25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਢਪੱਈ 'ਚ 2 ਧਿਰਾਂ ਦੀ ਹੋਈ ਹੋਈ ਖੂਨੀ ਲੜਾਈ 'ਚ ਦੋ ਔਰਤਾਂ ਜ਼ਖ਼ਮੀ <br/>

ਅਜੀਤ ਡੈਸਕ 24-05-2026
ਅੰਮਿ੍ਤਸਰ, 23 ਮਈ (ਰੇਸ਼ਮ ਸਿੰਘ)-ਇੱਥੇ ਥਾਣਾ ਗੇਟ ਹਕੀਮਾਂ ਦੇ ਖੇਤਰ ਢਪੱਈ ਵਿਖੇ ਹੋਈ ਲੜਾਈ ਖੂਨੀ ਝੜਪ ਵਜੋਂ ਬਦਲ ਗਈ ਜਦੋਂ ਕਿ ਇਸ ਝਗੜੇ 'ਚ 2 ਔਰਤਾਂ ਦੇ ਵੀ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਜ਼ਖ਼ਮੀਂ ਕੀਤਾ ਗਿਆ | ਮਿਲੇ ਵੇਰਵਿਆਂ ਅਨੁਸਾਰ ਇਹ ਘਟਨਾ ਢਪਈ ਦੇ ਪੰਨੂੰ ਚੌਂਕ 'ਚ ਬੀਤੀ ਅੱਧੀ ਰਾਤ ਵੇਲੇ ਦੀ ਹੈ ਜਦੋਂ ਕਿ ਦੋਵੇਂ ਧਿਰਾਂ ਦਾ ਝਗੜਾ ਹੋ ਗਿਆ ਤੇ ਦੋਵਾਂ ਵਲੋਂ ਆਪਣੇ ਸਮਰਥਕ ਸੱਦ ਲਏ ਗਏ ਜਦੋਂ ਕਿ ਰਾਹਗੀਰ ਔਰਤਾਂ ਵੀ ਇਸ ਝਗੜੇ ਦੀ ਚਪੇਟ 'ਚ ਆ ਗਈਆਂ ਤੇ ਇਕ ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ | ਇਸ ਸਬੰਧੀ ਏ.ਸੀ.ਪੀ. ਕੇਂਦਰੀ ਸੁਰਿੰਦਰ ਸਿੰਘ ਨੇ ਦਸਿਆ ਕਿ 2 ਧਿਰਾਂ ਦਾ ਝਗੜਾ ਹੋਇਆ ਹੈ | ਦੋਵੇਂ ਧਿਰਾਂ ਆਪਸ 'ਚ ਮਾਮਾ ਭਾਣਜੇ ਸਨ ਜੋ ਕਿ ਪੈਸਿਆਂ ਦਾ ਲੈਣ ਦੇਣ ਕਰਕੇ ਝਗੜਾ ਹੋਇਆ ਸੀ ਇਸ ਮਾਮਲੇ 'ਚ ਔਰਤ ਸੁਖੋ ਨਾਮ ਦੀ ਔਰਤ ਜਖਮੀਂ ਹੋਈ ਸੀ ਜਿਸ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ | ਇਸ ਮਾਮਲੇ 'ਚ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ ਜਦੋਂ ਕਿ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ | ਦੂਜੇ ਪਾਸੇ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਥਾਣਾ ਗੇਟ ਹਕੀਮਾਂ ਦੀ ਪੁਲਿਸ ਝਗੜੇ ਤੋਂ ਡੇਢ ਘੰਟੇ ਬਾਅਦ ਪੁੱਜੀ ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ |

ਪਿਛਲੀ ਖ਼ਬਰ ਅਕਾਲ ਅਕੈਡਮੀ ਸ਼ੇਰੋਂ ਬਾਘਾ ਵਲੋਂ ਸਾਲਾਨਾ ਇਨਵੈਸਟੀਚਰ ਸਮਾਰੋਹ ਦੌਰਾਨ ਵਿਦਿਆਰਥੀਆਂ ਕੌਂਸਲ ਨੂੰ ਸੌਂਪੀਆਂ ਜ਼ਿੰਮੇਵਾਰੀ... ਅਗਲੀ ਖ਼ਬਰ ਅੰਮਿ੍ਤਸਰ 'ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਠਭੇੜ 'ਚ ਹੁਸ਼ਿਆਰਪੁਰ ਦਾ ਗੈਂਗਸਟਰ ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।