24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਭਾਰਤ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਨਾਲ ਸਿਹਤ ਸੈਸ਼ਨ ਕਰਵਾਇਆ <br/>

ਸਿਹਤ ਸੈਸ਼ਨ ਮੌਕੇ ਹਾਜ਼ਰ ਸੂਬਾ ਪ੍ਰਧਾਨ ਰਾਜੇਸ਼ ਪ੍ਰਭਾਕਰ ਅਤੇ ਸੂਬਾ ਜਨਰਲ ਸਕੱਤਰ ਰਵਿੰਦਰ ਪਠਾਨੀਆ, ਸੂਬਾ ਸੰਪਰਕ ਮੁਖੀ ਸੁਮਿਤ ਪੁਰੀ, ਅੰਮਿ੍ਤਸਰ ਮੁੱਖ ਬ੍ਰਾਂਚ ਦੇ ਸੰਪਰਕ ਮੁਖੀ ਸੰਜੀਵ ਜੈਨ ਤੇ ਹਸਪਤਾਲ ਦੀ ਟੀਮ | ਅਜੀਤ ਤਸਵੀਰ <br/> 29-05-2026
ਅੰਮਿ੍ਤਸਰ, 28 ਮਈ (ਰਾਜੇਸ਼ ਕੁਮਾਰ ਸ਼ਰਮਾ)-ਭਾਰਤ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਨਾਲ ਅਪੋਲੋ ਕ੍ਰੈਡਲ ਹਸਪਤਾਲ ਵਿਖੇ ਇਕ ਸਿਹਤ ਸੈਸ਼ਨ ਕਰਵਾਇਆ ਗਿਆ | ਪੋ੍ਰਗਰਾਮ ਦੌਰਾਨ ਡਾ. ਸੁਮਿਤ ਮਹਾਜਨ, ਡਾ. ਜਸਕਰਨ ਅਤੇ ਡਾ. ਨਵੀਨ ਗੋਇਲ ਨੇ ਆਪਣੇ-ਆਪਣੇ ਮੈਡੀਕਲ ਖੇਤਰਾਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਸਰਲ ਅਤੇ ਸੌਖੀ ਭਾਸ਼ਾ 'ਚ ਸਾਂਝੀ ਕੀਤੀ, ਜਿਸ ਨਾਲ ਮੌਜੂਦ ਸਾਰਿਆਂ ਦੇ ਗਿਆਨ 'ਚ ਕਾਫ਼ੀ ਵਾਧਾ ਹੋਇਆ | ਸੂਬਾ ਪ੍ਰਧਾਨ ਰਾਜੇਸ਼ ਪ੍ਰਭਾਕਰ ਅਤੇ ਸੂਬਾ ਜਨਰਲ ਸਕੱਤਰ ਰਵਿੰਦਰ ਪਠਾਨੀਆ ਨੇ ਇਸ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਕੇਂਦਰੀ ਬ੍ਰਾਂਚ ਅਤੇ ਅੰਮਿ੍ਤਸਰ ਦੀਆਂ ਹੋਰ ਬ੍ਰਾਂਚਾਂ ਤੋਂ ਵੱਡੀ ਗਿਣਤੀ 'ਚ ਅਹੁਦੇਦਾਰ ਅਤੇ ਮੈਂਬਰ ਵੀ ਮੌਜੂਦ ਸਨ | ਪਰੋਪਕਾਰ ਐੱਨ. ਜੀ. ਓ. ਦੇ ਪ੍ਰਧਾਨ ਅਸ਼ਵਨੀ ਸੋਨੀ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਸੂਬਾ ਸੰਪਰਕ ਮੁਖੀ ਸੁਮਿਤ ਪੁਰੀ, ਅੰਮਿ੍ਤਸਰ ਮੁੱਖ ਬ੍ਰਾਂਚ ਦੇ ਸੰਪਰਕ ਮੁਖੀ ਸੰਜੀਵ ਜੈਨ ਅਤੇ ਹੋਰਨਾਂ ਤਿੰਨ ਬ੍ਰਾਂਚਾਂ ਦੇ ਸੰਪਰਕ ਮੁਖੀਆਂ ਨੇ ਵੀ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ 'ਚ ਵਿਸ਼ੇਸ਼ ਸਹਾਇਤਾ ਪ੍ਰਦਾਨ ਕੀਤੀ | ਪੋ੍ਰਗਰਾਮ 'ਚ ਪ੍ਰਸ਼ਾਸਕੀ ਵਿਭਾਗ ਨਾਲ ਸੰਬੰਧਿਤ ਰਾਕੇਸ਼ ਬਹਿਲ ਅਤੇ ਨੇਹਾ ਭਾਸਕਰ ਦਾ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਦਿਲੋਂ ਧੰਨਵਾਦ ਕੀਤਾ |

ਪਿਛਲੀ ਖ਼ਬਰ ਵਿਧਾਇਕ ਡਾ. ਅਜੇ ਗੁਪਤਾ ਵਲੋਂ ਵਿਕਾਸ ਕਾਰਜਾਂ ਦਾ ਉਦਘਾਟਨ <br/> ਅਗਲੀ ਖ਼ਬਰ ਵਿਸੇਸ਼ ਇੰਨਟੈਂਸਿਵ ਰਵੀਜ਼ਨ ਸੰਬੰਧੀ ਬੀ.ਐੱਲ.ਓ. 25 ਜੂਨ ਤੋਂ ਘਰ-ਘਰ ਜਾ ਕੇ ਭਰਨਗੇ ਫਾਰਮ-ਡੀ.ਸੀ. <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।