਲ, ਮਾਪਿਆਂ ਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ ਜਦਕਿ ਸਕੂਲ ਦੇ 100 ਫੀਸਦੀ ਵਿਦਿਆਰਥੀ ਸਫਲ ਰਹੇ | ਸਕੂਲ ਦੇ ਵਿਹੜੇ ਪੁੱਜਣ ਤੇ ਸਫਲ ਵਿਦਿਆਰਥੀਆਂ ਦਾ ਸ਼ਾਨਦਾਰ ਸਵਾਗਤ ਕਰਦਿਆਂ ਸਕੂਲ ਪਿ੍ੰਸੀਪਲ ਸ਼੍ਰੀਮਤੀ ਹਰਜੀਤ ਕੌਰ, ਪ੍ਰਬੰਧਨ ਕਮੇਟੀ ਪ੍ਰਧਾਨ ਸਵਰਨ ਸਿੰਘ, ਪ੍ਰਬੰਧਕੀ ਮੈਨੇਜਰ ਬਲਜੀਤ ਸਿੰਘ, ਕੋਆਰਡੀਨੇਟਰ ਡਾ. ਮਨਪ੍ਰੀਤ ਕੌਰ, ਮੈਡਮ ਕਨੂੰ ਚਾਵਲਾ, ਸ਼੍ਰੀਮਤੀ ਜਗਦੀਪ ਕੌਰ, ਸਵਰਨਜੀਤ ਕੌਰ ਸਮੇਤ ਸਕੂਲ ਸਟਾਫ ਵਲੋਂ ਉਨ੍ਹਾਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ |
ਪਿਛਲੀ ਖ਼ਬਰ ਪਿੰਡ ਢੱਡੇ ਦੇ ਸੜਕ ਕਿਨਾਰੇ ਲੱਗੇ ਸੈਂਕੜੇ ਸਫੈਦੇ ਤੇ ਹੋਰ ਬੂਟੇ ਕੱਟਣ ਦਾ ਮਾਮਲਾ ਭਖਿਆ ਅਗਲੀ ਖ਼ਬਰ ਖ਼ਾਲਸਾ ਹਾਈ ਸਕੂਲ ਸ਼ਾਮ ਨਗਰ ਦਾ ਦਸਵੀਂ ਜਮਾਤ ਵਿਚ 100 ਫੀਸਦੀ ਨਤੀਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।