26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਅਮਨਦੀਪ ਹਸਪਤਾਲ ਸਮੂਹ ਵਲੋਂ ਗੁਰੂ ਨਗਰੀ ਵਿਖੇ ਛਾਤੀ ਦੀ ਸਰਜਰੀ ਤੇ ਪੁਨਰ ਨਿਰਮਾਣ ਸੰਬੰਧੀ ਦੋ ਦਿਨਾ ਸਿੰਪੋਜ਼ੀਅਮ ਆਰੰਭ-ਡਾ. ਮਹਾਜਨ <br/>

ਅਜੀਤ ਡੈਸਕ 24-05-2026
ਅੰਮਿ੍ਤਸਰ, 23 ਮਈ (ਜਸਵੰਤ ਸਿੰਘ ਜੱਸ)-ਅਮਨਦੀਪ ਹਸਪਤਾਲ ਨੇ ਉਜਾਲਾ ਸਿਗਨਸ ਨਾਲ ਸਾਂਝੇਦਾਰੀ ਵਿਚ ਰੀਜਨਲ ਪਲਾਸਟਿਕ ਸਰਜਰੀ ਐਜੂਕੇਸ਼ਨਲ ਐਕਟੀਵਿਟੀ ਤਹਿਤ ਗੁਰੂ ਨਗਰੀ ਵਿਖੇ ਛਾਤੀ ਦੀ ਸਰਜਰੀ ਸਬੰਧੀ ਦੋ ਦਿਨਾ ਸਿੰਪੋਜ਼ੀਅਮ ਅੱਜ ਇਥੇ ਅਰੰਭ ਹੋਇਆ | ਇਸ ਸੰਬੰਧੀ ਅੱਜ ਇਥੇ ਗੱਲਬਾਤ ਕਰਦਿਆਂ ਅਮਨਦੀਪ ਹਸਪਤਾਲ ਸਮੂਹ ਦੇ ਪਲਾਸਟਿਕ ਸਰਜਰੀ ਤੇ ਰੀਕੰਸਟ੍ਰਕਸ਼ਨ ਵਿਭਾਗ ਦੇ ਮੁਖੀ, ਸਿੰਪੋਜ਼ੀਅਮ ਦੇ ਪ੍ਰਬੰਧਕੀ ਚੇਅਰਮੈਨ ਤੇ ਦੇਸ਼ ਦੇ ਪ੍ਰਸਿੱਧ ਪਲਾਸਟਿਕ ਸਰਜਨ ਡਾ: ਰਵੀ ਮਹਾਜਨ ਨੇ ਦੱਸਿਆ ਕਿ ਇਸ ਸਿੰਪੋਜ਼ੀਅਮ ਵਿਚ ਜਿਥੇ ਦੇਸ਼ ਵਿਦੇਸ਼ ਤੋਂ ਪ੍ਰਮੁੱਖ ਪਲਾਸਟਿਕ ਸਰਜਨ ਸ਼ਿਰਕਤ ਕਰ ਰਹੇ ਹਨ, ਉਥੇ ਉੱਤਰੀ ਭਾਰਤ ਦੇ 100 ਦੇ ਕਰੀਬ ਨੌਜਵਾਨ ਪਲਾਸਟਿਕ ਸਰਜਨਾਂ ਨੂੰ ਵੀ ਬੁਲਾਇਆ ਗਿਆ ਹੈ ਤਾਂ ਕਿ ਉਨ੍ਹਾਂ ਨੂੰ ਕੈਂਸਰ ਸਰਜਰੀ ਅਤੇ ਹੋਰ ਸੁਧਾਰਾਤਮਕ ਛਾਤੀ ਦੀਆਂ ਪ੍ਰਕਿਰਿਆਵਾਂ ਤੋਂ ਬਾਅਦ ਛਾਤੀ ਦੇ ਪੁਨਰ ਨਿਰਮਾਣ ਵਿਚ ਨਵੀਨਤਮ ਇਲਾਜ ਤੇ ਤਕਨੀਕਾਂ ਤੋਂ ਜਾਣੂੰ ਕਰਵਾਇਆ ਜਾ ਸਕੇ | ਇਸ ਮੌਕੇ ਮੌਜੂਦ ਉੱਤਰੀ ਭਾਰਤ ਦੇ ਹੋਰ ਪ੍ਰਸਿੱਧ ਪਲਾਸਟਿਕ ਸਰਜਨਾਂ ਡਾ: ਆਰ. ਕੇ. ਸ਼ਰਮਾ, ਡਾ: ਸੁਨੀਲ ਗਾਬਾ, ਡਾ: ਵਿਕਾਸ ਕੱਕੜ ਅਤੇ ਡਾ: ਸੁਸ਼ਾਂਤ ਮਹਾਜਨ ਨੇ ਵੀ ਗੱਲਬਾਤ ਕਰਦਿਆਂ ਦੱਸਿਆ ਕਿ ਛਾਤੀ ਦੀ ਕੈਂਸਰ ਸਰਜਰੀ ਤੋਂ ਬਾਅਦ, ਬਹੁਤ ਸਾਰੀਆਂ ਔਰਤਾਂ ਸਰੀਰਕ ਤਬਦੀਲੀਆਂ ਦੇ ਨਾਲ-ਨਾਲ ਮਹੱਤਵਪੂਰਨ ਭਾਵਨਾਤਮਕ ਅਤੇ ਮਨੋਵਿਗਿਆਨਕ ਚੁਣੌਤੀਆਂ ਦਾ ਸਾਹਮਣਾ ਕਰਦੀਆਂ ਹਨ | ਸਰਜਰੀ ਉਪ੍ਰੰਤ ਛਾਤੀ ਦਾ ਪੁਨਰ ਨਿਰਮਾਣ ਰੂਪ ਅਤੇ ਕਾਰਜ ਨੂੰ ਬਹਾਲ ਕਰਨ ਤੇ ਮਾਣ ਅਤੇ ਵਿਸ਼ਵਾਸ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਉਨ੍ਹਾਂ ਦੱਸਿਆ ਕਿ ਸਿੰਪੋਜ਼ੀਅਮ ਦੌਰਾਨ ਕੈਂਸਰ ਦੀ ਸਰਜਰੀ ਤੋਂ ਬਾਅਦ ਮਹਿਲਾ ਮਰੀਜ਼ ਦੇ ਪੁਨਰ ਨਿਰਮਾਣ ਤੋਂ ਇਲਾਵਾ, ਛਾਤੀ ਦੀ ਸਿਹਤ ਅਤੇ ਸੁਹਜ ਦੇ ਹੋਰ ਮਹੱਤਵਪੂਰਨ ਪਹਿਲੂਆਂ 'ਤੇ ਵੀ ਮਾਹਿਰਾਂ ਵਲੋਂ ਚਰਚਾ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਸਿੰਪੋਜ਼ੀਅਮ ਛਾਤੀ ਦੀ ਸਰਜਰੀ ਤੋਂ ਬਾਅਦ ਪੁਨਰ ਨਿਰਮਾਣ ਤੋਂ ਲੈ ਕੇ ਸੁਹਜ ਸੁਧਾਰ ਤੱਕ, ਗਿਆਨ ਸਾਂਝਾ ਕਰਨ, ਤਕਨੀਕਾਂ ਨੂੰ ਸੁਧਾਰਨ ਵਿਚ ਨਵੇਂ ਮਾਪਦੰਡ ਸਥਾਪਿਤ ਕਰਨ ਲਈ ਇਕ ਮਹੱਤਵਪੂਰਨ ਪਲੇਟਫਾਰਮ ਸਾਬਿਤ ਹੋਵੇਗਾ |

ਪਿਛਲੀ ਖ਼ਬਰ ਬੀ. ਡਵੀਜ਼ਨ ਖੇਤਰ 'ਚ ਗਲੀ 'ਚ ਗੇਟ ਕੱਢਣ ਨੂੰ ਲੈ ਕੇ ਹੋਏ ਝਗੜੇ 'ਚ ਗੋਲੀ ਚੱਲੀ <br/> ਅਗਲੀ ਖ਼ਬਰ ਅੰਨਗੜ੍ਹ ਖੇਤਰ 'ਚ ਨਾਜਾਇਜ਼ ਆਤਿਸ਼ਬਾਜ਼ੀ ਬਣਾਉਣ ਦੇ ਮਾਮਲੇ 'ਚ ਔਰਤ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।