11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਕਿ੍ਤੀ ਸੈਨਨ ਹੁਣ ਸ਼ਾਹਿਦ ਕਪੂਰ ਦੇ ਨਾਲ ਵੋਗ ਆਈਵੀਅਰ ਦਾ ਨਵਾਂ ਚਿਹਰਾ

ਅਜੀਤ ਡੈਸਕ 05-06-2026
ਅੰਮਿ੍ਤਸਰ, 4 ਜੂਨ (ਅ. ਬ.)-ਕਿ੍ਤੀ ਸੈਨਨ ਵੋਗ ਆਈਵੀਅਰ ਦੇ ਨਵੇਂ ਬ੍ਰਾਂਡ ਅੰਬੈਸਡਰ ਵਜੋਂ ਸ਼ਾਮਲ ਹੋਈ ਹੈ | ਉਹ ਪ੍ਰਤਿਭਾ ਦੇ ਪਾਵਰਹਾਊਸ ਸ਼ਾਹਿਦ ਕਪੂਰ ਦੇ ਨਾਲ ਨਜ਼ਰ ਆਵੇਗੀ, ਜੋ ਲੰਬੇ ਸਮੇਂ ਤੋਂ ਬ੍ਰਾਂਡ ਨਾਲ ਜੁੜੇ ਹੋਏ ਹਨ | ਨਵੀਂ ਪੀੜ੍ਹੀ ਨਾਲ ਸਬੰਧ ਨੂੰ ਮਜ਼ਬੂਤ ਕਰਦਿਆਂ, ਬ੍ਰਾਂਡ ਨੇ ਆਪਣੀ ਤਾਜ਼ਾ, ਫੈਸ਼ਨੇਬਲ, ਰਿਲੇਟੇਬਲ ਤੇ ਵਿਚਾਰਸ਼ੀਲ ਮੁਹਿੰਮ 'ਵੋਗ ਆਈਵੀਅਰ ਜਰਨੀਜ਼' ਪੇਸ਼ ਕੀਤੀ ਹੈ | ਕਿ੍ਤੀ ਸੈਨਨ ਨੇ ਕਿਹਾ ਕਿ ਵੋਗ ਆਈਵੀਅਰ ਟ੍ਰੈਂਡ 'ਤੇ ਹੈ, ਹਰ ਮੌਕੇ ਲਈ ਢੁਕਵਾਂ ਹੈ ਅਤੇ ਮੇਰੇ ਨਿੱਜੀ ਸਟਾਈਲ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ | ਮੈਂ ਉਨ੍ਹਾਂ ਦੀ ਇਸ ਨਵੀਂ ਮੁਹਿੰਮ ਨਾਲ ਜੁੜ ਕੇ ਬਹੁਤ ਉਤਸ਼ਾਹਿਤ ਹਾਂ ਜੋ ਲਗਾਤਾਰ ਬਦਲਾਅ ਦੀ ਗੱਲ ਕਰਦੀ ਹੈ, ਕਿਉਂਕਿ ਅਸੀਂ ਆਪਣੀ ਸ਼ਖਸੀਅਤ ਦੇ ਨਵੇਂ ਪਹਿਲੂਆਂ ਦੀ ਖੋਜ ਕਰਦੇ ਹਾਂ | ਇਹ ਮੁਹਿੰਮ ਖੁਦ ਦੀ ਪਛਾਣ ਦੇ ਸਫ਼ਰ ਨੂੰ ਅਤੇ ਇਸ ਵਿਚ ਸਟਾਈਲ ਦੀ ਅਹਿਮ ਭੂਮਿਕਾ ਨੂੰ ਬਹੁਤ ਖੂਬਸੂਰਤੀ ਨਾਲ ਪੇਸ਼ ਕਰਦੀ ਹੈ |
ਪਿਛਲੀ ਖ਼ਬਰ ਭਰਾ ਨੇ ਭਰਾ ਖ਼ਿਲਾਫ਼ ਕਾਰਵਾਈ ਲਈ ਡੀ. ਸੀ. ਨੂੰ ਦਿੱਤੀ ਸ਼ਿਕਾਇਤ ਅਗਲੀ ਖ਼ਬਰ ਸਰਕਾਰੀ ਖੰਡ ਮਿੱਲ ਸ਼ੇਰੋਂ ਦੀ ਮਾਲਕੀ ਬਦਲਣ ਵਿਰੁੱਧ ਸੰਘਰਸ਼ 15 ਵੇਂ ਦਿਨ ਵਿਚ ਸ਼ਾਮਿਲ- ਸੰਯੁਕਤ ਕਿਸਾਨ ਮੋਰਚਾ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।